ਨਾਭਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਮਾਮੂਲੀ ਤਕਰਾਰ ਨੇ ਘਰ ਉਜਾੜ ਦਿੱਤਾ ਤੇ ਪਤੀ ਪਤਨੀ ਨੇ ਖੁਦਕੁਸ਼ੀ ਕਰ ਲਈ । ਮ੍ਰਿਤਕਾ ਦੀ ਪਛਾਣ ਗੁਰਮੀਤ ਸਿੰਘ ਅਤੇ ਮਨਪ੍ਰੀਤ ਕੌਰ ਵਜੋਂ ਹੋਈ। ਘਰ ਵਿੱਚੋਂ ਇਕੱਠੀ ਉੱਠੀਆਂ ਪਤੀ ਪਤਨੀ ਦੀਆਂ ਮ੍ਰਿਤਕ ਦੇਹਾਂ। ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ, ਪਿੰਡ ਵਿੱਚ ਸੋਗ ਦੀ ਲਹਿਰ ਹੈ। ਪੁਲਿਸ ਨੇ ਚਾਰ ਵਿਅਕਤੀਆਂ ਦੇ ਖਿਲਾਫ ਕੀਤਾ ਮਾਮਲਾ ਦਰਜ।
ਪਤੀ-ਪਤਨੀ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਪਰ ਹੁਣ ਇਸ ਰਿਸ਼ਤੇ ਵਿੱਚ ਤਰੇੜਾਂ ਪੈਂਦੀਆਂ ਜਾਂਦੀਆਂ ਹਨ। ਤਿੰਨ ਦਿਨ ਪਹਿਲਾਂ ਘਰ ਵਿੱਚ ਹੋਈ ਆਪਸੀ ਮਾਮੂਲੀ ਤਕਰਾਰ ਦੇ ਚਲਦਿਆਂ ਪਹਿਲਾ ਪਤਨੀ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅਤੇ ਪਤੀ ਨੂੰ ਇਸ ਬਾਰੇ ਬਿਲਕੁਲ ਵੀ ਨਹੀਂ ਸੀ ਪਤਾ ਅਤੇ ਪਤੀ ਨੇ ਘਰ ਵਿੱਚ ਗਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਅਤੇ ਆਤਮਹੱਤਿਆ ਕਰਨ ਤੋਂ ਪਹਿਲਾਂ ਇੱਕ ਲਾਈਵ ਵੀਡੀਓ ਵੀ ਬਣਾਈ। ਜਿਸ ਵਿੱਚ ਉਸ ਨੇ ਆਪਣੀ ਪਤਨੀ, ਸੱਸ, ਸਾਂਢੂ, ਅਤੇ ਭਰਜਾਈ ਦਾ ਨਾਂ ਲੈ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਛੋਟੀ ਜਿਹੀ ਪਤੀ ਪਤਨੀ ਦੀ ਤਕਰਾਰ ਨੇ ਪੂਰਾ ਹੀ ਘਰ ਉਜਾੜ ਦਿੱਤਾ ਹੈ। ਜਿਸ ਵਿੱਚ ਹੁਣ ਪਿੱਛੇ ਤਿੰਨ ਬੱਚੇ ਰਹਿ ਗਏ ਹਨ।
ਇਹ ਵੀ ਪੜ੍ਹੋ : ਕੋਟ ਈਸੇ ਖਾਂ : ਮਰੀਜ਼ ਬਣ ਕੇ ਆਏ 2 ਅਣਪਛਾਤਿਆਂ ਨੇ ਡਾਕਟਰ ‘ਤੇ ਕੀਤੀ ਫਾ.ਇ.ਰਿੰ/ਗ, ਮੁਲਜ਼ਮ ਮੌਕੇ ਤੋਂ ਫਰਾਰ
ਇਸ ਮੌਕੇ ਤੇ ਭਾਦਸੋ ਥਾਣਾ ਦੇ ਐਸਐਚਓ ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਘਰ ਵਿੱਚ ਮਾਮੂਲੀ ਤਕਰਾਰ ਦੇ ਚੱਲਦਿਆਂ ਇਨ੍ਹਾਂ ਵੱਲੋਂ ਆਤਮਹੱਤਿਆ ਕਰ ਲਈ ਗਈ। ਮ੍ਰਿਤਕ ਦੀ ਪਤਨੀ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਅਤੇ ਪਤੀ ਵੱਲੋਂ ਘਰ ਵਿੱਚ ਪੱਖੇ ਦੇ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਜਦੋਂ ਕਿ ਕੋਈ ਇੰਨਾ ਵੱਡੀ ਲੜਾਈ ਨਹੀਂ ਸੀ ਇਹਨਾਂ ਵੱਲੋਂ ਇਹ ਖੌਫਨਾਕ ਕਦਮ ਚੁੱਕ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੁਣ ਘਰ ਵਿੱਚ ਪਿੱਛੇ ਤਿੰਨ ਬੱਚੇ ਹੀ ਬਚੇ ਹਨ। ਅਸੀਂ ਇਸ ਸਬੰਧ ਵਿੱਚ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਭਾਵੇਂ ਕਿ ਪਤੀ ਪਤਨੀ ਨੇ ਮਾਮੂਲੀ ਤਕਰਾਰ ਦੇ ਚੱਲਦਿਆਂ ਆਤਮ ਹੱਤਿਆ ਕਰ ਲਈ ਪਰ ਪਿੱਛੇ ਆਪਣੇ ਤਿੰਨ ਜਿਗਰ ਦੇ ਟੁਕੜਿਆਂ ਨੂੰ ਅਨਾਥ ਕਰ ਦਿੱਤਾ। ਇਨ੍ਹਾਂ ਦੋਨਾਂ ਨੂੰ ਇੱਕ ਦੂਜੇ ਬਾਰੇ ਆਤਮਹੱਤਿਆ ਬਾਰੇ ਕਿਸੇ ਨੂੰ ਨਹੀਂ ਸੀ ਪਤਾ ਅਤੇ ਬਾਅਦ ਵਿੱਚ ਪਰਿਵਾਰਕ ਮੈਂਬਰਾਂ ਨੂੰ ਦੋਵਾਂ ਦੀ ਆਤਮ ਹੱਤਿਆ ਬਾਰੇ ਪਤਾ ਲੱਗਾ।
ਵੀਡੀਓ ਲਈ ਕਲਿੱਕ ਕਰੋ -:
The post ਮਾਮੂਲੀ ਤਕਰਾਰ ਨੇ ਚੱਲਦਿਆਂ ਪਤੀ-ਪਤਨੀ ਨੇ ਮੁਕਾਏ ਆਪਣੇ ਹੀ ਸਾਹ, 3 ਬੱਚਿਆਂ ਦੇ ਸਿਰ ਤੋਂ ਉਠਿਆ ਮਾਪਿਆਂ ਦਾ ਸਾਇਆ appeared first on Daily Post Punjabi.