ਮੋਗਾ ਦੇ ਕੋਟ ਈਸੇ ਖਾਂ ਵਿਖੇ ਮਰੀਜ਼ ਬਣ ਕੇ ਆਏ ਮੁੰਡਿਆਂ ਵੱਲੋਂ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਨਰਸਿੰਗ ਹੋਮ ‘ਚ ਡਾਕਟਰ ‘ਤੇ ਫਾਇਰਿੰਗ ਕੀਤੀ ਗਈ ਹੈ। ਮਰੀਜ਼ ਬਣ ਕੇ ਆਏ 2 ਅਣਪਛਾਤਿਆਂ ਨੇ ਡਾਕਟਰ ‘ਤੇ ਗੋਲੀਆਂ ਚਲਾਈਆਂ ਤੇ ਫਿਰ ਮੌਕੇ ਤੋਂ ਫਰਾਰ ਹੋ ਗਏ।
ਡਾਕਟਰ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਹਨ ਤੇ ਉਨ੍ਹਾਂ ਦਾ ਨਾਂ ਅਨਿਲ ਕੰਬੋਜ ਹੈ। ਘਟਨਾ ਤੋਂ ਬਾਅਦ ਹਸਪਤਾਲ ਵਿਚ ਡਾਕਟਰਾਂ ਵਿਚਾਲੇ ਭਾਜੜਾਂ ਪੈ ਗਈਆਂ। ਸੂਚਨਾ ਮਿਲਦੇ ਹੀ ਮੌਕੇ ‘ਤੇ ਪੁਲਿਸ ਪਹੁੰਚੀ ਹੈ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸੀ ਕਿ ਆਖਿਰ ਉਹ ਕੌਣ ਮੁੰਡੇ ਸਨ ਜਿਨ੍ਹਾਂ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਹਰਬੰਸ ਨਰਸਿੰਗ ਹੋਮ ਵਿਖੇ ਇਹ ਸਾਰੀ ਘਟਨਾ ਵਾਪਰੀ ਹੈ। ਇਥੇ ਡਾਕਟਰ ਅਨਿਲ ਕੰਬੋਜ ਨਾਲ 2 ਅਣਪਛਾਤੇ ਮੁੰਡੇ ਪਹਿਲਾਂ ਗੱਲਬਾਤ ਕਰਦੇ ਹਨ ਤੇ ਫਿਰ ਡਾਕਟਰ ਨੂੰ ਗੋਲੀਆਂ ਮਾਰ ਕੇ ਭੱਜ ਜਾਂਦੇ ਹਨ।
ਇਹ ਵੀ ਪੜ੍ਹੋ : ਬਠਿੰਡਾ : ਛੇਵੀਂ ਪੜ੍ਹਦੇ ਲਾਪਤਾ ਸਟੂਡੈਂਟ ਦੀ CCTV ਆਈ ਸਾਹਮਣੇ, ਪੁਲਿਸ ਕਰ ਰਹੀ ਹੈ ਜਾਂਚ
ਗੋਲੀ ਲੱਗਣ ਕਾਰਨ ਡਾਕਟਰ ਗੰਭੀਰ ਜ਼ਖਮੀ ਹਨ। ਉਨ੍ਹਾਂ ਨੂੰ ਦੂਜੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਤੇ ਡਾਕਟਰਾਂ ਦੇ ਕਹਿਣ ਮੁਤਾਬਕ ਅਨਿਲ ਕੰਬੋਜ ਦੇ ਮਲਟੀਪਲ ਇੰਜਰੀ ਹੋਈ ਹੈ। ਐੱਸਐੱਸਪੀ ਵੀ ਘਟਨਾ ਦਾ ਜਾਇਜ਼ਾ ਲੈ ਰਹੇ ਹਨ। ਪੁਲਿਸ ਟੀਮਾਂ ਦੋਵੇਂ ਦੀ ਭਾਲ ਵਿਚ ਲੱਗ ਗਈ ਹੈ। CCTV ਦੇ ਅਧਾਰ ‘ਤੇ ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
The post ਪੰਜਾਬੀ ਅਦਾਕਾਰਾ ਤਾਨੀਆ ਦੇ ਡਾਕਟਰ ਪਿਤਾ ‘ਤੇ 2 ਅਣਪਛਾਤਿਆਂ ਨੇ ਕੀਤੀ ਫਾਇਰਿੰਗ, ਹੋਏ ਗੰਭੀਰ ਜ਼ਖਮੀ appeared first on Daily Post Punjabi.