ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੇ ਇਕ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 3 ਵਿਦੇਸ਼ੀ ਨਾਗਰਿਕਾਂ ਤੇ 2 ਲੋਕਲ ਸਪਲਾਇਰਾਂ ਨੂੰ ਫੜਿਆ ਹੈ। ਉਨ੍ਹਾਂ ਕੋਲੋਂ 70 ਗ੍ਰਾਮ ਕੋਕੀਨ, 67 ਗ੍ਰਾਮ ਐਂਫੇਟਾਮੀਨ ਤੇ 50.88 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਨਾਲ ਹੀ BMW ਤੇ ਹੌਂਡਾ ਅਕਾਰਡ ਵਰਗੀਆਂ ਮਹਿੰਗੀਆਂ ਕਾਰਾਂ ਵੀ ਜ਼ਬਤ ਕੀਤੀਆਂ ਗਈਆਂ ਹਨ। ਐੱਸਪੀ ਕ੍ਰਾਈਮ ਜਸਬੀਰ ਸਿੰਘ ਨੇ ਦੱਸਿਆ ਕਿ ਇਹ ਗੈਂਗ ਵਿਦੇਸ਼ ਵਿਚ ਬੈਠੇ ਹੈਂਡਲਰ ਦੇ ਇਸ਼ਾਰੇ ‘ਤੇ ਟ੍ਰਾਈਸਿਟੀ ਦੇ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਦਾ ਸੀ। ਡੀਐੱਸਪੀ ਧੀਰਜ ਦੀ ਨਿਗਰਾਨੀ ਵਿਚ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ।
ਪੁਲਿਸ ਨੇ ਖਰੜ ਤੋਂ ਨਾਜੀਰੀਅਨ ਨਾਗਰਿਕ ਇਮੋਰੂ ਡੇਮੀਅਨ ਨੂੰ ਗ੍ਰਿਫਤਾਰ ਕੀਤਾ ਜਿਸ ਕੋਲੋਂ 62.60 ਗ੍ਰਾਮ ਐਂਫੇਟਾਮੀਨ ਬਰਾਮਦ ਹੋਈ। ਪੁੱਛਗਿਛ ਦੇ ਆਧਾਰ ‘ਤੇ ਪੁਲਿਸ ਨੇ ਦੋ ਹੋਰ ਵਿਦੇਸ਼ੀ ਤਸਕਰਾਂ ਨੂੰ ਦਬੋਚਿਆ। ਓਕੋਏ ਨਾਮਡੀ (ਦਿੱਲੀ ਤੋਂ ਫੜਿਆ ਗਿਆ) 35.80 ਕਿਲੋਗ੍ਰਾਮ ਕੋਕੀਨ, 5.73 ਗ੍ਰਾਮ ਐਂਫੇਟਾਮੀਨ ਤੇ ਇਕ ਹੌਂਡਾ ਅਕਾਰਡ ਕਾਰ ਬਰਾਮਦ। ਟੋਉਫੇ ਯੂਸੂਫ (ਖਰੜ ਤੋਂ ਗ੍ਰਿਫਤਾਰ)-34.85 ਗ੍ਰਾਮ ਕੋਕੀਨ ਬਰਾਮਦ ਕੀਤੀ ਗਈ।
ਇਨ੍ਹਾਂ ਤਸਕਰਾਂ ਦਾ ਕੰਮ ਕਰਨ ਦਾ ਤਰੀਕਾ ਬਹੁਤ ਹਾਈਟੈੱਕ ਸੀ। ਇਹ ਆਪਸ ਵਿਚ ਸਿੱਧੇ ਗੱਲਬਾਤ ਨਹੀਂ ਕਰਦੇ ਸਨ ਸਗੋਂ ਵਿਦੇਸ਼ ਵਿਚ ਬੈਠੇ ਹੈਂਡਲਰ ਇਨ੍ਹਾਂ ਨੂੰ ਵ੍ਹਟਸਐਪ ਜ਼ਰੀਏ ਨਿਰਦੇਸ਼ ਦਿੰਦੇ ਸਨ। ਦਿੱਲੀ ਤੋਂ ਡਰੱਗਸ ਮੰਗਵਾ ਕੇ ਟ੍ਰਾਈਸਿਟੀ ਵਿਚ ਵੇਚਦੇ ਸਨ। ਇਨ੍ਹਾਂ ਨਾਲ ਜੁੜੇ ਕਈ ਨਾਈਜੀਰੀਅਨ ਸਟੂਡੈਂਟਸ ਵੀ ਪੁਲਿਸ ਦੀ ਰਾਡਾਰ ‘ਤੇ ਹਨ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕਰਨ ‘ਤੇ ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ, ਬੋਲੇ-‘ਮੈਂ ਖ਼ਿਮਾ ਦਾ ਜਾਚਕ ਹਾਂ’
ਇਕ ਹੋਰ ਕਾਰਵਾਈ ਵਿਚ ਪੁਲਿਸ ਨੇ BMW ਕਾਰ ਨੂੰ ਰੋਕ ਕੇ ਉਸ ਵਿਚ ਸਵਾਰ 2 ਲੋਕਲ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਸ਼ਿਵਾ ਠਾਕੁਰ (ਚੰਡੀਗੜ੍ਹ ਵਾਸੀ) 50.88 ਕਿਲੋਗ੍ਰਾਮ ਹੈਰੋਇਨ ਬਰਾਮਦ। ਪਹਿਲਾਂ ਵੀ ਕਈ ਨਸ਼ਾ ਮਾਮਲਿਆਂ ਵਿਚ ਜੇਲ੍ਹ ਜਾ ਚੁੱਕਾ ਹੈ। ਜੈਸਲ ਬੈਂਸ (ਪੰਜਾਬ ਵਾਸੀ) ਬੀਏ ਇੰਗਲਿਸ਼ ਆਨਰਸ ਦੀ ਪੜ੍ਹਾਈ ਕੀਤੀ ਹੈ। ਇਹ ਨਸ਼ੇ ਦਾ ਪੈਸਾ ਸਕੈਨਰ ਤੋਂ ਇਕੱਠਾ ਕਰਦੀ ਸੀ। ਦੋਵੇਂ ਮੁਲਜ਼ਮ 11ਵੀਂ ਕਲਾਸ ਤੋਂ ਦੋਸਤ ਹਨ।
ਵੀਡੀਓ ਲਈ ਕਲਿੱਕ ਕਰੋ -:
The post ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼, 3 ਨਾਈਜੀਰੀਅਨ ਤੇ 2 ਲੋਕਲ ਸਪਲਾਇਰ ਕਾਬੂ appeared first on Daily Post Punjabi.