ਮਾਲੇਰਕੋਟਲਾ ਦੇ ਪਿੰਡ ਭੋਗੀਵਾਲ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਸਤੂਰਵਾ ਗਾਂਧੀ ਹੋਸਟਲ ਤੋਂ 2 ਕੁੜੀਆਂ ਲਾਪਤਾ ਹੋ ਗਈਆਂ ਹਨ। ਹੋਸਟਲ ਵਿਚ 6ਵੀਂ ਤੋਂ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਰਹਿੰਦੀਆਂ ਹਨ। ਪਰ ਬੀਤੇ ਦਿਨੀਂ 12 ਤੇ 14 ਸਾਲ ਦੀਆਂ 2 ਕੁੜੀਆਂ ਲਾਪਤਾ ਹੋ ਗਈਆਂ ਹਨ। ਸਕੂਲ ਵਾਰਡਨ ਨੂੰ ਜਦੋਂ ਇਸ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਇਸ ਬਾਰੇ ਸਕੂਲ ਦੀ ਪ੍ਰਿੰਸੀਪਲ ਤੇ ਕੁੜੀਆਂ ਦੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਦੋਵੇਂ ਕੁੜੀਆਂ 7ਵੀਂ ਜਮਾਤ ਦੀਆਂ ਵਿਦਿਆਰਥਣਾਂ ਸਨ ਤੇ ਸਵੇਰ ਦੀ ਹਾਜ਼ਰੀ ਸਮੇਂ ਦੋਵੇਂ ਗੈਰ ਹਾਜ਼ਰ ਸਨ। ਰਾਤ ਸਮੇਂ ਦੋਵੇਂ ਕੁੜੀਆਂ ਹਾਜ਼ਰੀ ਮੌਕੇ ਮੌਜੂਦ ਸਨ ਪਰ ਸਵੇਰ ਤੋਂ ਉਹ ਲਾਪਤਾ ਸਨ। ਕੁੜੀਆਂ ਦੇ ਲਾਪਤਾ ਹੋਣ ਕਰਕੇ ਸਕੂਲ ਵਿਚ ਹਫੜਾ-ਦਫੜੀ ਮਚ ਗਈ ਹੈ। ਪੁਲਿਸ ਤੇ ਮਾਪਿਆਂ ਵੱਲੋਂ ਦੋਹਾਂ ਦੀ ਭਾਲ ਕੀਤੀ ਜਾ ਰਹੀ। ਕੁੜੀਆਂ ਸਕੂਲ ਤੋਂ ਖੁਦ ਗਈਆਂ ਹਨ ਜਾਂ ਕੋਈ ਲੈ ਕੇ ਗਿਆ ਹੈ, ਇਹ ਜਾਂਚ ਦਾ ਵਿਸ਼ਾ ਹੈ। ਸਕੂਲ ਦੇ ਪ੍ਰਿੰਸੀਪਲ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਪਹਿਲਾਂ ਤਾਂ ਕੁੜੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗਾ। ਮਾਪੇ ਕਾਫੀ ਪ੍ਰੇਸ਼ਾਨ ਹਨ ਤੇ ਕੁੜੀਆਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਵੀਡੀਓ ਲਈ ਕਲਿੱਕ ਕਰੋ -:
The post ਮਾਲੇਰਕੋਟਲਾ : ਸਕੂਲ ਦੇ ਹੋਸਟਲ ਤੋਂ ਲਾਪਤਾ ਹੋਈਆਂ 2 ਕੁੜੀਆਂ, ਪੁਲਿਸ ਤੇ ਮਾਪੇ ਕਰ ਰਹੇ ਭਾਲ appeared first on Daily Post Punjabi.

