ਵਿਦੇਸ਼ ਤੋਂ ਫਿਰ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਲੁਧਿਆਣਾ ਦੇ ਇੱਕ ਨੌਜਵਾਨ ਦੀ ਕੈਨੇਡਾ ਵਿਚ ਮੌਤ ਹੋ ਗਈ। ਪਿੰਡ ਦਾਦ ਦਾ ਰਹਿਣ ਵਾਲਾ ਇਹ 26 ਸਾਲਾਂ ਨੌਜਵਾਨ ਹਰਕਮਲ ਸਿੰਘ ਗਰੇਵਾਲ ਕੈਨੇਡਾ ਢਾਈ ਸਾਲ ਪਹਿਲਾਂ ਕੈਨੇਡਾ ਗਿਆ ਸੀ। ਜਾਣਕਾਰੀ ਮੁਤਾਬਕ ਉਸ ਦੀ ਮੌਤ ਹਾਰਟ ਅਟੈਕ ਨਾਲ ਹੋਈ। ਪਰਿਵਾਰ ਉਸ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿਚ ਵੱਗਾ ਹੋਇਆ ਹੈ।
ਦਾਦਾ ਸਤਵੰਤ ਸਿੰਘ ਨੇ ਦੱਸਿਆ ਕਿ ਉਸ ਨੂੰ ਹਾਰਟ ਅਟੈਕ ਹੋ ਗਿਆ। ਉਸ ਦੀ 26 ਸਾਲ ਉਮਰ ਸੀ ਤੇ ਅਜੇ ਤੱਕ ਕੁਆਰਾ ਸੀ। ਉਹ ਢਾਈ ਸਾਲਾਂ ਤੋਂ ਕੈਨੇਡਾ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਸ ਨੂੰ ਪਹਿਲਾਂ ਕੋਈ ਸ਼ਿਕਾਇਤ ਨਹੀਂ ਸੀ। ਉਹ ਉਥੇ ਟਰਾਂਸਪੋਰਟ ਦਾ ਕੰਮ ਕਰਦਾ ਸੀ। ਸਾਨੂੰ ਕੱਲ੍ਹ ਢਾਈ ਕੁ ਵਜੇ ਇਸ ਮੌਤ ਬਾਰੇ ਪਤਾ ਲੱਗਿਆ। ਪਰਿਵਾਰ ਵਿਚ ਉਸ ਦੇ ਮਾਤਾ-ਪਿਤਾ, ਉਸ ਦੀ ਭੈਣ, ਇੱਕ ਛੋਟਾ ਭਰਾ ਤੇ ਦਾਦਾ-ਦਾਦੀ ਹਨ। ਉਸ ਦਾ ਭਰਾ ਕਾਲਜ ਵਿਚ ਪੜ੍ਹਦਾ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਬਹੁਤ ਮਿਲਣਸਾਰ ਸੀ। ਬੈਡਮਿੰਟਨ ਵਿਚ ਉਸਦੇ ਨਾਲ ਦੇ ਬੰਦਿਆਂ ਨੇ ਫੋਨ ਕਰ ਦਿੱਤਾ। ਉਸ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਪ੍ਰਕਿਰਿਆ ਚੱਲ ਰਹੀ ਹੈ, ਉਸ ਵਿਚ 8-10 ਦਿਨ ਲੱਗ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੱਲ੍ਹ 12 ਵਜੇ ਉਸ ਨੇ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਢਾਈ ਵਜੇ ਫੋਨ ਆ ਗਿਆ ਕਿ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਨਾਲ ਪਰਿਵਾਰ ਸਦਮੇ ਵਿਚ ਹੈ।
ਇਹ ਵੀ ਪੜ੍ਹੋ : ਸੰਜੀਵ ਅਰੋੜਾ ਨੂੰ ਕੈਬਨਿਟ ‘ਚ ਮਿਲੀ ਵੱਡੀ ਜ਼ਿੰਮੇਵਾਰੀ, ਅਸਤੀਫੇ ਨੂੰ ਲੈ ਕੇ ਕੁਲਦੀਪ ਧਾਲੀਵਾਲ ਨੇ ਦਿੱਤਾ ਬਿਆਨ
ਵੀਡੀਓ ਲਈ ਕਲਿੱਕ ਕਰੋ -:
The post ਕੈਨੇਡਾ ਤੋਂ ਆਈ ਮੰਦਭਾਗੀ ਖਬਰ, 26 ਸਾਲਾਂ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਹੋਈ ਮੌਤ appeared first on Daily Post Punjabi.