ਜਲੰਧਰ : ਵਿਆਹੁਤਾ ਦੀ ਸ਼ੱਕੀ ਹਾਲਾਤਾਂ ‘ਚ ਮੌਤ, 2 ਮਾਸੂਮਾਂ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ

ਜਲੰਧਰ ਵਿੱਚ ਇੱਕ ਵਿਆਹੁਤਾ ਔਰਤ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੇ ਪਰਿਵਾਰ ਨੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀ ਔਰਤ ਦੀ ਲਾਸ਼ ਨੂੰ ਲੈ ਕੇ ਹੰਗਾਮਾ ਕੀਤਾ। ਪਰਿਵਾਰ ਨੇ ਔਰਤ ਦਾ ਕਤਲ ਹੋਣ ਦਾ ਦੋਸ਼ ਲਗਾਇਆ ਹੈ।

ਕੁੜੀ ਦੀ ਚਾਚੀ ਸੁਮਨ ਨੇ ਕਿਹਾ ਕਿ ਉਨ੍ਹਾਂ ਦੀ ਭਤੀਜੀ ਗੌਰੀ ਦੇ ਵਿਆਹ ਨੂੰ 6-7 ਸਾਲ ਹੋ ਗਏ ਹਨ। ਕੁੜੀਦੀ ਧੀ ਤੇ ਪੁੱਤਰ ਹੈ। ਪਰਿਵਾਰ ਨੇ ਦੋਸ਼ ਲਾਏਹਨ ਕਿ ਕਿ ਕੁੜੀ ਦੇ ਸਹੁਰੇ ਉਸ ਨੂੰ ਬਹੁਤ ਤੰਗ ਕਰਦੇ ਸਨ ਅਤੇ ਕੁੱਟਮਾਰ ਕਰਦੇ ਸਨ। ਸਹੁਰੇ ਫਰੈਂਡਜ਼ ਕਾਲੋਨੀ ਵਿੱਚ ਰਹਿੰਦੇ ਹਨ। ਪਰਿਵਾਰ ਨੇ ਔਰਤ ਦਾ ਗਲਾ ਘੁੱਟ ਕੇ ਮਾਰਨ ਦਾ ਦੋਸ਼ ਲਗਾਇਆ ਹੈ।

ਇਸ ਦੌਰਾਨ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਉਸ ਦੀ ਲਾਸ਼ ਸਿਵਲ ਹਸਪਤਾਲ ਵਿੱਚ ਰੱਖੀ ਅਤੇ ਮੌਕੇ ਤੋਂ ਭੱਜ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਫੋਨ ਕਰਕੇ ਦੱਸਿਆ ਕਿ ਉਸ ਨੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਸਹੁਰਾ ਪਰਿਵਾਰ ਉਸ ਨੂੰ ਪਿਛਲੇ 6 ਮਹੀਨਿਆਂ ਤੋਂ ਠੀਕ ਤਰ੍ਹਾਂ ਰੋਟੀ ਤੱਕ ਨਹੀਂ ਦਿੰਦਾ ਸੀ।

ਔਰਤ ਦਾ ਵਿਆਹ ਸੁਮਿਤ ਨਾਮ ਦੇ ਵਿਅਕਤੀ ਨਾਲ ਹੋਇਆ ਸੀ। ਇਸ ਮਾਮਲੇ ਬਾਰੇ ਪਹਿਲਾਂ ਪੰਚਾਇਤੀ ਫੈਸਲਾ ਵੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪਿਛਲੇ 6 ਮਹੀਨਿਆਂ ਤੋਂ ਸਹੁਰਾ ਪਰਿਵਾਰ ਉਨ੍ਹਾਂ ਨੂੰ ਮਿਲਣ ਜਾਂ ਫ਼ੋਨ ‘ਤੇ ਗੱਲ ਕਰਨ ਨਹੀਂ ਦਿੰਦਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਸ ਦੇ ਸਹੁਰਿਆਂ ਨੇ ਦੇਰ ਰਾਤ ਉਸ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਸਵੇਰੇ ਉਸ ਦੇ ਸਹੁਰੇ ਉਸ ਦੀ ਲਾਸ਼ ਛੱਡ ਕੇ ਭੱਜ ਗਏ।

ਮੌਕੇ ‘ਤੇ ਪਹੁੰਚੇ ਥਾਣਾ ਇੰਚਾਰਜ ਰਾਕੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਲੜਕੀ ਦੀ ਮੌਤ ਦੀ ਸੂਚਨਾ ਮਿਲੀ ਹੈ। ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਦੇਖੀ। ਉਨ੍ਹਾਂ ਕਿਹਾ ਕਿ ਲੜਕੀ ਦੇ ਗਲੇ ‘ਤੇ ਫਾਂਸੀ ਦਾ ਨਿਸ਼ਾਨ ਹੈ। ਕੁੜੀ ਦੇ ਪਰਿਵਾਰ ਵੱਲੋਂ ਕਈ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਹਨ। ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ :

ਵੀਡੀਓ ਲਈ ਕਲਿੱਕ ਕਰੋ -:

The post ਜਲੰਧਰ : ਵਿਆਹੁਤਾ ਦੀ ਸ਼ੱਕੀ ਹਾਲਾਤਾਂ ‘ਚ ਮੌਤ, 2 ਮਾਸੂਮਾਂ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ appeared first on Daily Post Punjabi.

Previous Post Next Post

Contact Form