ਹਰ ਭਾਰਤੀ ਲਈ ਅੱਜ ਇੱਕ ਇਤਿਹਾਸਕ ਦਿਨ ਹੈ। ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੂੰ ਲੈ ਕੇ ਇੰਟਰਨੈਸ਼ਨਲ ਪੁਲਾੜ ਸਟੇਸ਼ਨ (ISS) ਲੈ ਕੇ ਜਾਣ ਵਾਲਾ Axiom-4 ਮਿਸ਼ਨ ਆਖਿਰਕਾਰ ਬੁੱਧਵਾਰ (25 ਜੂਨ, 2025) ਨੂੰ ਲਾਂਚ ਕਰ ਦਿੱਤਾ ਗਿਆ ਹੈ। ਰਾਕੇਸ਼ ਸ਼ਰਮਾ ਤੋਂ ਬਾਅਦ ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਪੁਲਾੜ ਦੀ ਯਾਤਰਾ ਕਰਨ ਵਾਲੇ ਦੂਜੇ ਭਾਰਤੀ ਪੁਲਾੜ ਯਾਤਰੀ ਬਣ ਗਏ ਹਨ। Axiom-4 ਮਿਸ਼ਨ ਦੀ ਅਗਵਾਈ ਕਮਾਂਡਰ ਪੈਗੀ ਵਿਟਸਨ ਕਰ ਰਹੇ ਹਨ। ਸ਼ੁਕਲਾ ਇਸ ਵਿੱਚ ਮਿਸ਼ਨ ਪਾਇਲਟ ਹਨ। ਇਸ ਤੋਂ ਇਲਾਵਾ, ਹੰਗਰੀ ਦੇ ਪੁਲਾੜ ਯਾਤਰੀ ਟਿਬੋਰ ਕਾਪੂ ਅਤੇ ਪੋਲੈਂਡ ਦੇ ਸਲਾਵੋਜ ਉਜ਼ਨਾਂਸਕੀ-ਵਿਸਨੀਵਸਕੀ ਮਿਸ਼ਨ ਮਾਹਰ ਹਨ।
ਇਸ 14 ਦਿਨਾਂ ਦੇ ਮਿਸ਼ਨ ਤਹਿਤ ਪੁਲਾੜ ਯਾਤਰੀਆਂ ਨੂੰ ਸਪੇਸਐਕਸ ਕੰਪਨੀ ਦੇ ਫਾਲਕਨ 9 ਰਾਕੇਟ ਰਾਹੀਂ ਫਲੋਰੀਡਾ ਦੇ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ISS (ਅੰਤਰਰਾਸ਼ਟਰੀ ਪੁਲਾੜ ਸਟੇਸ਼ਨ) ਭੇਜਿਆ ਗਿਆ ਹੈ। ਇਹ ਮਿਸ਼ਨ ਭਾਰਤੀ ਸਮੇਂ ਮੁਤਾਬਕ ਸਵੇਰੇ 12.01 ਵਜੇ ਸਪੇਸਐਕਸ ਦੇ ਫਾਲਕਨ-9 ਰਾਕੇਟ ਰਾਹੀਂ ਲਾਂਚ ਕੀਤਾ ਗਿਆ ਸੀ।
ਮਿਸ਼ਨ ਦੀ ਲਾਂਚਿੰਗ ਕਈ ਵਾਰ ਮੁਲਤਵੀ ਕੀਤੀ ਗਈ ਹੈ
AXIOM-4 ਮਿਸ਼ਨ ਦੇ ਤਹਿਤ ਲਾਂਚਿੰਗ ਸ਼ੁਰੂ ਵਿੱਚ 29 ਮਈ ਨੂੰ ਹੋਣੀ ਸੀ। ਪਰ ਫਾਲਕਨ-9 ਰਾਕੇਟ ਦੇ ਬੂਸਟਰ ਅਤੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਪੁਰਾਣੇ ਰੂਸੀ ਮਾਡਿਊਲ ਵਿੱਚ ਤਰਲ ਆਕਸੀਜਨ ਦੇ ਲੀਕ ਹੋਣ ਤੋਂ ਬਾਅਦ ਇਸ ਨੂੰ ਪਹਿਲਾਂ 8 ਜੂਨ, ਫਿਰ 10 ਜੂਨ ਅਤੇ ਫਿਰ 11 ਜੂਨ ਤੱਕ ਮੁਲਤਵੀ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਇਸ ਨੂੰ ਲਾਂਚ ਕਰਨ ਦੀ ਯੋਜਨਾ ਨੂੰ ਦੁਬਾਰਾ 19 ਜੂਨ ਤੱਕ ਮੁਲਤਵੀ ਕਰ ਦਿੱਤਾ ਗਿਆ। ਫਿਰ ਨਾਸਾ ਵੱਲੋਂ ਰੂਸੀ ਮਾਡਿਊਲ ਵਿੱਚ ਮੁਰੰਮਤ ਦੇ ਕੰਮ ਤੋਂ ਬਾਅਦ ਔਰਬਿਟਲ ਲੈਬਾਰਟਰੀਆਂ ਦੇ ਸੰਚਾਲਨ ਦਾ ਮੁਲਾਂਕਣ ਕਰਨ ਲਈ ਲਾਂਚ ਦੀ ਮਿਤੀ ਅੱਜ ਯਾਨੀ 25 ਜੂਨ ਤੈਅ ਕੀਤੀ ਗਈ। ਨਾਸਾ ਨੇ ਕਿਹਾ ਕਿ ‘ਡੌਕਿੰਗ’ ਦਾ ਸਮਾਂ ਵੀਰਵਾਰ, 26 ਜੂਨ (ਭਾਰਤੀ ਸਮੇਂ ਮੁਤਾਬਕ ਸ਼ਾਮ 4.30 ਵਜੇ) ਸਵੇਰੇ 7 ਵਜੇ ਦੇ ਕਰੀਬ ਹੋਵੇਗਾ। ਸਾਰੇ ਪੁਲਾੜ ਯਾਤਰੀ ਸਪੇਸ ਸਟੇਸ਼ਨ ‘ਤੇ ਲਗਭਗ 14 ਦਿਨ ਬਿਤਾਉਣਗੇ। ਇਸ ਦੌਰਾਨ ਕਈ ਮਹੱਤਵਪੂਰਨ ਪ੍ਰਯੋਗ ਕੀਤੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ‘ਚ ਮਾਨਸੂਨ ਫੜੇਗਾ ਰਫ਼ਤਾਰ, ਸੂਬੇ ਦੇ 13 ਜ਼ਿਲ੍ਹਿਆਂ ‘ਚ ਅੱਜ ਤੂਫ਼ਾਨ ਤੇ ਮੀਂਹ ਦਾ ਅਲਰਟ
ਕੌਣ ਹੈ ਸ਼ੁਭਾਂਸ਼ੂ ਸ਼ੁਕਲਾ ਕੌਣ?
15 ਸਾਲ ਤੱਕ ਲੜਾਕੂ ਪਾਇਲਟ ਰਹੇ ਸ਼ੁਭਾਂਸ਼ੂ ਸ਼ੁਕਲਾ ਹੁਣ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਦੀ ਯਾਤਰਾ ਕਰਨ ਵਾਲੇ ਦੂਜੇ ਭਾਰਤੀ ਨਾਗਰਿਕ ਬਣ ਗਏ ਹਨ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਪੈਦਾ ਹੋਏ 39 ਸਾਲਾ ਸ਼ੁਭਾਂਸ਼ੂ ਸ਼ੁਕਲਾ ਨੂੰ ਜੂਨ 2006 ਵਿੱਚ ਭਾਰਤੀ ਹਵਾਈ ਸੈਨਾ (IAF) ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਉਨ੍ਹਾਂ ਨੇ ਹੁਣ ਤੱਕ 2,000 ਘੰਟਿਆਂ ਤੋਂ ਵੱਧ ਉਡਾਣ ਦਾ ਤਜਰਬਾ ਹਾਸਲ ਕੀਤਾ ਹੈ। ਉਨ੍ਹਾਂ ਨੇ ਸੁਖੋਈ-30 MK 1, MiG-21, MiG-29, Jaguar, Hawk, Dornier ਅਤੇ AN-32 ਵਰਗੇ ਕਈ ਜਹਾਜ਼ ਉਡਾਏ ਹਨ।
ਇਹ ਵੀ ਪੜ੍ਹੋ : ਪਠਾਨਕੋਟ : ਘਰ ‘ਚ ਰੱਖੇ ਕੁੱਤੇ ਕਾਰਨ ਮਾਂ-ਧੀ ਦੀ ਹੋਈ ਮੌ.ਤ, 6 ਮਹੀਨੇ ਪਹਿਲਾਂ ਦੋਹਾਂ ਨੂੰ ਕੁੱਤੇ ਨੇ ਸੀ ਵੱ/ਢਿ.ਆ
ਸਾਲ 2020 ਵਿੱਚ ਉਨ੍ਹਾਂ ਨੂੰ ਇਸਰੋ ਦੇ ਗਗਨਯਾਨ ਮਿਸ਼ਨ ਲਈ ਚੁਣਿਆ ਗਿਆ ਸੀ। ਇਹ ਭਾਰਤ ਦਾ ਪਹਿਲਾ ਮਨੁੱਖੀ ਪੁਲਾੜ ਉਡਾਣ ਪ੍ਰਾਜੈਕਟ ਹੈ। ਚਾਰ ਸਾਲਾਂ ਬਾਅਦ ਉਨ੍ਹਾਂ ਦੀ ਪੁਲਾੜ ਯਾਤਰਾ ਨੇ ਇੱਕ ਨਵਾਂ ਮੋੜ ਲਿਆ ਹੈ। ਸ਼ੁਕਲਾ ਨੇ ਕਿਹਾ, ਕਿ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਵਿੰਗ ਕਮਾਂਡਰ ਰਾਕੇਸ਼ ਸ਼ਰਮਾ 1984 ਵਿੱਚ ਪੁਲਾੜ ਗਏ ਸਨ। ਮੈਂ ਉਨ੍ਹਾਂ ਬਾਰੇ ਸਕੂਲ ਦੀਆਂ ਕਿਤਾਬਾਂ ਵਿੱਚ ਪੜ੍ਹਦਾ ਸੀ। ਮੈਂ ਉਨ੍ਹਾਂ ਦੇ ਤਜ਼ਰਬਿਆਂ ਨੂੰ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਸੀ।” ਆਪਣੇ ਸਫ਼ਰ ਬਾਰੇ ਉਨ੍ਹਾਂ ਕਿਹਾ ਕਿ “ਸ਼ੁਰੂ ਵਿੱਚ ਮੇਰਾ ਸੁਪਨਾ ਸਿਰਫ਼ ਉੱਡਣਾ ਸੀ। ਪਰ ਪੁਲਾੜ ਯਾਤਰੀ ਬਣਨ ਦਾ ਰਸਤਾ ਬਾਅਦ ਵਿੱਚ ਖੁੱਲ੍ਹਿਆ। ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਜ਼ਿੰਦਗੀ ਭਰ ਉੱਡਣ ਦਾ ਮੌਕਾ ਮਿਲਿਆ ਅਤੇ ਫਿਰ ਮੈਨੂੰ ਪੁਲਾੜ ਯਾਤਰੀ ਬਣਨ ਲਈ ਅਰਜ਼ੀ ਦੇਣ ਦਾ ਮੌਕਾ ਮਿਲਿਆ ਅਤੇ ਅੱਜ ਮੈਂ ਇੱਥੇ ਹਾਂ।”
ਵੀਡੀਓ ਲਈ ਕਲਿੱਕ ਕਰੋ -:
The post ਭਾਰਤ ਲਈ ਇਤਿਹਾਸਕ ਪਲ! ਸ਼ੁਭਾਂਸ਼ੂ ਸ਼ੁਕਲਾ ਪੁਲਾੜ ਲਈ ਰਵਾਨਾ, NASA ਦਾ ਮਿਸ਼ਨ AXIOM-4 ਲਾਂਚ appeared first on Daily Post Punjabi.
source https://dailypost.in/news/national/shubanshu-shukla-leaves-for/