ਬਾਘਾ ਪੁਰਾਣਾ ਵਿੱਚ ਇੱਕ ਪਤੀ ਵੱਲੋਂ ਆਪਣੀ ਪਤਨੀ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਢਿਲਵਾਂ ਵਿਚ ਰਿਖੀ ਖਾਨ ਨਾਂ ਦੇ ਬੰਦੇ ਨੇ ਆਪਣੀ ਪਤਨੀ ਪ੍ਰਵੀਨ (28) ਦਾ ਕਤਲ ਕਰ ਦਿੱਤਾ। ਇਹਨਾਂ ਦੇ ਦੋ ਬੱਚੇ ਵੀ ਹਨ। ਜਾਣਕਾਰੀ ਮੁਤਾਬਕ ਦੋਸ਼ੀ ਰਿਖੀ ਖਾਨ ਆਪਣੀ ਪਤਨੀ ਪ੍ਰਵੀਨ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ ਅਤੇ ਦੋਵਾਂ ਵਿਚਾਲੇ ਅਕਸਰ ਹੀ ਲੜਾਈ-ਝਗੜਾ ਰਹਿੰਦਾ ਸੀ। ਦੋਸ਼ੀ ਆਪਣੀ ਪਤਨੀ ਨਾਲ ਮਾਰ-ਕੁੱਟ ਵੀ ਕਰਦਾ ਸੀ, ਪਰ ਅੱਜ ਆਪਸੀ ਲੜਾਈ ਇਸ ਕਦਰ ਵੱਧ ਗਈ ਕਿ ਦੋਸ਼ੀ ਰਿਖੀ ਖਾਨ ਨੇ ਕਹੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਮ੍ਰਿਤਕਾ ਦੇ ਭਰਾ ਯਾਸੀਨ ਖਾਨ ਪੁੱਤਰ ਵਜੀਰ ਖਾਨ ਵਾਸੀ ਮੱਝੂਕੇ ਜਿਲ੍ਹਾ ਬਰਨਾਲਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਐਸ.ਆਈ. ਕਮਲਜੀਤ ਸਿੰਘ ਮੁੱਖ ਅਫਸਰ ਥਾਣਾ ਬਾਘਾਪੁਰਾਣਾ ਕੋਲ ਦਰਜ ਕਰਾਏ ਬਿਆਨਾਂ ਮੁਤਾਬਕ ਉਸ ਦੀ ਭੈਣ ਪ੍ਰਵੀਨ ਦਾ ਵਿਆਹ ਰਿਖੀ ਖਾਨ ਪੁੱਤਰ ਰਫੀਕ ਖਾਨ ਵਾਸੀ ਢਿਲਵਾਂ ਵਾਲਾ ਨਾਲ ਕਰੀਬ 9 ਸਾਲ ਪਹਿਲਾ ਹੋਇਆ ਸੀ। ਰਿਖੀ ਖਾਨ ਅਕਸਰ ਹੀ ਉਸ ਦੀ ਭੈਣ ਪ੍ਰਵੀਨ ਨਾਲ ਮਾਰਕੁੱਟ ਕਰਦਾ ਰਹਿੰਦਾ ਸੀ।
ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ‘ਚ ਤ/ਬਾ/ਹੀ, ਕੁੱਲੂ ‘ਚ ਫ/ਟਿਆ ਬੱਦਲ, ਭਾਰੀ ਮੀਂਹ ਦਾ ਆਰੈਂਜ ਅਲਰਟ
ਅੱਜ ਤੋਂ ਦੋ-ਤਿੰਨ ਦਿਨ ਪਹਿਲਾ ਰਿਖੀ ਖਾਨ ਨੇ ਪ੍ਰਵੀਣ ਦੀ ਕੁੱਟਮਾਰ ਕੀਤੀ ਸੀ, ਜਿਸ ਸਬੰਧੀ ਅੱਜ ਉਹ ਆਪਣੀ ਮਾਤਾ ਜਮੀਲਾ ਅਤੇ ਭੂਆ ਸਿੰਬਲ ਨਾਲ ਸਵੇਰੇ ਸਾਢੇ 9 ਆਪਣੀ ਭੈਣ ਪ੍ਰਵੀਨ ਦੇ ਘਰ ਪਿੰਡ ਢਿਲਵਾਂ ਵਾਲਾ ਵਿਖੇ ਆਇਆ ਤਾਂ ਵੇਖਿਆ ਕਿ ਉਸ ਦੀ ਭੈਣ ਵਿਹੜੇ ਵਿੱਚ ਪਈ ਤੜਫ ਰਹੀ ਸੀ। ਉਸ ਦੀ ਗਰਦਨ ਅਤੇ ਮੂੰਹ ‘ਤੇ ਸੱਟਾਂ ਲੱਗੀਆ ਹੋਈਆਂ ਸਨ ਅਤੇ ਖੂਨ ਵਗ ਰਿਹਾ ਸੀ। ਰਿਖੀ ਖਾਨ ਆਪਣੇ ਖੂਨ ਨਾਲ ਲਿਬੜੇ ਹੱਥ ਸਾਫ ਕਰ ਰਿਹਾ ਸੀ। ਰਿਖੀ ਖਾਨ ਆਪਣੀ ਪਤਨੀ ਪ੍ਰਵੀਨ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ। ਰਿਖੀ ਖਾਨ ਨੇ ਆਪਣੀ ਪਤਨੀ ਦਾ ਕਹੀ ਨਾਲ ਸੱਟਾਂ ਮਾਰ ਕੇ ਕਤਲ ਕਰ ਦਿੱਤਾ।
DSB ਬਾਘਾ ਪੁਰਾਣਾ ਦਲਬੀਰ ਸਿੰਘ ਨੇ ਪ੍ਰੈਸ ਵਾਰਤਾ ਕਰਦੇ ਹੋਏ ਦੱਸਿਆ ਕਿ ਇਸ ਕਤਲ ਸਬੰਧੀ ਸੂਚਨਾ ਮਿਲਣ ਤੇ ਮੁਕੱਦਮਾ ਨੰਬਰ 122 ਮਿਤੀ 25.06.2025 / 103 BNS ਥਾਣਾ ਬਾਘਾਪੁਰਾਣਾ ਵਿਖੇ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਹੈ। ਮੁਕੱਦਮੇ ਦੇ ਦੋਸ਼ੀ ਰਿਖੀ ਖਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ। ਰਿਖੀ ਖਾਨ ਵੱਲੋਂ ਕਤਲ ਕਰਨ ਲਈ ਵਰਤੀ ਗਈ ਕਹੀ ਬਰਾਮਦ ਕਰਵਾਈ ਜਾਵੇਗੀ। ਤਫਤੀਸ਼ ਦੌਰਾਨ ਜੋ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੋਸ਼ੀ ਯਾਸੀਨ ਖਾਨ ਨੂੰ ਕੱਲ੍ਹ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
The post ਬਾਘਾਪੁਰਾਣਾ : ਚਰਿੱਤਰ ‘ਤੇ ਸ਼ੱਕ ‘ਚ ਬੰਦੇ ਨੇ ਬੇਰਹਿਮੀ ਨਾਲ ਮਾਰੀ ਪਤਨੀ, 2 ਬੱਚਿਆਂ ਦੀ ਸੀ ਮਾਂ appeared first on Daily Post Punjabi.