ਭਾਰਤੀ ਸਪਿਨਰ ਪੀਯੂਸ਼ ਚਾਵਲਾ ਨੇ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਲੈ ਲਿਆ ਹੈ। 36 ਸਾਲ ਦੇ ਗੇਂਦਬਾਜ਼ ਨੇ ਇੰਸਟਾਗ੍ਰਾਮ ‘ਤੇ ਪੋਸਟ ਕਾ ਕੇ ਲਿਖਿਆ-ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਮੈਦਾਨ ‘ਤੇ ਰਹਿਣ ਦੇ ਬਾਅਦ ਹੁਣ ਸਮਾਂ ਆ ਗਿਆ ਹੈ ਕਿ ਇਸ ਖੂਬਸੂਰਤ ਖੇਡ ਨੂੰ ਅਲਵਿਦਾ ਕਹਾਂ।
ਪੀਯੂਸ਼ ਚਾਵਲਾ 2007 ਵਿਚ ਟੀ-20 ਵਰਲਡ ਕੱਪ ਤੇ 2011 ਵਿਚ ਵਨਡੇ ਵਰਲਡ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੇ ਹਨ। ਉਨ੍ਹਾਂ ਨੇ ਕੋਲਕਾਤਾ ਨਾਈਟ ਰਾਈਡਰਸ ਵੱਲੋਂ IPL ਦੇ 2 ਟਾਈਟਲ ਵੀ ਜਿੱਤੇ ਹਨ। ਚਾਵਲਾ ਨੇ ਭਾਰਤ ਲਈ 3 ਟੈਸਟ, 25 ਵਨਡੇ ਤੇ 7 ਟੀ-29 ਇੰਟਰਨੈਸ਼ਨਲ ਮੈਚ ਖੇਡੇ ਹਨ। ਉਨ੍ਹਾਂ ਨੇ ਕੁੱਲ 43 ਵਿਕਟਾਂ ਲਈਆਂ।
ਪਿਊਸ਼ ਚਾਵਲਾ ਨੇ ਪੋਸਟ ਸਾਂਝੀ ਕਰਕੇ ਲਿਖਿਆ- “ਭਾਰਤ ਲਈ ਖੇਡਣ ਤੋਂ ਲੈ ਕੇ 2007 ਟੀ-20 ਵਿਸ਼ਵ ਕੱਪ ਤੇ 2011 ਇੱਕ ਰੋਜ਼ਾ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਬਣਨ ਤੱਕ, ਇਸ ਸ਼ਾਨਦਾਰ ਯਾਤਰਾ ਦਾ ਹਰ ਪਲ ਕਿਸੇ ਵਰਦਾਨ ਤੋਂ ਘੱਟ ਨਹੀਂ ਰਿਹਾ। ਇਹ ਯਾਦਾਂ ਹਮੇਸ਼ਾ ਮੇਰੇ ਦਿਲ ਵਿੱਚ ਰਹਿਣਗੀਆਂ”
ਪੀਯੂਸ਼ ਨੇ ਆਪਣੀ ਪੋਸਟ ਵਿਚ ਕੋਚ, ਪਰਿਵਾਰ ਤੇ ਪਿਤਾ ਦਾ ਧੰਨਵਾਦ ਕਰਦੇ ਹੋਏ ਲਿਖਿਆ ਮੈਂ ਆਪਣੇ ਕੋਚਾਂ ਦਾ ਦਿਲ ਤੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਕ ਕ੍ਰਿਕਟਰ ਵਜੋਂ ਉਭਾਰਿਆ। ਮੇਰਾ ਪਰਿਵਾਰ ਇਸ ਸਫਰ ਵਿਚ ਮੇਰੀ ਤਾਕਤ ਰਿਹਾ। ਪਰਿਵਾਰ ਦਾ ਸਮਰਥਨ ਸਾਰੇ ਉਤਰਾਅ-ਚੜ੍ਹਾਅ ਵਿਚ ਮੇਰੀ ਨੀਂਹ ਰਿਹਾ ਹੈ। ਮੇਰੇ ਪਿਤਾ ਦਾ ਮੇਰੇ ‘ਤੇ ਅਟੁੱਟ ਵਿਸ਼ਵਾਸ ਰਿਹਾ ਤੇ ਮੇਰੇ ਲਈ ਰਸਤਾ ਬਣਿਆ। ਉਸ ਦੇ ਬਿਨਾਂ ਇਹ ਯਾਤਰਾ ਕਦੇ ਸੰਭਵ ਨਹੀਂ ਹੁੰਦੀ।
ਇਹ ਵੀ ਪੜ੍ਹੋ : ਸਮਾਣਾ ਵੈ.ਨ ਹਾ.ਦ.ਸੇ ‘ਤੇ CM ਮਾਨ ਦਾ ਵੱਡਾ ਐਕਸ਼ਨ, ਕੁਤਾਹੀ ਕਰਨ ਵਾਲਿਆਂ ਅਫਸਰਾਂ ਨੂੰ ਕੀਤਾ ਲਾਈਨ ਹਾਜ਼ਰ
ਉਨ੍ਹਾਂ ਲਿਖਿਆ ਅੱਜ ਮੇਰੇ ਲਈ ਭਾਵਨਾਤਮਕ ਦਿਨ ਹੈ ਕਿਉਂਕਿ ਮੈਂ ਅਧਿਕਾਰਕ ਤੌਰ ‘ਤੇ ਕੌਮਾਂਤਰੀ ਤੇ ਘਰੇਲੂ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕਰਦਾ ਹਾਂ। ਭਾਵੇਂ ਹੀ ਮੈਂ ਕ੍ਰੀਜ਼ ਤੋਂ ਦੂਰ ਹੋ ਜਾਵਾਂ ਪਰ ਕ੍ਰਿਕਟ ਹਮੇਸ਼ਾ ਮੇਰੇ ਅੰਦਰ ਜਿੰਦਾ ਰਹੇਗਾ। ਹੁਣ ਮੈਂ ਇਸ ਖੂਬਸੂਰਤ ਖੇਡ ਦੀ ਭਾਵਨਾ ਤੇ ਸਬਕ ਨੂੰ ਆਪਣੇ ਨਾਲ ਲੈ ਕੇ ਇਕ ਨਵੀਂ ਯਾਤਰਾ ਸ਼ੁਰੂ ਕਰਨ ਲਈ ਉਤਸੁਕ ਹਾਂ।
ਵੀਡੀਓ ਲਈ ਕਲਿੱਕ ਕਰੋ -:
The post ਪੀਯੂਸ਼ ਚਾਵਲਾ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ, ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਲਿਆ ਸੰਨਿਆਸ appeared first on Daily Post Punjabi.
source https://dailypost.in/news/sports/piyush-chawla-retires-from/