ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਭਾਰਤ ਭੂਸ਼ਣ ਆਸ਼ੂ ਨੂੰ ਅੰਤਰਿਮ ਜ਼ਮਾਨਤ ਮਿਲ ਗਈ ਹੈ। ਵਿਜੀਲੈਂਸ ਵੱਲੋਂ ਸੰਮਨ ਜਾਰੀ ਕੀਤੇ ਗਏ ਸਨ ਜਿਸ ਤੋਂ ਬਾਅਦ SSP ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਸੀ।
ਦਰਅਸਲ ਭਾਰਤ ਭੂਸ਼ਣ ਆਸ਼ੂ ਵੱਲੋਂ ਲੁਧਿਆਣਾ ਕੋਰਟ ‘ਚ ਐਂਟੀਸਪੇਟਰੀ ਬੇਲ ਅਪਲਾਈ ਕੀਤੀ ਗਈ ਸੀ ਜਿਸ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਗਈ ਹੈ। ਮਾਮਲਾ ਸਕੂਲ ਦੀ ਜ਼ਮੀਨ ਨਾਲ ਜੁੜਿਆ ਹੋਇਆ ਮਲਾ ਹੈ। ਇਹ ਇਲਜ਼ਾਮ ਲੱਗ ਰਹੇ ਸਨ ਕਿ ਇਹ ਜ਼ਮੀਨ ਭਾਰਤ ਭੂਸ਼ਣ ਆਸ਼ੂ ਨੂੰ ਘੱਟ ਰੇਟਾਂ ਉਤੇ ਤਾਂ ਮਿਲੀ ਸੀ ਕਿਉਂਕਿ ਉਥੇ ਸਕੂਲ ਖੋਲ੍ਹਣਾ ਸੀ ਤੇ ਇਸ ਨਾਲ ਸਬੰਧਤ ਕੰਮ ਇਥੇ ਹੋਣੇ ਸੀ ਪਰ ਹੁਣ ਇਲਜ਼ਾਮ ਲੱਗ ਰਹੇ ਹਨ ਕਿ ਇਥੇ ਇਸ ਜ਼ਮੀਨ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਵਰਤਿਆ ਗਿਆ ਹੈ।
ਇਹ ਵੀ ਪੜ੍ਹੋ : ਆਦਮਪੁਰ ਪੁਲਿਸ ਨੇ ਸੁਲਝਾਈ ਅੰਨ੍ਹੇ ਕ.ਤ/ਲ ਦੀ ਗੁੱਥੀ, ਪਤਨੀ ਨੇ ਹੀ ਸੁਪਾਰੀ ਦੇ ਕੇ ਕਰਵਾਇਆ ਸੀ ਪਤੀ ਦਾ ਕ.ਤ/ਲ
ਜਦੋਂ ਭੂਸ਼ਣ ਤੋਂ ਇਸ ਸਬੰਧੀ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਹ ਇਸ ਮਾਮਲੇ ‘ਤੇ ਖੁੱਲ੍ਹ ਕੇ ਗੱਲਬਾਤ ਕਰਨਗੇ। ਰਾਜਾ ਵੜਿੰਗ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਤੇ ਬਦਲਾਖੋਰੀ ਦੀ ਰਾਜਨੀਤੀ ਕਿਹਾ ਗਿਆ ਸੀ। ਹੁਣ ਕਿਹਾ ਗਿਆ ਸੀ ਕਿ ਉਮੀਦਵਾਰ ਖਿਲਾਫ ਕੁਝ ਨਹੀਂ ਮਿਲ ਰਿਹਾ ਤਾਂ ਪੁਰਾਣੇ ਮਾਮਲੇ ਖੰਗਾਲੇ ਜਾ ਰਹੇ ਸਨ। ਪਰਿਵਾਰ ਨੂੰ ਜਦੋਂ ਸੰਮਨ ਮਿਲਦੇ ਹਨ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ 19 ਜੂਨ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਪੇਸ਼ ਹੋਣਗੇ ਕਿਉਂਕਿ ਉਹ ਚੋਣਾਂ ਵਿਚ ਬਿਜ਼ੀ ਹਨ।
ਵੀਡੀਓ ਲਈ ਕਲਿੱਕ ਕਰੋ -:
The post ਭਾਰਤ ਭੂਸ਼ਣ ਆਸ਼ੂ ਨੂੰ ਮਿਲੀ ਅੰਤਰਿਮ ਜ਼ਮਾਨਤ, ਵਿਜੀਲੈਂਸ ਵੱਲੋਂ ਭੇਜੇ ਗਏ ਸਨ ਸੰਮਨ appeared first on Daily Post Punjabi.