ਪੰਜਾਬ ‘ਚ ਸੜਕੀ ਹਾਦਸਿਆਂ ਦੇ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਹਾਦਸਿਆਂ ਵਿਚ ਕਈ ਜਾਨਾਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਬਠਿੰਡਾ ਦੇ ਫੌਜੀ ਚੌਂਕ ਤੋਂ ਜਿਥੇ ਇੱਕ ਸਕੂਟੀ ਸਵਾਰ ਪਤੀ-ਪਤਨੀ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਪਤਨੀ ਨੇ ਆਪਣੇ ਪਤੀ ਦੀਆਂ ਅੱਖਾਂ ਦੇ ਸਾਹਮਣੇ ਦਮ ਤੋੜ ਦਿੱਤਾ। ਪੁਲਿਸ ਵੱਲੋ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਰਾਤ ਨੂੰ ਸੂਚਨਾ ਮਿਲੀ ਸੀ ਕਿ ਫੌਜੀ ਚੌਂਕ ‘ਤੇ ਇੱਕ ਸਕੂਟੀ ਤੇ ਟਰੱਕ ਦਾ ਐਕਸੀਡੈਂਟ ਹੋਇਆ ਹੈ, ਜਿਸ ਵਿਚ ਔਰਤ ਮੀਨਾ ਰਾਣੀ ਦੀ ਮੌਤ ਹੋ ਗਈ। ਰਾਕੇਸ਼ ਕੁਮਾਰ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ ਵਿਚ ਜ਼ਿਮਨੀ ਚੋਣਾਂ, ਸ਼ਾਮ 5 ਵਜੇ ਤੱਕ ਅੱਧੇ ਤੋਂ ਵੀ ਘੱਟ ਵੋਟਿੰਗ, ਜਾਣੋ ਪੂਰੀ ਅਪਡੇਟ
ਇਹ ਦੋਵੇਂ ਪਤੀ-ਪਤਨੀ ਸਕੂਟੀ ‘ਤੇ ਆਪਣੇ ਘਰ ਕਮਲਾ ਨਹਿਰੂ ਕਾਲੋਨੀ ਵੱਲ ਜਾ ਰਹੇ ਸਨ। ਇਸ ਦੌਰਾਨ ਫੌਜੀ ਚੌਂਕ ਕੋਲ ਇੱਕ ਟਰੱਕ ਨੇ ਅਣਗਹਿਲੀ ਨਾਲ ਸਕੂਟੀ ਨੂੰ ਟੱਕਰ ਮਾਰੀ, ਜਿਸ ਵਿਚ ਪਤਨੀ ਮੀਨਾ ਰਾਣੀ ਜਿਸ ਦੀ ਉਮਰ ਕਰੀਬ 52 ਸਾਲ ਸੀ, ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
The post ਬਠਿੰਡਾ ‘ਚ ਟਰੱਕ ਨੇ ਸਕੂਟੀ ਨੂੰ ਮਾਰੀ ਜ਼ਬਰਦਸਤ ਟੱਕਰ, ਪਤੀ ਦੀਆਂ ਅੱਖਾਂ ਸਾਹਮਣੇ ਗਈ ਪਤਨੀ ਦੀ ਜਾਨ appeared first on Daily Post Punjabi.