ਕੈਨੇਡਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਬਰਨਾਲਾ ਦੇ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਮ੍ਰਿਤਕ ਦੀ ਪਛਾਣ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ ਤੇ ਉਹ ਬਰਨਾਲਾ ਦੇ ਪਿੰਡ ਭੈਣੀ ਜੱਸੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸ਼ਨਪ੍ਰੀਤ ਡੇਢ ਸਾਲ ਪਹਿਲਾਂ ਸਟੱਡੀ ਬੇਸ ‘ਤੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਗਿਆ ਸੀ। ਜਸ਼ਨਪ੍ਰੀਤ ਦੀ ਮੌਤ ਨੇ ਪਰਿਵਾਰ ਵਾਲਿਆਂ ‘ਤੇ ਦੁੱਖਾਂ ਦਾ ਪਹਾੜ ਤੋੜ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਸ਼ਨਪ੍ਰੀਤ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਜਦੋਂ ਸਾਨੂੰ ਉਸ ਦੀ ਮੌਤ ਦੀ ਖਬਰ ਮਿਲੀ ਤਾਂ ਸਾਡੇ ਪੈਰੋਂ ਹੇਠਾਂ ਜ਼ਮੀਨ ਖਿਸਕ ਗਈ। ਪੁਲਿਸ ਵੱਲੋਂ ਜਸ਼ਨਪ੍ਰੀਤ ਦੇ ਮੌਤ ਦੇ ਕਾਰਨਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ ਤੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕਾਰ ‘ਚ ਡੇਰਾ ਬਿਆਸ ਜਾ ਰਹੇ ਪਰਿਵਾਰ ਦੀ ਥ੍ਰੀ ਵ੍ਹੀਲਰ ਨਾਲ ਹੋਈ ਟੱ.ਕ.ਰ, 3 ਜੀਆਂ ਦੀ ਮੌ/ਤ, ਕਈ ਜ਼ਖਮੀ
ਜਸ਼ਨਪ੍ਰੀਤ ਪਿਤਾ ਫੌਜ ਤੋਂ ਸੇਵਾਮੁਕਤ ਫੌਜੀ ਅਧਿਕਾਰੀ ਹੈ ਅਤੇ ਹੁਣ ਪਟਵਾਰੀ ਵਜੋਂ ਕੰਮ ਕਰਦਾ ਹੈ ਪਰ ਅਚਾਨਕ ਦੁਖਦਾਈ ਖਬਰ ਮਿਲਣ ਨਾਲ ਪਰਿਵਾਰ ਵਾਲਿਆਂ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਿਚ ਮਦਦ ਕੀਤੀ ਜਾਵੇ ਤਾਂ ਜੋ ਉਹ ਰਸਮਾਂ-ਰਿਵਾਜਾਂ ਮੁਤਾਬਕ ਉਸ ਦਾ ਸਸਕਾਰ ਕਰ ਸਕਣ।
The post ਬਰਨਾਲਾ : ਪੰਜਾਬੀ ਨੌਜਵਾਨ ਦੀ ਕੈਨੇਡਾ ‘ਚ ਮੌਤ, ਡੇਢ ਸਾਲ ਪਹਿਲਾਂ ਸਟਡੀ ਬੇਸ ‘ਤੇ ਵਿਦੇਸ਼ ਗਿਆ ਸੀ ਜਸ਼ਨਪ੍ਰੀਤ ਸਿੰਘ appeared first on Daily Post Punjabi.