ਓਡੀਸ਼ਾ ਦੇ ਪੁਰੀ ਵਿਚ ਜਗਨਨਾਥ ਰੱਥ ਯਾਤਰਾ ਦੇ ਬਾਅਦ ਅੱਜ ਭਗਦੜ ਮਚ ਗਈ। ਇਸ ਵਿਚ 3 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 50 ਜ਼ਖਮੀ ਹੋ ਗਏ। ਜ਼ਖਮੀਆਂ ਵਿਚ 6 ਦੀ ਹਾਲਤ ਗੰਭੀਰ ਹੈ। ਹਾਦਸਾ ਜਗਨਨਾਥ ਮੰਦਰ ਤੋਂ ਲਗਭਗ 3 ਕਿਲੋਮੀਟਰ ਦੂਰ ਗੁੰਡਿਚਾ ਮੰਦਰ ਦੇ ਸਾਹਮਣੇ ਹੋਇਆ। ਇਥੇ ਭਗਵਾਨ ਜਗਨਨਾਥ ਦੇ ਨੰਦੀਘੋਸ਼ ਰਥ ਦੇ ਦਰਸ਼ਨ ਕਰਨ ਲਈ ਭਾਰੀ ਭੀੜ ਇਕੱਠੀ ਹੋਈ ਸੀ। ਇਸੇ ਦੌਰਾਨ ਭਗਦੜ ਮਚੀ।
ਸੀਐੱਮ ਮੋਹਨ ਚਰਨ ਮਾਝੀ ਨੇ ਘਟਨਾ ‘ਤੇ ਮਾਫੀ ਮੰਗੀ ਹੈ। ਉਨ੍ਹਾਂ ਲਿਖਿਆ-ਮੈਂ ਤੇ ਮੇਰੀ ਸਰਕਾਰ ਭਗਵਾਨ ਜਗਨਨਾਥ ਦੇ ਸਾਰੇ ਭਗਤਾਂ ਤੋਂ ਵਿਅਕਤੀਗਤ ਤੌਰ ਤੋਂ ਮਾਫੀ ਮੰਗਦੇ ਹਾਂ। ਇਹ ਲਾਪ੍ਰਵਾਹੀ ਮਾਫ ਕਰਨ ਲਾਇਕ ਨਹੀਂ ਹੈ। ਇਸ ਦੇ ਬਾਅਦ ਸੂਬਾ ਸਰਕਾਰ ਨੇ ਪੁਰੀ ਦੇ ਕਲੈਕਟਰ ਤੇ ਐੱਸਪੀ ਦਾ ਤਬਾਦਲਾ ਕਰ ਦਿੱਤਾ। ਚੰਚਲ ਰਾਣਾ ਨੂੰ ਨਵਾਂ ਕਲੈਕਟਰ ਤੇ ਪਿਨਾਕ ਮਿਸ਼ਰਾ ਨੂੰ ਨਵਾਂ ਐੱਸਪੀ ਬਣਾਇਆ ਗਿਆ ਹੈ। ਨਾਲ ਹੀ ਡੀਸੀਪੀ ਤੇ ਕਮਾਂਡੈਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਪੁਰੀ ਦੀ ਰੱਥ ਯਾਤਰਾ ਵਿਚ ਭਗਵਾਨ ਜਗਨਨਾਥ, ਬਲਭਦਰ ਤੇ ਸੁਭਦਰਾ ਦੇ ਹੱਥਾਂ ਨੂੰ ਮੰਦਰ ਦੇ ਸਾਹਮਣੇ 9 ਦਿਨ ਲਈ ਖੜ੍ਹਾ ਕਰ ਦਿੱਤਾ ਜਾਂਦਾ ਹੈ। ਇਥੇ ਬਲਭਦਰ ਤੇ ਸੁਭਦਰਾ ਦੇ ਰੱਥ ਪਹਿਲਾਂ ਪਹੁੰਚ ਚੁੱਕੇ ਸਨ। ਜਗਨਨਾਥ ਰੱਥ ਬਾਅਦ ਵਿਚ ਪਹੁੰਚਿਆ ਜਿਸ ਨਾਲ ਲੋਕਾਂ ਵਿਚ ਉਸ ਦੇ ਦਰਸ਼ਨ ਦੀ ਹੋੜ ਲੱਗ ਗਈ। ਇਸੇ ਦੌਰਾਨ ਭਗਦੜ ਮਚ ਗਈ ਜਿਸ ਵਿਚ ਡਿਗਣ ਨਾਲ ਕਈ ਲੋਕ ਕੁਚਲੇ ਗਏ।
ਇਹ ਵੀ ਪੜ੍ਹੋ : ਲੁਧਿਆਣਾ : ਤੇਜ਼ ਰਫ਼ਤਾਰ Audi ਨੇ 4 ਲੋਕਾਂ ਨੂੰ ਦ.ਰ.ੜਿ/ਆ, ਇੱਕ ਦੀ ਗਈ ਜਾ/ਨ, 3 ਗੰਭੀਰ ਜ਼ਖਮੀ
ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਉਥੇ ਪੁਲਿਸ ਅਧਿਕਾਰੀ ਤਾਇਨਾਤ ਨਹੀਂ ਸੀ। ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਨਾਂ ਬਸੰਤੀ ਸਾਹੂ, ਪ੍ਰੇਮਕਾਂਤੀ ਮਹਾਂਤਿ ਤੇ ਪ੍ਰਭਾਤੀ ਦਾਸ ਹੈ। ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਪੁਰੀ ਮੈਡੀਕਲ ਕਾਲਜ ਵਿਚ ਰੱਖੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
The post ਪੁਰੀ ‘ਚ ਜਗਨਨਾਥ ਰੱਥ ਯਾਤਰਾ ਦੌਰਾਨ ਮਚੀ ਭਗਦੜ, 3 ਲੋਕਾਂ ਦੀ ਮੌਤ, 50 ਜ਼ਖਮੀ appeared first on Daily Post Punjabi.
source https://dailypost.in/news/latest-news/jagannath-rath-yatra-in-puri/

