ਮੰਡੀ : ਟੈਂਟ ਦਾ ਸਾਮਾਨ ਲੈ ਕੇ ਜਾ ਰਹੀ ਜੀਪ ਪੁਲ ‘ਤੇ ਬੇਕਾਬੂ ਹੋ ਕੇ ਡਿੱਗੀ, ਹਾਦਸੇ ‘ਚ 5 ਲੋਕਾਂ ਦੀ ਗਈ ਜਾਨ, ਇੱਕ ਜ਼ਖਮੀ

ਹਿਮਾਚਲ ਦੇ ਮੰਡੀ ਜ਼ਿਲ੍ਹੇ ਵਿਚ ਐਤਵਾਰ ਸਵੇਰੇ ਟੈਂਟ ਦਾ ਸਾਮਾਨ ਲੈ ਕੇ ਜਾ ਰਹੀ ਇਕ ਮਹਿੰਦਰਾ ਪਿਕਅੱਪ ਪੁਲ ‘ਤੇ ਰੇਲਿੰਗ ਨਾਲ ਟਕਰਾ ਗਈ ਜਿਸ ਨਾਲ ਇਸ ਵਿਚ ਬੈਠੇ 5 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਇਕ ਵਿਅਕਤੀ ਜ਼ਖਮੀ ਹੈ। ਪਿਕਅੱਪ ਵਿਚ ਕੁੱਲ 6 ਲੋਕ ਸਵਾਰ ਸਨ।

ਪੁਲਿਸ ਮੁਤਾਬਕ ਜੀਪ ‘ਚ ਸਵਾਰ 2 ਵਿਅਕਤੀ ਪੰਜਾਬ ਤੇ ਇੱਕ ਹਰਿਆਣਾ ਨਾਲ ਸਬੰਧਤ ਸੀ । ਇਨ੍ਹਾਂ ਵਿਚੋਂ 4 ਗੱਡੀ ਦੇ ਰੇਲਿੰਗ ਨਾਲ ਟਕਰਾਉਣ ਦੇ ਬਾਅਦ ਪੁਲ ਤੋਂ ਹੇਠਾਂ ਡਿੱਗ ਗਏ ਸੀ। ਫਿਲਹਾਲ ਜ਼ਖਮੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਦੋਂ ਕਿ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਹਾਦਸਾ ਮੰਡੀ ਜ਼ਿਲ੍ਹੇ ਦੇ ਕਟੌਲਾ ਖੇਤਰ ਵਿਚ ਆਈਆਈਟੀ ਕਮਾਂਦ ਪੁਲ ਕੋਲ ਹੋਇਆ ਹੈ। ਪੁਲਿਸ ਮੁਤਾਬਕ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਵੇਰੇ ਲਗਭਗ 9 ਵਜੇ ਇਕ ਪਿਕਅੱਪ ਗੱਡੀ ਕਮਾਂਦ ਪੁਲ ਕੋਲ ਕੰਕਰੀਟ ਦੇ ਪੁਲ ਤੋਂ ਲੰਘ ਰਹੀ ਸੀ। ਇਸ ਵਿਚ 6 ਲੋਕ ਸਵਾਰ ਸਨ।

ਪਿਕਅੱਪ ਵਿਚ ਟੈਂਟ ਦਾ ਸਾਮਾਨ ਭਰਿਆ ਹੋਇਆ ਸੀ। ਵਾਹਨ ਪਿੱਛੇ ਤੋਂ ਖੁੱਲ੍ਹਾ ਹੋਇਆ ਸੀ ਜਿਸ ਵਿਚ ਸਾਮਾਨ ਦੇ ਉਪਰ ਹੀ 4 ਲੋਕ ਬੈਠੇ ਸਨ ਇਸੇ ਦੌਰਾਨ ਗੱਡੀ ਪੁਲ ‘ਤੇ ਬਣੀ ਰੇਲਿੰਗ ਨਾਲ ਟਕਰਾ ਗਈ ਜਿਵੇਂ ਹੀ ਮਹਿੰਦਰਾ ਪਿਕਅੱਪ ਰੇਲਿੰਗ ਨਾਲ ਟਕਰਾਈ ਤਾਂ ਪਿੱਛੇ ਸਾਮਾਨ ‘ਤੇ ਬੈਠੇ ਲੋਕ ਉਛਲ ਕੇ ਪੁਲ ਦੇ ਹੇਠਾਂ ਜਾ ਡਿੱਗੇ। ਪੁਲ ਦੇ ਹੇਠਾਂ ਡਿੱਗੇ ਚਾਰੋਂ ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ। ਦੂਜੇ ਪਾਸੇ ਗੱਡੀ ਦੇ ਕੈਬਿਨ ਵਿਚ ਬੈਠੇ ਡਰਾਈਵਰ ਦੀ ਜਾਨ ਬਚ ਗਈ ਜਦੋਂ ਕਿ ਉਹ ਗੰਭੀਰ ਜ਼ਖਮੀ ਹੋ ਗਿਆ। ਡਰਾਈਵਰ ਦੇ ਨਾਲ ਬੈਠੇ ਵਿਅਕਤੀ ਦੀ ਵੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਫਰੀਦਕੋਟ : ਬੱਸ ਤੇ ਮੋਟਰਸਾਈਕਲ ਵਿਚਾਲੇ ਹੋਈ ਭਿ.ਆ.ਨਕ ਟੱ.ਕ/ਰ, ਹਾ.ਦ/ਸੇ ‘ਚ ਬਾਈਕ ਸਵਾਰ 3 ਦੋਸਤਾਂ ਦੀ ਮੌ/ਤ

ਗੱਡੀ ਅੰਮ੍ਰਿਤਸਰ ਤੋਂ ਆਈ ਸੀ ਤੇ ਸਾਮਾਨ ਲੈ ਕੇ IIT ਕਮਾਂਦ ਜਾ ਰਹੀ ਸੀ। ਹਾਦਸੇ ਵਿਚ ਲੁਧਿਆਣਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ, ਅੰਮ੍ਰਿਤਸਰ ਦੇ ਉਮੇਸ਼ ਕੁਮਾਰ, ਫਿਰੋਜ਼ਪੁਰ ਦੇ ਸਾਗਰ ਦੀ ਮੌਤ ਹੋ ਗਈ। 2 ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਗੱਡੀ ਦਾ ਡਰਾਈਵਰ ਤਰਨਤਾਰਨ ਦੇ ਪਿਡ ਮਲੀਆ ਦਾ ਰਹਿਣ ਵਾਲਾ ਦਲਜੀਤ ਹੈ। ਉਸ ਦਾ ਇਲਾਜ ਮੰਡੀ ਦੇ ਜ਼ੋਨਲ ਹਸਪਤਾਲ ਵਿਚ ਚੱਲ ਰਿਹਾ ਹੈ।

The post ਮੰਡੀ : ਟੈਂਟ ਦਾ ਸਾਮਾਨ ਲੈ ਕੇ ਜਾ ਰਹੀ ਜੀਪ ਪੁਲ ‘ਤੇ ਬੇਕਾਬੂ ਹੋ ਕੇ ਡਿੱਗੀ, ਹਾਦਸੇ ‘ਚ 5 ਲੋਕਾਂ ਦੀ ਗਈ ਜਾਨ, ਇੱਕ ਜ਼ਖਮੀ appeared first on Daily Post Punjabi.



Previous Post Next Post

Contact Form