ਕਿਸਾਨ ਮੋਰਚੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਿਸਾਨ ਮਜ਼ਦੂਰ ਮੋਰਚਾ ਵੱਲੋਂ ਫੰਡਾਂ ਦਾ ਵੇਰਵਾ ਜਾਰੀ ਕੀਤਾ ਗਿਆ ਹੈ। ਫੰਡਾਂ ਨੂੰ ਲੈ ਕੇ ਅਕਸਰ ਕਿਸਾਨ ਘਿਰਦੇ ਨਜ਼ਰ ਆਉਂਦੇ ਰਹੇ ਹਨ ਤੇ ਇਸੇ ਦੇ ਚੱਲਦਿਆਂ ਅੱਜ ਕਿਸਾਨਾਂ ਵੱਲੋਂ ਅੰਦੋਲਨ 2.0 ਦਾ ਵੇਰਵਾ ਜਾਰੀ ਕੀਤਾ ਗਿਆ ਹੈ।
ਬਾਕਾਇਦਾ ਕਿਸਾਨ ਮਜ਼ਦੂਰ ਮੋਰਚੇ ਉਤੇ ਇਸ ਨੂੰ ਜਨਤਕ ਕੀਤਾ ਗਿਆ ਹੈ। ਕਿਹੜੇ-ਕਿਹੜੇ ਵਿਅਕਤੀ ਤੋਂ ਇਹ ਪੈਸੇ ਆਏ ਹਨ ਤੇ ਕਿਥੇ-ਕਿਥੇ ਖਰਚ ਕੀਤੇ ਗਏ, ਸਭ ਕੁਝ ਇਸ ਬਾਰੇ ਦੱਸਿਆ ਗਿਆ ਹੈ। ਜਾਰੀ ਫੰਡਾਂ ਦੇ ਵੇਰਵੇ ਮੁਤਾਬਕ 14 ਫਰਵਰੀ 2024 ਤੋਂ ਮਾਰਚ 19 ਮਾਰਚ 2025 ਤੱਕ ਦੇ ਫ਼ੰਡ ਦਾ ਵੇਰਵਾ ਦਿੱਤਾ ਗਿਆ ਹੈ। ਇੱਕ ਸਾਲ ‘ਚ 20 ਲੱਖ 58 ਹਜ਼ਾਰ 254 ਰੁਪਏ ਦਾ ਫ਼ੰਡ ਹੋਇਆ ਇਕੱਠਾ ਹੋਏ ਸਨ ਜਿਸ ਵਿਚੋਂ ਮੋਰਚੇ ‘ਚ 20 ਲੱਖ 56 ਹਜ਼ਾਰ 520 ਰੁਪਏ ਖਰਚ ਕੀਤੇ ਗਏ। ਜਥੇਬੰਦੀ ਦੇ 1734 ਰੁਪਏ ਫ਼ੰਡ ਵਿਚੋਂ ਬਚੇ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ : ਪਾਰਕ ‘ਚ ਖੰਭੇ ਨਾਲ ਕ.ਰੰ/ਟ ਲੱਗਣ ਕਾਰਨ ਮੁ.ਕੇ ਸਾ/ਹ, 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
ਦੱਸ ਦੇਈਏ ਕਿ ਇਹ ਸਿਰਫ ਸ਼ੰਭੂ ਬਾਰਡਰ ਦਾ ਵੇਰਵਾ ਦਿੱਤਾ ਗਿਆ ਹੈ । ਅੰਦੋਲਨ 2.0 ਸ਼ੰਭੂ ਤੇ ਖਨੌਰੀ ਬਾਰਡਰ ‘ਤੇ ਚੱਲਿਆ ਸੀ ਜਿਸ ਦਾ ਮਕਸਦ ਦਿੱਲੀ ਪਹੁੰਚਣਾ ਸੀ ਤੇ ਉਥੇ ਜਾ ਕੇ ਪ੍ਰਦਰਸ਼ਨ ਕਰਨਾ ਸੀ ਪਰ ਉਸ ਤੋਂ ਪਹਿਲਾਂ ਹਰਿਆਣਾ ਸਰਕਾਰ ਵੱਲੋਂ ਉਨ੍ਹਾਂ ਨੂੰ ਰੋਕ ਲਿਆ ਜਾਂਦਾ ਹੈ ਤੇ ਕੁਝ ਕਿਸਾਨ ਸ਼ੰਭੂ ਬਾਰਡਰ ਤੇ ਕੁਝ ਖਨੌਰੀ ਬਾਰਡਰ ਉਤੇ ਬੈਠ ਜਾਂਦੇ ਹਨ। ਉਸੇ ਦੌਰਾਨ ਕਿਸਾਨਾਂ ਨੂੰ ਫੰਡ ਮਿਲਿਆ ਸੀ, ਜਿਸ ਦਾ ਵੇਰਵਾ ਸਾਂਝਾ ਕੀਤਾ ਗਿਆ ਹੈ। ਕਿਸਾਨ ਅੰਦੋਲਨ-2 401 ਦਿਨ ਚੱਲਿਆ ਸੀ।
ਵੀਡੀਓ ਲਈ ਕਲਿੱਕ ਕਰੋ -:
The post ਕਿਸਾਨ ਮਜ਼ਦੂਰ ਮੋਰਚਾ ਵੱਲੋਂ ਫੰਡਾਂ ਦਾ ਵੇਰਵਾ ਜਾਰੀ, ਸ਼ੰਭੂ ਬਾਰਡਰ ‘ਤੇ 401 ਦਿਨ ਚੱਲਿਆ ਸੀ ਕਿਸਾਨ ਅੰਦੋਲਨ-2 appeared first on Daily Post Punjabi.