13 ਜੂਨ ਤੋਂ ਈਰਾਨ-ਇਜ਼ਰਾਈਲ ਵਿਚ ਸ਼ੁਰੂ ਹੋਏ ਯੁੱਧ ਦਾ ਅੱਜ 10ਵਾਂ ਦਿਨ ਹੈ। ਈਰਾਨ ਵਿਚ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਕਵਾਇਦ ਜਾਰੀ ਹੈ। ਆਪ੍ਰੇਸ਼ਨ ਸਿੰਧੂ ਤਹਿਤ ਭਾਰਤ ਸਰਕਾਰ ਈਰਾਨ ਵਿਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆ ਰਹੀ ਹੈ। ਐਤਵਾਰ ਸ਼ਾਮ ਈਰਾਨ ਤੋਂ 311 ਭਾਰਤੀਆਂ ਦੀ ਇਕ ਹੋਰ ਫਲਾਈਟ ਦਿੱਲੀ ਪਹੁੰਚੀ। ਹੁਣ ਤੱਕ ਈਰਾਨ ਤੋਂ 1428 ਭਾਰਤੀ ਨਾਗਰਿਕ ਸਕੁਸ਼ਲ ਭਾਰਤ ਲਿਆਂਦੇ ਗਏ ਹਨ। ਫਲਾਈਟ ਸ਼ਾਮ 4:30 ਵਜੇ ਲੈਂਡ ਹੋਈ। ਵਤਨ ਪਰਤੇ ਭਾਰਤੀਆਂ ‘ਚ ਖੁਸ਼ੀ ਦੀ ਲਹਿਰ ਹੈ।
ਹੁਣ ਤੱਕ ਜੰਗ ਵਿਚ ਦੋਵੇਂ ਦੇਸ਼ਾਂ ਵਿਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ ਪਰ ਇਸ ਜੰਗ ਦੇ 10ਵੇਂ ਦਿਨ ਨਵਾਂ ਮੋੜ ਉਦੋਂ ਆਇਆ ਜਦੋਂ ਅਮਰੀਕਾ ਖੁੱਲ੍ਹੇ ਤੌਰ ‘ਤੇ ਇਸ ਜੰਗ ਵਿਚ ਸ਼ਾਮਲ ਹੋ ਗਿਆ। ਅਮਰੀਕਾ ਨੇ ਈਰਾਨ ‘ਤੇ ਹਮਲਾ ਕਰਦੇ ਹੋਏ ਉਸ ਦੇ ਤਿੰਨ ਪ੍ਰਮਾਣੂ ਥਾਵਾਂ ਨੂੰ ਨਿਸ਼ਾਨਾ ਬਣਾਇਆ ਹੈ। ਜਿਨ੍ਹਾਂ ਵਿਚ ਫੋਰਡੋ, ਨਤਾਂਜ ਤੇ ਏਸਫਾਹਾਨ ਸ਼ਾਮਲ ਹਨ। ਇਸ ਹਮਲੇ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਹੁਣ ਈਰਾਨ ਨੂੰ ਸ਼ਾਂਤੀ ਦੇ ਰਸਤੇ ‘ਤੇ ਆਉਣਾ ਚਾਹੀਦਾ ਹੈ। ਅਮਰੀਕੀ ਹਮਲੇ ਦੇ ਬਾਅਦ ਇਹ ਜੰਗ ਹੋਰ ਤੇਜ਼ ਹੋ ਗਈ ਹੈ। ਈਰਾਨ ਨੇ ਇਜ਼ਰਾਈਲ ਵਿਚ ਕਈ ਮਿਜ਼ਾਈਲਾਂ ਦਾਗੀਆਂ। ਹੁਣ ਈਰਾਨ ਇਸ ਜੰਗ ਵਿਚ ਰੂਸ ਦਾ ਸਾਥ ਹਾਸਲ ਕਰਨ ਵਿਚ ਲੱਗਾ ਹੋਇਆ ਹੈ।
ਇਹ ਵੀ ਪੜ੍ਹੋ : ਕਿਸਾਨ ਮਜ਼ਦੂਰ ਮੋਰਚਾ ਵੱਲੋਂ ਫੰਡਾਂ ਦਾ ਵੇਰਵਾ ਜਾਰੀ, ਸ਼ੰਭੂ ਬਾਰਡਰ ‘ਤੇ 401 ਦਿਨ ਚੱਲਿਆ ਸੀ ਕਿਸਾਨ ਅੰਦੋਲਨ-2
ਇਜ਼ਰਾਈਲ ਦੇ ਵਿਚ ਜਾਰੀ ਯੁੱਧ ਦੇ ਵਿਚ ਈਾਰਨ ‘ਤੇ ਅਮਰੀਕੀ ਹਮਲੇ ਦੇ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਿਯਾਹੂ ਦੇ ਪੁੱਤ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਹਾਨ ਰਾਸ਼ਟਰਪਤੀ ਦੱਸਿਆ ਹੈ।
ਵੀਡੀਓ ਲਈ ਕਲਿੱਕ ਕਰੋ -:
The post ਈਰਾਨ ’ਚ ਫਸੇ 311 ਭਾਰਤੀ ਨਾਗਰਿਕਾਂ ਨੂੰ ਲੈ ਕੇ ਨਵੀਂ ਦਿੱਲੀ ਪਹੁੰਚੀ ਫਲਾਈਟ, ਹੁਣ ਤੱਕ 1428 ਲੋਕਾਂ ਦੀ ਹੋ ਚੁੱਕੀ ਵਾਪਸੀ appeared first on Daily Post Punjabi.
source https://dailypost.in/news/flight-carrying-311-indian-citizens/