ਪਾਕਿਸਤਾਨ ਫੌਜ ਦੇ ਬੁਲਾਰੇ ਵੱਲੋਂ ਭਾਰਤ ਨੂੰ ਧਮਕੀ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਤੁਸੀਂ ਸਾਡਾ ਪਾਣੀ ਬੰਦ ਕਰ ਦਿਓਗੇ ਤੇ ਅਸੀਂ ਤੁਹਾਡਾ ਸਾਹ ਰੋਕ ਲਵਾਂਗੇ। ਇਹ ਧਮਕੀ ਅਹਿਮਦ ਸ਼ਰੀਫ ਚੌਧਰੀ ਵੱਲੋਂ ਦਿੱਤੀ ਗਈ ਹੈ।
ਅਹਿਮਦ ਸ਼ਰੀਫ ਚੌਧਰੀ ਨੇ ਇਹ ਬਿਆਨ ਪਾਕਿਸਤਾਨ ਦੀ ਇੱਕ ਯੂਨੀਵਰਸਿਟੀ ਵਿੱਚ ਭਾਸ਼ਣ ਦੌਰਾਨ ਦਿੱਤਾ ਗਿਆ ਸੀ ਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਕਦੋਂ ਦੀ ਹੈ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਦੱਸ ਦੇਈਏ ਕਿ ਭਾਰਤ ਵੱਲੋਂ ਪਹਿਲਗਾਮ ਹਮਲੇ ਵਿਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਮੌਤ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ ਸਖ਼ਤ ਕਾਰਵਾਈ ਕੀਤੀ ਸੀ। ਜਿਸ ਵਿੱਚ ਸਿੰਧੂ ਜਲ ਸੰਧੀ ਨੂੰ ਰੱਦ ਕਰ ਦਿੱਤਾ ਗਿਆ ਸੀ। ਜਿਸ ‘ਤੇ ਅਹਿਮਦ ਸ਼ਰੀਫ ਚੌਧਰੀ ਵੱਲੋਂ ਕਿਹਾ ਗਿਆ ਕਿ ਪਾਕਿਸਤਾਨ ਦਾ ਪਾਣੀ ਰੋਕਣਾ ਮੁਮਕਿਨ ਨਹੀਂ ਹੈ। ਇਹ ਵਿਵਾਦਿਤ ਬਿਆਨ ਵੀ ਦਿੱਤਾ ਗਿਆ ਕਿ ਜੇਕਰ ਕਸ਼ਮੀਰ ਦਾ ਇਲਾਕਾ ਸਾਡਾ ਹੋ ਗਿਆ ਤਾਂ ਸਾਰੀਆਂ ਨਦੀਆਂ ਪਾਕਿਸਤਾਨ ਦੀਆਂ ਹੋ ਜਾਣਗੀਆਂ।
ਇਹ ਵੀ ਪੜ੍ਹੋ : MLA ਮਨਜਿੰਦਰ ਲਾਲਪੁਰਾ ਨੇ SSP ‘ਤੇ ਲਗਾਏ ਇਲਜ਼ਾਮ, ਪਿੰਡ ਕੋਟ ਮੁਹੰਮਦ ਖਾਂ ‘ਚ ਕ.ਤ.ਲ ਮਾਮਲੇ ਦੀ ਨਿਰਪੱਖ ਜਾਂਚ ਦੀ ਕੀਤੀ ਮੰਗ
ਪਾਕਿਸਤਾਨ ਦਾ ਪਾਣੀ ਰੋਕਣਾ ਇਕ ਪਾਗਲਣਪਨ ਵਾਲੀ ਸੋਚ ਹੈ। 24 ਕਰੋੜ ਲੋਕਾਂ ਦਾ ਪਾਣੀ ਸੰਭਵ ਨਹੀਂ ਹੈ। ਪਾਕਿਸਤਾਨ ਦੇ ਵਿਚ 6 ਨਦੀਆਂ ਕਸ਼ਮੀਰ ਤੋਂ ਨਿਕਲਦੀਆਂ ਹਨ ਤੇ ਜੇਕਰ ਕਸ਼ਮੀਰ ਪਾਕਿਸਤਾਨ ਦਾ ਹੋ ਗਿਆ ਤਾਂ ਇਨ੍ਹਾਂ ਨਦੀਆਂ ਦਾ ਭਾਰਤ ਦਾ ਕੋਈ ਅਧਿਕਾਰ ਨਹੀਂ ਰਹਿ ਜਾਵੇਗਾ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
The post PAK ਫੌਜ ਦੇ ਬੁਲਾਰੇ ਨੇ ਭਾਰਤ ਨੂੰ ਦਿੱਤੀ ਧਮਕੀ-‘ਤੁਸੀਂ ਸਾਡਾ ਪਾਣੀ ਬੰਦ ਕਰੋਗੇ, ਅਸੀਂ ਤੁਹਾਡਾ ਸਾਹ ਬੰਦ ਕਰ ਦਿਆਂਗੇ’ appeared first on Daily Post Punjabi.
source https://dailypost.in/news/latest-news/pak-army-spokesperson/