ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਨੂੰ ਅੱਜ ਦੁਪਹਿਰ ਵਿਜੀਲੈਂਸ ਟੀਮ ਵੱਲੋਂ ਕੋਰਟ ਵਿਚ ਪੇਸ਼ ਕੀਤਾ ਗਿਆ। ਕੋਰਟ ਵਿਚ ਪੇਸ਼ ਕਰਕੇ ਰਮਨ ਅਰੋੜਾ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਹੈ।
ਹਾਲਾਂਕਿ ਅਧਿਕਾਰੀਆਂ ਨੇ ਕੋਰਟ ਤੋਂ 10 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀ। ਅਰੋੜਾ ਨੂੰ ਸਵੇਰੇ 11 ਵਜੇ ਪੇਸ਼ ਕੀਤੇ ਜਾਣਾ ਸੀ ਪਰ ਅਜਿਹਾ ਨਹੀਂ ਹੋ ਸਕਿਆ। ਹੁਣ ਉਨ੍ਹਾਂ ਦੁਪਹਿਰ ਲਗਭਗ 3 ਵਜੇ ਕੋਰਟ ਵਿਚ ਪੇਸ਼ ਕੀਤਾ ਗਿਆ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਅਰੋੜਾ ਤੋਂ ਮੋਹਾਲੀ ਵਿਚ ਪੁੱਛਗਿਛ ਹੋਵੇਗੀ ਜਾਂ ਫਿਰ ਜਲੰਧਰ ਵਿਚ।
ਦੱਸ ਦੇਈਏ ਕਿ ਵਿਜੀਲੈਂਸ ਨੇ ਬੀਤੇ ਦਿਨੀਂ ਰਮਨ ਅਰੋੜਾ ਦੇ ਅਸ਼ੋਕ ਨਗਰ ਸਥਿਤ ਘਰ ‘ਤੇ ਰੇਡ ਮਾਰੀ ਸੀ। ਅੱਜ ਫਿਰ ਤੋਂ ਵਿਜੀਲੈਂਸ ਦੀ ਇਕ ਟੀਮ ਸਰਚ ਲਈ ਵਿਧਾਇਕ ਅਰੋੜਾ ਦੇ ਘਰ ਪਹੁੰਚੀ। ਜ਼ਿਕਰਯੋਗ ਹੈ ਕਿ ਵਿਜੀਲੈਂਸ ਦੀ ਰਡਾਰ ‘ਤੇ ਪੰਜਾਬ ਪੁਲਿਸ ਸਣੇ ਹੋਰ ਵਿਭਾਗਾਂ ਨਾਲ ਜੁੜੇ ਕੁਝ ਅਧਿਕਾਰੀ ਵੀ ਹਨ। ਸ਼ੁੱਕਰਵਾਰ ਨੂੰ 6 ਘੰਟਿਆਂ ਤੱਕ ਵਿਜੀਲੈਂਸ ਦੀ ਟੀਮ ਰਮਨ ਅਰੋੜਾ ਦੇ ਘਰ ਅੰਦਰ ਸਰਚ ਕਰਦੀ ਰਹੀ। MLA ਰਮਨ ਅਰੋੜਾ ਉਤੇ ਦੋਸ਼ ਹੈ ਕਿ ਜਲੰਧਰ ਨਗਰ ਨਿਗਮ ਜ਼ਰੀਏ ਉਹ ਲੋਕਾਂ ਨੂੰ ਨੋਟਿਸ ਭਿਜਵਾਉਂਦੇ ਸਨ ਤੇ ਫਿਰ ਰੁਪਏ ਲੈ ਕੇ ਨੋਟਿਸਾਂ ਨੂੰ ਰਫਾ-ਦਫਾ ਕਰ ਦਿੰਦੇ ਸਨ।
ਵੀਡੀਓ ਲਈ ਕਲਿੱਕ ਕਰੋ -:
The post MLA ਰਮਨ ਅਰੋੜਾ ਦੀ ਕੋਰਟ ‘ਚ ਹੋਈ ਪੇਸ਼ੀ, ਵਿਜੀਲੈਂਸ ਨੂੰ 5 ਦਿਨ ਦਾ ਮਿਲਿਆ ਰਿਮਾਂਡ appeared first on Daily Post Punjabi.