ਫਿਰੋਜ਼ਪੁਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ 6 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਇਲਾਕੇ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕੋ ਹੀ ਕਲਾਸ ਵਿਚ ਪੜ੍ਹਨ ਵਾਲੇ 4 ਵਿਦਿਆਰਥੀਆਂ ਸਣੇ 6 ਮੁੰਡੇ ਲਾਪਤਾ ਹੋ ਗਏ। ਉਹ ਮਾਪਿਆਂ ਨੂੰ ਕਹਿ ਕੇ ਗਏ ਸੀ ਕਿ ਅਸੀਂ ਕੱਪੜੇ ਖਰੀਦਣ ਜਾ ਰਹੇ ਹਾਂ ਤੇ ਘਰ ਨਹੀਂ ਪਰਤੇ। ਮਾਪੇ ਰੋਂਦੇ ਕੁਰਲਾਉਂਦੇ ਥਾਣੇ ਵਿਚ ਸ਼ਿਕਾਇਤ ਕਰਨ ਲਈ ਪਹੁੰਚੇ ਹਨ।
ਜਾਣਕਾਰੀ ਮੁਤਾਬਕ ਲਾਪਤਾ ਵਿਦਿਆਰਥੀਆਂ ਵਿਚ ਬੇਦੀ ਕਾਲੋਨੀ ਦੇ ਗੁਰਜੀਤ ਸਿੰਘ, ਗੋਬਿੰਦ ਇਨਕਲੇਵ ਮੱਖੂ ਗੇਟ ਦੇ ਗੁਰਦਿੱਤ ਸਿੰਘ, ਪਿੰਡ ਅਲੀ ਦੇ ਲਵ ਤੇ ਪਿੰਡ ਇੱਛੇ ਵਾਲਾ ਦੇ ਵਿਸ਼ਵੀਪ ਸਿੰਘ ਹਨ। ਇਸ ਤੋਂ ਇਲਾਵਾ ਆਰਐੱਸਡੀ ਕਾਲਜ ਦੇ ਪਿੱਛੇ ਰਹਿਣ ਵਾਲਾ ਇਨਵਰਟਰ ਮਕੈਨਿਕ ਵਰਿੰਦਰ ਸਿੰਘ ਤੇ ਬਸਤੀ ਆਵਾ ਦਾ ਕ੍ਰਿਸ਼ ਕੁਮਾਰ ਵੀ ਲਾਪਤਾ ਹੈ। ਸਾਰੇ ਮੁੰਡੇ ਸ਼ੁੱਕਰਵਾਰ ਸ਼ਾਮ 5 ਵਜੇ ਤੋਂ ਬਾਅਦ ਲਾਪਤਾ ਹਨ ਤੇ ਸਾਰਿਆਂ ਦੇ ਮੋਬਾਈਲ ਵੀ ਬੰਦ ਹਨ।
ਲਵ ਪਿਜ਼ਾ ਡਲਿਵਰੀ ਬੁਆਏ ਵਜੋਂ ਕੰਮ ਕਰਦਾ ਹੈ। ਕੁਝ ਲੋਕਾਂ ਨੇ ਵਰਿੰਦਰ ਸਿੰਘ ਉਰਫ ਤੋਤੀ ਨੂੰ ਗੁਰਦਿੱਤ ਤੇ ਵਿਸ਼ਵਦੀਪ ਨਾਲ ਮੋਟਰਸਾਈਕਲ ਉਤੇ ਜਾਂਦੇ ਦੇਖਿਆ। 4 ਮੁੰਡੇ ਇਕੋ ਹੀ ਕਲਾਸ ਵਿਚ ਪੜ੍ਹਦੇ ਹਨ। ਉੁਨ੍ਹਾਂ ਨਾਲ 42 ਸਾਲਾ ਵਿਅਕਤੀ ਵੀ ਹੈ, ਜੋ ਇਨਵਰਟਰ ਠੀਕ ਕਰਨ ਦਾ ਕੰਮ ਕਰਦਾ ਹੈ। ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਮਾਪਿਆਂ ਬਹੁਤ ਪ੍ਰੇਸ਼ਾਨ ਹਨ। ਮਾਪਿਆਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਸਾਡੇ ਬੱਚਿਆਂ ਨੂੰ ਲੱਭਿਆ ਜਾਵੇ।
ਇਹ ਵੀ ਪੜ੍ਹੋ : ਨਹੀਂ ਰਹੇ ‘ਸਨ ਆਫ ਸਰਦਾਰ’ ਫੇਮ ਅਦਾਕਾਰ ਮੁਕੁਲ ਦੇਵ, 54 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ
ਪਰਿਵਾਰ ਵਾਲੇ ਬੀਤੀ ਰਾਤ 9 ਵਜੇ ਥਾਣਾ ਸਿਟੀ ਪਹੁੰਚੇ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਸਾਨੂੰ ਪਤਾ ਲੱਗਾ ਕਿ 6 ਮੁੰਡੇ ਲਾਪਤਾ ਹਨ ਤਾਂ ਸਾਡੇ ਵੱਲੋਂ ਉਨ੍ਹਾਂ ਦੀ ਭਾਲ ਤੁਰੰਤ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਸਾਰੇ ਮੁੰਡਿਆਂ ਦੇ ਫੋਨ ਵੀ ਬੰਦ ਆ ਰਹੇ ਹਨ। ਲਾਪਤਾ ਹੋਏ ਮੁੰਡਿਆਂ ਵਿਚੋਂ ਇਕ ਇਨਵਰਟਰ ਮਕੈਨਿਕ ਹੈ ਤੇ ਬਾਕੀ ਸਾਰੇ 12ਵੀਂ ਕਲਾਸ ਦੇ ਵਿਦਿਆਰਥੀ ਹਨ। ਪੁਲਿਸ ਬੱਚਿਆਂ ਦੀ ਭਾਲ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
The post ਫਿਰੋਜ਼ਪੁਰ : “ਦੋਸਤ ਨਾਲ ਕੱਪੜੇ ਲੈਣ ਚੱਲੇ ਹਾਂ”… ਇਹ ਕਹਿ ਕੇ ਘਰੋਂ ਨਿਕਲੇ 6 ਮੁੰਡੇ ਹੋਏ ਲਾਪਤਾ, ਪ੍ਰੇਸ਼ਾਨ ਮਾਪੇ ਪਹੁੰਚੇ ਥਾਣੇ appeared first on Daily Post Punjabi.