CP ਸਵਪਨ ਸ਼ਰਮਾ ਦਾ ਵੱਡਾ ਐਕਸ਼ਨ, 3 ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੀਤਾ ਬਰਖਾਸਤ

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਵੱਡਾ ਐਕਸ਼ਨ ਲੈਂਦੇ ਹੋਏ 3 ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਇਹ ਮੁਲਾਜ਼ਮ ਲਗਾਤਾਰ ਡਿਊਟੀ ਤੋਂ ਗੈਰ-ਹਾਜ਼ਰ ਚੱਲ ਰਹੇ ਸਨ। ਬਰਖਾਸਤ ਮੁਲਾਜ਼ਮਾਂ ‘ਚ ਇੱਕ ਮਹਿਲਾ ਮੁਲਾਜ਼ਮ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਬਾਕੀ ਮੁਲਾਜ਼ਮਾਂ ਨੂੰ ਵੀ ਇਸ ਤੋਂ ਸਬਕ ਲੈਣ ਲਈ ਕਿਹਾ।

ਪੁਲਿਸ ਵੱਲੋਂ ਇਸ ਸਬੰਧੀ ਜਾਰੀ ਹੁਕਮਾਂ ਵਿਚ ਦੱਸਿਆ ਗਿਆ ਹੈ ਕਿ ਪੁਲਿਸ ਕਰਮਚਾਰੀਆਂ ਵਿੱਚੋਂ ਇੱਕ ਮੁਲਾਜ਼ਮ ਨੂੰ ਬੈਂਕ ਤੋਂ ਲੋਨ ਲੈ ਕੇ ਵਾਪਸ ਨਾ ਕਰਨ ਕਰਕੇ ਮਾਣਯੋਗ ਅਦਾਲਤ ਵੱਲੋਂ ਭਗੌੜਾ (ਪੀ.ਓ) ਕਰਾਰ ਦਿੱਤਾ ਗਿਆ ਸੀ ਅਤੇ ਮਿਤੀ 16-06-2024 ਤੋਂ ਲਗਾਤਾਰ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਚੱਲਿਆ ਆ ਰਿਹਾ ਸੀ।

ਦੂਜੇ ਮੁਲਾਜ਼ਮ ਵਿੱਚੋਂ ਇੱਕ ਮਹਿਲਾ ਮੁਲਾਜ਼ਮ ਮਿਤੀ 05-06-2024 ਤੋਂ ਲਗਾਤਾਰ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਚੱਲੀ ਆ ਰਹੀ ਸੀ ਅਤੇ ਇਕ ਰਿਕਰੂਟ ਸਿਪਾਹੀ ਜੋ ਦੋ ਵੱਖ-ਵੱਖ ਅਰਸਿਆਂ ਦੌਰਾਨ ਆਪਣੀ ਡਿਊਟੀ ਤੋਂ ਕੁੱਲ 467 ਦਿਨ ਗੈਰ-ਹਾਜ਼ਰ ਰਿਹਾ ਸੀ, ਜਿਸ ਕਾਰਨ ਇਨ੍ਹਾਂ ਮੁਲਾਜ਼ਮਾਂ ਨੂੰ ਆਪਣੀ ਸਰਕਾਰੀ ਡਿਊਟੀ ਤੋਂ ਲਗਾਤਾਰ ਗੈਰ-ਹਾਜ਼ਰ ਰਹਿਣ ਕਾਰਨ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ। ਹਾਲਾਂਕਿ ਜਾਰੀ ਹੁਕਮਾਂ ਵਿਚ ਇਨ੍ਹਾਂ ਮੁਲਾਜ਼ਮਾਂ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਐਕਸ਼ਨ ‘ਚ ਵਿਜੀਲੈਂਸ, MLA ਰਮਨ ਅਰੋੜਾ ਨੂੰ ਨਾਲ ਲੈ ਕੇ ਕੁੜਮ ਰਾਜੂ ਮਦਾਨ ਦੇ ਘਰ ਮਾ/ਰੀ ਰੇਡ

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਗੈਰ-ਜ਼ਿੰਮੇਵਾਰ ਅਤੇ ਲਾਪਰਵਾਹ ਮੁਲਾਜ਼ਮਾਂ ਦਾ ਬਾਕੀ ਮੁਲਾਜ਼ਮਾਂ ਉੁਪਰ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਇਹਨਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ ਤਾਂ ਜੋ ਬਾਕੀ ਕਰਮਚਾਰੀ ਵੀ ਇਸ ਤੋਂ ਸਬਕ ਲੈ ਕੇ ਆਪਣੀ ਡਿਊਟੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕਰਨ।

ਵੀਡੀਓ ਲਈ ਕਲਿੱਕ ਕਰੋ -:

The post CP ਸਵਪਨ ਸ਼ਰਮਾ ਦਾ ਵੱਡਾ ਐਕਸ਼ਨ, 3 ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੀਤਾ ਬਰਖਾਸਤ appeared first on Daily Post Punjabi.



Previous Post Next Post

Contact Form