ਯੂਟਿਊਬਰ ਧਰੁਵ ਰਾਠੀ ਨੇ AI ਨਾਲ ਸਿੱਖ ਗੁਰੂਆਂ ‘ਤੇ ਬਣਾਈ ਵੀਡੀਓ, ਸੁਖਬੀਰ ਬਾਦਲ ਨੇ ਪ੍ਰਗਟਾਇਆ ਇਤਰਾਜ਼

ਹਰਿਆਣਾ ਦੇ ਰਹਿਣ ਵਾਲੇ ਯੂਟਿਊਬਰ ਧਰੁਵ ਰਾਠੀ ਦੇ ਸਿੱਖ ਗੁਰੂਆਂ ‘ਤੇ ਬਣਾਏ ਗਏ ਵੀਡੀਓ ‘ਤੇ ਵਿਵਾਦ ਹੋ ਗਿਆ ਹੈ। ਧਰੁਵ ਰਾਠੀ ਨੇ ‘ਬੰਦਾ ਸਿੰਘ ਬਹਾਦੁਰ ਦੀ ਕਥਾ’ ‘ਤੇ ਬਣਾਏ ਵੀਡੀਓ ਵਿਚ ਸਿੱਖ ਗੁਰੂਆਂ, ਸ਼ਹੀਦ ਯੋਧਿਆਂ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ AI ਨਾਲ ਐਨੀਮੇਸ਼ਨ ਬਣਾ ਕੇ ਚਲਾਇਆ। ਨਾਲ ਹੀ ਬੰਦਾ ਸਿੰਘ ਬਹਾਦੁਰ ਨੂੰ ਰੌਬਿਨ ਹੁੱਡ ਵੀ ਦੱਸਿਆ।

ਇਸ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਬਾਦਲ ਨੇ ਇਤਰਾਜ਼ ਪ੍ਰਗਟਾਇਆ। ਸੁਖਬੀਰ ਬਾਦਲ ਨੇ ਧਰੁਵ ਰਾਠੀ ਵੱਲੋਂ AI ਨਾਲ ਸਿੱਖਾਂ ‘ਤੇ ਬਣਾਈ ਵੀਡੀਓ ਦੀ ਨਿੰਦਾ ਕੀਤੀ । ਉਨ੍ਹਾਂ ਕਿਹਾ ਕਿ ਅਜਿਹੇ ਚਿੱਤਰਣ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਦੇ ਹਨ ਤੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਂਦੇ ਹਨ।ਮੈਂ ਸਾਰੇ content creators ਨੂੰ ਸਿੱਖ ਇਤਿਹਾਸ ਨਾਲ ਸਬੰਧਤ ਸਮੱਗਰੀ ਤਿਆਰ ਕਰਦੇ ਸਮੇਂ ਬਹੁਤ ਸਾਵਧਾਨੀ ਵਰਤਣ ਦੀ ਬੇਨਤੀ ਕਰਦਾ ਹਾਂ।”

ਉਨ੍ਹਾਂ ਕਿਹਾ ਕਿ ਮੈਂ ਅਪਮਾਨਜਨਕ ਸਮੱਗਰੀ ਨੂੰ ਤੁਰੰਤ ਹਟਾਉਣ ਦੀ ਬੇਨਤੀ ਕਰਦਾ ਹਾਂ ਅਤੇ ਸਿੱਖ ਧਰਮ ਦੀ ਪਵਿੱਤਰ ਵਿਰਾਸਤ ਦਾ ਸਨਮਾਨ ਕਰਨ ਦੀ ਮੰਗ ਕਰਦਾ ਹਾਂ। ਆਓ ਅਸੀਂ ਸ਼ਰਧਾ ਨਾਲ ਸਿੱਖਿਆ ਅਤੇ ਜਾਗਰੂਕਤਾ ਨੂੰ ਉਤਸ਼ਾਹਿਤ ਕਰੀਏ, ਇਹ ਯਕੀਨੀ ਬਣਾਉਂਦੇ ਹੋਏ ਕਿ ਕਿਸੇ ਵੀ ਭਾਈਚਾਰੇ ਦੇ ਵਿਸ਼ਵਾਸਾਂ ਦਾ ਨਿਰਾਦਰ ਨਾ ਹੋਵੇ।

ਇਹ ਵੀ ਪੜ੍ਹੋ : ਸੜਕ ਹਾ/ਦਸੇ ਨੇ ਘਰ ‘ਚ ਪਵਾਏ ਵੈਣ, ਕਾਰ ਤੇ ਜੁਗਾੜੂ ਰੇਹੜੀ ਦੀ ਟੱਕ/ਰ ‘ਚ ਇੱਕ ਵਿਅਕਤੀ ਦੀ ਹੋਈ ਮੌ.ਤ 

ਇੰਨਾ ਹੀ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਦੀ ਨਿੰਦਾ ਕੀਤੀ। SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖਾਂ ਨੂੰ ਆਪਣਾ ਇਤਿਹਾਸ ਜਾਣਨ ਲਈ ਧਰੁਵ ਰਾਠੀ ਦੀ AI ਆਧਾਰਿਤ ਵੀਡੀਓ ਦੀ ਕੋਈ ਲੋੜ ਨਹੀਂ ਹੈ। ਧਰੁਵ ਰਾਠੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੇ ਬਾਬਾ ਬੰਦਾ ਸਿੰਘ ਬਹਾਦੁਰ ਨਾਲ ਜੁੜੇ ਕਈ ਮਹੱਤਵੂਪਨ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ।

The post ਯੂਟਿਊਬਰ ਧਰੁਵ ਰਾਠੀ ਨੇ AI ਨਾਲ ਸਿੱਖ ਗੁਰੂਆਂ ‘ਤੇ ਬਣਾਈ ਵੀਡੀਓ, ਸੁਖਬੀਰ ਬਾਦਲ ਨੇ ਪ੍ਰਗਟਾਇਆ ਇਤਰਾਜ਼ appeared first on Daily Post Punjabi.



Previous Post Next Post

Contact Form