Youtuber ਦੇ ਘਰ ‘ਤੇ ਗ੍ਰਨੇਡ ਅਟੈਕ ‘ਚ ਨਿਕਲਿਆ ਫੌਜੀ ਕਨੈਕਸ਼ਨ, Insta ‘ਤੇ ਦਿੱਤੀ ਸੀ ਟ੍ਰੇਨਿੰਗ!

ਜਲੰਧਰ ‘ਚ ਯੂਟਿਊਬਰ ਰੋਜ਼ਰ ਸੰਧੂ ਦੇ ਘਰ ‘ਤੇ ਗ੍ਰੇਨੇਡ ਸੁੱਟਣ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਗ੍ਰਨੇਡ ਸੁੱਟਣ ਵਾਲੇ ਹਰਿਆਣਾ ਦੇ ਯਮੁਨਾ ਨਗਰ ਦੇ ਪਿੰਡ ਸ਼ਾਦੀਪੁਰ ਦੇ ਰਹਿਣ ਵਾਲੇ ਹਾਰਦਿਕ (21) ਨੂੰ ਇਕ ਫੌਜੀ ਨੇ ਗ੍ਰਨੇਡ ਸੁੱਟਣ ਦੀ ਟ੍ਰੇਨਿੰਗ ਦਿੱਤੀ ਸੀ। ਜਲੰਧਰ ਦਿਹਾਤੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਸਿੱਖ ਰੈਜੀਮੈਂਟ ਦੇ ਫੌਜੀ ਸੁਖਚਰਨ ਸਿੰਘ ਨੇ ਹਾਰਦਿਕ ਨੂੰ ਸੋਸ਼ਲ ਮੀਡੀਆ ‘ਤੇ ਟ੍ਰੇਨਿੰਗ ਦਿੱਤੀ ਸੀ। ਉਸ ਨੇ ਦੱਸਿਆ ਕਿ ਫੌਜੀ ਨੇ ਉਸ ਨੂੰ ਇੰਸਟਾਗ੍ਰਾਮ ‘ਤੇ ਆਰਟੀਫਿਸ਼ੀਅਲ ਗ੍ਰਨੇਡ ਸੁੱਟਣ ਦੀ ਪ੍ਰੈਕਟਿਸ ਵੀ ਕਰਵਾਈ ਸੀ। ਸੁਖਚਰਨ ਸਿੰਘ ਮੁਕਤਸਰ ਦਾ ਰਹਿਣ ਵਾਲਾ ਹੈ ਅਤੇ ਜੰਮੂ ਵਿੱਚ ਸਿੱਖ ਰੈਜੀਮੈਂਟ ਵਿੱਚ ਤਾਇਨਾਤ ਸੀ।

ਸੁਖਚਰਨ ਨੂੰ ਇਹ ਨਹੀਂ ਪਤਾ ਸੀ ਕਿ ਜਿਸ ਬੰਦੇ ਨੂੰ ਉਹ ਗ੍ਰਨੇਡ ਸੁੱਟਣ ਦੀ ਟ੍ਰੇਨਿੰਗ ਦੇ ਰਿਹਾ ਸੀ, ਉਹ ਯੂਟਿਊਬਰ ਦੇ ਰਸੂਲਪੁਰ, ਜਲੰਧਰ ਦੀ ਕੋਠੀ ‘ਤੇ ਹਮਲਾ ਕਰਨ ਵਾਲਾ ਸੀ। ਇਸ ਲਈ ਪੁਲਿਸ ਨੇ ਉਸ ‘ਤੇ ਦੇਸ਼ਧ੍ਰੋਹ ਅਤੇ ਹੋਰ ਧਾਰਾਵਾਂ ਨਹੀਂ ਲਾਈਆਂ ਹਨ। ਸੋਸ਼ਲ ਮੀਡੀਆ ‘ਤੇ ਦੇਸ਼ ਵਿਰੋਧੀ ਅਨਸਰਾਂ ਨੂੰ ਟ੍ਰੇਨਿੰਗ ਦੇਣ ਦੇ ਦੋਸ਼ ‘ਚ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ ਅੱਜ ਕੋਰਟ ਵਿਚ ਪੇਸ਼ ਕਰਕੇ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

SSP ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਫੌਜੀ ਜਵਾਨ ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਤਾਇਨਾਤ ਹੈ। ਮੁਲਜ਼ਮਾਂ ਦੇ ਨਾਲ ਉਸ ਦੀ ਇੰਸਟਾਗ੍ਰਾਮ ‘ਤੇ ਦੋਸਤੀ ਹੋਈ ਸੀ। ਉਸ ਨੇ ਵੀਡੀਓ ਭੇਜ ਕੇ ਇੰਸਟਾਗ੍ਰਾਮ ‘ਤੇ ਪ੍ਰੈਕਟਿਸ ਕਰਵਾਈ ਕਿ ਕਿਵੇਂ ਹੈਂਡ ਗ੍ਰਨੇਡ ਨੂੰ ਸੁੱਟਣਾ ਹੈ। ਪੁਲਿਸ ਨੇ ਦੱਸਿਆ ਕਿ ਫੌਜੀ ਜਵਾਨ ਨੂੰ ਹਥਿਆਰਾਂ ਦੀ ਕਾਫੀ ਜਾਣਕਾਰੀ ਸੀ ਤੇ ਉਸ ਨੇ ਵੀਡੀਓ ਬਣਾ ਕੇ ਮੁਲਜ਼ਮਾਂ ਦੇ ਨਾਲ ਸ਼ੇਅਰ ਕੀਤੀਆਂ ਸਨ। ਇਸ ਮਾਮਲੇ ਵਿਚ ਹੁਣ ਤੱਕ 9 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ : LAKE ‘ਤੇ ਘੁੰਮਣ ਗਏ ਸੈਲਾਨੀਆਂ ਨਾਲ ਵਾਪਰਿਆ ਹਾਦ/ਸਾ, ਹਨ੍ਹੇਰੀ ਨਾਲ ਝੀਲ ‘ਚ ਪਲ/ਟੀ ਕਿਸ਼ਤੀ

ਦੱਸ ਦੇਈਏ ਕਿ 16 ਮਾਰਚ ਨੂੰ ਸਵੇਰੇ 4 ਵਜੇ ਦੇ ਕਰੀਬ ਯੂਟਿਊਬਰ ਰੋਜ਼ਰ ਸੰਧੂ ਦੇ ਘਰ ‘ਤੇ ਗ੍ਰੇਨੇਡ ਸੁੱਟਿਆ ਗਿਆ, ਜੋ ਫਟਿਆ ਨਹੀਂ। ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਗੈਂਗ ਨੇ ਇੱਕ ਵੀਡੀਓ ਜਾਰੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਉਸ ਨੇ ਕਿਹਾ ਸੀ ਕਿ ਯੂਟਿਊਬਰ ਨੇ ਇਸਲਾਮ ਅਤੇ ਮੁਸਲਮਾਨਾਂ ਵਿਰੁੱਧ ਟਿੱਪਣੀਆਂ ਕੀਤੀਆਂ ਸਨ। ਉਸ ਨੇ ਦੁਬਾਰਾ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਬਾਅਦ ਵਿੱਚ ਪੁਲਿਸ ਨੇ ਹਾਰਦਿਕ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਹਾਰਦਿਕ ਨੇ ਖੁਲਾਸਾ ਕੀਤਾ ਕਿ ਉਸ ਨੂੰ ਫੌਜ ਦੇ ਸਿਪਾਹੀ ਸੁਖਚਰਨ ਸਿੰਘ ਨੇ ਗ੍ਰਨੇਡ ਸੁੱਟਣ ਦੀ ਸਿਖਲਾਈ ਦਿੱਤੀ ਸੀ।

The post Youtuber ਦੇ ਘਰ ‘ਤੇ ਗ੍ਰਨੇਡ ਅਟੈਕ ‘ਚ ਨਿਕਲਿਆ ਫੌਜੀ ਕਨੈਕਸ਼ਨ, Insta ‘ਤੇ ਦਿੱਤੀ ਸੀ ਟ੍ਰੇਨਿੰਗ! appeared first on Daily Post Punjabi.



Previous Post Next Post

Contact Form