ਮੋਗਾ ਦੇ ਸਾਈਂ ਧਾਮ ਮੰਦਿਰ ਨੇੜੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਠਭੇੜ ਹੋ ਗਈ। ਇਸ ਵਿੱਚ ਇੱਕ ਬਦਮਾਸ਼ ਨੂੰ ਗੋਲੀ ਲੱਗੀ ਹੈ। ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮੰਗਲਵਾਰ ਨੂੰ ਪੁਲਿਸ ਨੇ ਮੋਗਾ ਦੇ ਸਾਈਂ ਧਾਮ ਨੇੜੇ ਇੱਕ ਘਰ ਵਿੱਚ ਲੁਕੇ ਤਿੰਨ ਬਦਮਾਸ਼ਾਂ ਨੂੰ ਦੋ ਪਿਸਤੌਲਾਂ ਅਤੇ 8 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਬੁੱਧਵਾਰ ਨੂੰ ਜਦੋਂ ਪੁਲਿਸ ਤਿੰਨਾਂ ਦੋਸ਼ੀਆਂ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਆਪਣੇ ਨਾਲ ਲੈ ਕੇ ਆਈ ਤਾਂ ਦੋਸ਼ੀਆਂ ‘ਚੋਂ ਇਕ ਨੇ ਲੁਕੇ ਹੋਏ ਪਿਸਤੌਲ ਨਾਲ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਗੋਲੀਬਾਰੀ ਵਿੱਚ ਇੱਕ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗ ਗਈ। ਬਾਕੀ ਦੋ ਨੂੰ ਪੁਲਿਸ ਨੇ ਕਾਬੂ ਕਰ ਲਿਆ।
ਮੋਗਾ ਦੇ ਐਸਪੀ ਡੀ ਬਾਲਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਮੰਗਲਵਾਰ ਨੂੰ ਪੁਲਿਸ ਨੇ ਸਾਈਂ ਧਾਮ ਨੇੜੇ ਇੱਕ ਘਰ ਵਿੱਚ ਲੁਕੇ ਤਿੰਨ ਬਦਮਾਸ਼ਾਂ ਗੁਰਜੰਟ ਸਿੰਘ, ਅਕਾਸ਼ਦੀਪ ਸਿੰਘ ਅਤੇ ਰੋਸ਼ਨਦੀਪ ਸਿੰਘ ਨੂੰ ਦੋ ਪਿਸਤੌਲਾਂ ਅਤੇ 8 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਘਰ ਵਿੱਚ ਹੋਰ ਵੀ ਹਥਿਆਰ ਲੁਕਾਏ ਹੋਏ ਸਨ। ਜਦੋਂ ਪੁਲਿਸ ਤਿੰਨਾਂ ਦੋਸ਼ੀਆਂ ਨੂੰ ਲੈ ਕੇ ਮੌਕੇ ’ਤੇ ਪੁੱਜੀ ਤਾਂ ਗੁਰਜੰਟ ਸਿੰਘ ਨੇ ਲੁਕੇ ਪਿਸਤੌਲ ਨਾਲ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਗੋਲੀਬਾਰੀ ਵਿੱਚ ਗੁਰਜੰਟ ਸਿੰਘ ਦੀ ਲੱਤ ਵਿੱਚ ਗੋਲੀ ਲੱਗ ਗਈ।
ਇਹ ਵੀ ਪੜ੍ਹੋ : iPhone ਦੇ ਸ਼ੌਕੀਨਾਂ ਲਈ ਵੱਡਾ ਝ.ਟ/ਕਾ, 50 ਫੀਸਦੀ ਮਹਿੰਗਾ ਹੋਣ ਵਾਲਾ ਏ Apple ਦਾ ਆਈਫੋਨ!
ਤਿੰਨੋਂ ਬਦਮਾਸ਼ ਵਿਦੇਸ਼ ਵਿਚ ਬੈਠੇ ਇੱਕ ਗੈਂਗਸਟਰ ਦੇ ਸ਼ੂਟਰ ਹਨ, ਤਿੰਨਾਂ ਖਿਲਾਫ ਕਈ ਕੇਸ ਦਰਜ ਹਨ। ਗੁਰਜੰਟ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਹੈ। ਅਕਾਸ਼ਦੀਪ ਅਤੇ ਰੋਸ਼ਨਦੀਪ ਸਿੰਘ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ।
ਵੀਡੀਓ ਲਈ ਕਲਿੱਕ ਕਰੋ -:

The post ਮੋਗਾ ‘ਚ ਐਨਕਾਊਂਟਰ, ਹਥਿਆਰਾਂ ਦੀ ਰਿਕਵਰੀ ਦੌਰਾਨ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਫਾਇਰਿੰਗ appeared first on Daily Post Punjabi.