ਗੁਜਰਾਤ ਦੇ ਅਮਰੇਲੀ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਜਹਾਜ਼ ਕ੍ਰੈਸ਼ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਹ ਜਹਾਜ਼ ਇਕ ਨਿੱਜੀ ਕੰਪਨੀ ਦੇ ਟ੍ਰੇਨਿੰਗ ਸੈਂਟਰ ਦਾ ਹੈ। ਹਾਦਸੇ ਵਿੱਚ 19 ਸਾਲਾਂ ਪਾਇਲਟ ਦੀ ਮੌਤ ਹੋ ਗਈ। ਜਦੋਂ ਜਹਾਜ਼ ਰਿਹਾਇਸ਼ੀ ਇਲਾਕੇ ‘ਚ ਕ੍ਰੈਸ਼ ਹੋਇਆ ਤਾਂ ਆਸ-ਪਾਸ ਦੇ ਲੋਕ ਭੱਜ ਗਏ। ਉਨ੍ਹਾਂ ਵਿਚ ਡਰ ਦਾ ਮਾਹੌਲ ਬਣ ਗਿਆ।
ਇਹ ਹਾਦਸਾ ਅਮਰੇਲੀ ਦੇ ਗਿਰੀਆ ਰੋਡ ‘ਤੇ ਰਿਹਾਇਸ਼ੀ ਇਲਾਕੇ ‘ਚ ਵਾਪਰਿਆ। ਸਥਾਨਕ ਲੋਕਾਂ ਮੁਤਾਬਕ ਹਾਦਸੇ ਤੋਂ ਬਾਅਦ ਧਮਾਕਾ ਹੋਇਆ ਅਤੇ ਪੂਰੇ ਜਹਾਜ਼ ਨੂੰ ਅੱਗ ਲੱਗ ਗਈ। ਅੱਗ ਦੀ ਲਪੇਟ ‘ਚ ਆਇਆ ਜਹਾਜ਼ ਹੇਠਾਂ ਡਿੱਗ ਗਿਆ, ਜਿਸ ਕਾਰਨ ਲੋਕਾਂ ‘ਚ ਦਹਿਸ਼ਤ ਫੈਲ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਅਮਰੇਲੀ ਵਿੱਚ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਪਾਇਲਟ ਟ੍ਰੇਨਿੰਗ ਸੈਂਟਰ ਚਲਾਇਆ ਜਾਂਦਾ ਹੈ। ਇਸ ਸੈਂਟਰ ਵਿੱਚ ਨਵੇਂ ਪਾਇਲਟਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਨੌਜਵਾਨ ਪਾਇਲਟ ਇਸ ਦੇ ਤਹਿਤ ਟ੍ਰੇਨਿੰਗ ਲੈ ਰਿਹਾ ਸੀ ਅਤੇ ਉਸੇ ਸਮੇਂ ਜਹਾਜ਼ ਕ੍ਰੈਸ਼ ਹੋ ਗਿਆ। ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਖਾਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਜਹਾਜ਼ ‘ਚ ਕੋਈ ਨੁਕਸ ਸੀ ਜਾਂ ਹਾਦਸੇ ਦਾ ਕਾਰਨ ਕੀ ਸੀ? ਘਟਨਾ ਦੀ ਜਾਂਚ ਜਾਰੀ ਹੈ।
ਜਹਾਜ਼ ਹਾਦਸੇ ਦੀ ਸੂਚਨਾ ਮਿਲਦੇ ਹੀ ਅਮਰੇਲੀ ਦੇ ਕਲੈਕਟਰ ਅਜੈ ਦਹੀਆ, ਐੱਸਪੀ ਸੰਜੇ ਖਰਾਤ ਅਤੇ ਹੋਰ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਪਾਇਲਟ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ। ਅੱਗ ਬੁਝਾਊ ਵਿਭਾਗ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਅਤੇ ਪਾਇਲਟ ਨੂੰ ਜਹਾਜ਼ ‘ਚੋਂ ਬਾਹਰ ਕੱਢ ਲਿਆ ਗਿਆ, ਜੋ ਅੱਗ ਦੀ ਲਪੇਟ ‘ਚ ਸੀ। ਪਰ ਧਮਾਕੇ ਕਾਰਨ ਜਹਾਜ਼ ਦੇ ਅੰਦਰ ਹੀ ਨੌਜਵਾਨ ਪਾਇਲਟ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ‘ਤਹਿਸੀਲਦਾਰ-ਨਾਇਬ ਤਹਿਸਲੀਦਾਰ ਤੁਰੰਤ ਡਿਊਟੀ ‘ਤੇ ਆਉਣ, ਨਹੀਂ ਤਾਂ…’-ਮਾਨ ਸਰਕਾਰ ਨੇ ਦਿੱਤੇ ਹੁਕਮ
ਇਸ ਘਟਨਾ ਬਾਰੇ ਐਸਪੀ ਖਰਾਤ ਨੇ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਜਹਾਜ਼ ਨੂੰ ਅੱਗ ਲੱਗ ਗਈ, ਜਿਸ ਕਾਰਨ ਅਨਿਕੇਤ ਮਹਾਜਨ ਨਾਮਕ ਨੌਜਵਾਨ ਦੀ ਮੌਤ ਹੋ ਗਈ। ਐਸਪੀ ਮੁਤਾਬਕ ਜਹਾਜ਼ ਵਿੱਚ ਇੱਕ ਵਿਅਕਤੀ ਸਵਾਰ ਸੀ। ਅਮਰੇਲੀ ਦੇ ਜ਼ਿਲ੍ਹਾ ਕੁਲੈਕਟਰ ਅਜੈ ਦਹੀਆ ਨੇ ਦੱਸਿਆ ਕਿ ਇੰਸਟ੍ਰਕਟਰ ਏਅਰਕ੍ਰਾਫਟ ‘ਚ ਸਿਰਫ਼ ਇਕ ਸਿਖਿਆਰਥੀ ਸੀ ਅਤੇ ਉਹ ਇਕੱਲਾ ਹੀ ਉਡਾਣ ਭਰ ਰਿਹਾ ਸੀ। ਪਤਾ ਲੱਗਾ ਹੈ ਕਿ ਉਸ ਨੇ ਇਸ ਲਈ ਇਜਾਜ਼ਤ ਲਈ ਹੈ। ਜਹਾਜ਼ ਕ੍ਰੈਸ਼ ਹੋ ਕੇ ਇੱਕ ਤੇ ਦਰੱਖਤ ਨਾਲ ਟਕਰਾ ਗਿਆ। ਚੰਗੀ ਗੱਲ ਇਹ ਰਹੀ ਕਿ ਜਹਾਜ਼ ਕਿਸੇ ਵੀ ਇਮਾਰਤ ਨਾਲ ਨਹੀਂ ਟਕਰਾਇਆ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।
ਵੀਡੀਓ ਲਈ ਕਲਿੱਕ ਕਰੋ -:

The post ਗੁਜਰਾਤ : ਰਿਹਾਇਸ਼ੀ ਇਲਾਕੇ ‘ਚ ਜਹਾਜ਼ ਕ੍ਰੈਸ਼, ਧਮਾਕੇ ਮਗਰੋਂ ਲੱਗੀ ਅੱਗ, ਪਾਇਲਟ ਦੀ ਮੌਤ appeared first on Daily Post Punjabi.
source https://dailypost.in/news/national/fire-breaks-out-after-explosion/