ਬਠਿੰਡਾ ਦੇ ਸੰਕਗਤ ਥਾਣੇ ਤੋਂ ਦੋ ਦੋਸ਼ੀਆਂ ਦੇ ਫਰਾਰ ਹੋਣ ਦੀ ਵੱਡੀ ਖਬਰ ਸਾਹਮਣੇ ਆਈ ਹੈ। ਦੋਵੇਂ ਮੁਲਜ਼ਮ ਕਤਲ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਸਨ, ਜੋਕਿ ਪੁਲਿਸ ਕਸਟਡੀ ਵਿਚੋਂ ਫਰਾਰ ਹੋ ਗਏ ਹਨ। ਦੋਹਾਂ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ।
ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ 8 ਵਜੇ ਕਸਟਡੀ ਤੋਂ ਫਰਾਰ ਹੋਏ ਹਾਂ। ਜਿਗਰਾ ਚਾਹੀਦਾ ਅਜਿਹਾ ਕੰਮ ਲਈ ਵੀ। ਇਸ ਤਰ੍ਹਾਂ ਮੁਲਜ਼ਮਾਂ ਦੇ ਕਸਟਡੀ ਤੋਂ ਫਰਾਰ ਹੋਣ ਜਾਣ ‘ਤੇ ਬਠਿੰਡਾ ਪੁਲਿਸ ਥਾਣਾ ਵਿਵਾਦਾਂ ਵਿਚ ਘਿਰ ਗਿਆ ਹੈ। ਪੁਲਿਸ ਦੀ ਲਾਪਰਵਾਹੀ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
ਦੋਹਾਂ ਖਿਲਾਫ ਕਤਲ ਮਾਮਲੇ ਵਿਚ ਧਾਰਾ 109 ਬੀਐੱਨਐੱਸ ਲੱਗੀ ਹੋਈ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਤਸਵੀਰ ਵੀ ਸਾਂਝੀ ਕੀਤੀ ਤੇ ਨਾਲ ਹੀ ਇਸ ਬਾਰੇ ਜਾਣਕਾਰੀ ਦਿੱਤੀ। ਇਸ ਮਾਮਲੇ ਨਾਲ ਜਿਥੇ ਦੋਸ਼ੀਆਂ ਦੇ ਬੁਲੰਦ ਹੌਂਸਲੇ ਸਾਹਮਣੇ ਆ ਰਹੇ ਹਨ, ਉਥੇ ਪੁਲਿਸ ‘ਤੇ ਵੀ ਸਵਾਲ ਉਠ ਰਹੇ ਹਨ ਤੇ ਇਸੇ ਵਿਚਾਲੇ ਪੁਲਿਸ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ।
ਹਾਲਾਂਕਿ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਇਸ ਸਬੰਧੀ ਪੁਲਿਸ ਦਾ ਬਿਆਨ ਵੀ ਸਾਹਮਣੇ ਆਈ ਹੈ, ਜਿਸ ਵਿਚ ਉਨ੍ਹਾਂ ਨੇ ਦੋਸ਼ੀਆਂ ਦੇ ਕਸਟਡੀ ਤੋਂ ਫਰਾਰ ਹੋਣ ਤੋਂ ਇਨਕਾਰ ਕੀਤਾ ਹੈ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ 28 ਅਪ੍ਰੈਲ ਨੂੰ ਇਸ ਕਿਸ਼ਨਪੁਰਾ ਵਿਚ ਕੁੱਟਮਾਰ ਹੋਈ ਸੀ, ਜਿਸ ਨੂੰ ਲੈ ਕੇ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ 5 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ ਅਜੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ, ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ਵਿਚਾਲੇ ਪਾਣੀਆਂ ਦਾ ਮੁੱਦਾ ਗਰਮਾਇਆ, CM ਮਾਨ ਨੇ ਨਾਇਬ ਸੈਣੀ ਨੂੰ ਲਿਖੀ ਚਿੱਠੀ
ਵਾਇਰਲ ਹੋਈ ਪੋਸਟ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੋਟੋ ਵਿਚ ਇੱਕ ਬੰਦਾ ਇੱਕ ਪੁਰਾਣੇ 307 ਦੇ ਮੁਕੱਦਮੇ ਦਾ ਲੋੜੀਂਦਾ ਹੈ, ਜੋਕਿ ਜਨਵਰੀ ਵਿਚ ਦਰਜ ਹੋਇਆ ਸੀ, ਤੇ ਦੂਜਾ ਬੰਦ ਕਿਸ਼ਨਪੁਰਾ ਵਾਲੇ ਕੇਸ ਵਿਚ ਨਾਮਜ਼ਦ ਹੈ। ਵਾਇਰਲ ਹੋਈ ਫੋਟੋ ਅਨਵੈਰੀਫਾਈਡ ਹੈ। ਆਨ ਰਿਕਾਰਡ ਦੋਹਾਂ ਵਿਚੋਂ ਕੋਈ ਵੀ ਬੰਦਾ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਤੇ ਜਲਦ ਹੀ ਦੋਵੇਂ ਜੇਲ੍ਹ ਪਿੱਛੇ ਹੋਣਗੇ।
ਵੀਡੀਓ ਲਈ ਕਲਿੱਕ ਕਰੋ -:
The post ਬਠਿੰਡਾ ਦੇ ਸੰਗਤ ਪੁਲਿਸ ਥਾਣੇ ‘ਚੋਂ ਦੋਸ਼ੀ ਹੋਏ ਫਰਾਰ! ਸੋਸ਼ਲ ਮੀਡੀਆ ‘ਤੇ ਪਾਈ ਪੋਸਟ appeared first on Daily Post Punjabi.