ਲੁਧਿਆਣਾ : ਸਪਾ ਸੈਂਟਰ ‘ਚ ਕੰਮ ਕਰਦੀ ਕੁੜੀ ਦਾ ਕਤਲ, ਮੁੰਡੇ ਨੇ ਝੜਪ ਪਿੱਛੋਂ ਉਤਾਰਿਆ ਮੌਤ ਦੇ ਘਾਟ

ਲੁਧਿਆਣਾ ਦੇ ਹਿੰਮਤ ਸਿੰਘ ਨਗਰ ਸਥਿਤ ਰਿਲੀਫ ਨਾਮ ਦੇ ਸਪਾ ਸੈਂਟਰ ਵਿੱਚ ਕੰਮ ਕਰਨ ਵਾਲੀ ਕੁੜੀ ਦੀ ਮੁੰਡੇ ਨਾਲ ਹੱਥੋਪਾਈ ਹੋ ਗਈ, ਇਸ ਦੌਰਾਨ ਝੜਪ ਇੰਨੀ ਵੱਧ ਗਿਆ ਕਿ ਮੁੰਡੇ ਨੇ ਕੁੜੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇੱਕ ਰਾਹਗੀਰ ਜ਼ਖ਼ਮੀ ਕੁੜੀ ਨੂੰ ਨਿੱਜੀ ਹਸਪਤਾਲ ਲੈ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ।

ਫਿਲਹਾਲ ਮਾਮਲਾ ਸ਼ੱਕੀ ਬਣਿਆ ਹੋਇਆ ਹੈ। ਸਪਾ ਸੈਂਟਰ ਦੇ ਬਾਹਰ ਵੀ ਕਾਫੀ ਖੂਨ ਖਿਲਰਿਆ ਪਿਆ ਹੈ। ਇਲਾਕੇ ਦੇ ਲੋਕਾਂ ਨੇ ਤੁਰੰਤ ਥਾਣਾ ਦੁੱਗਰੀ ਦੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਸਪਾ ਸੈਂਟਰ ਦੇ ਸੀਸੀਟੀਵੀ ਨੂੰ ਸਕੈਨ ਕਰ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਅਜੇ ਤੱਕ ਚੁੱਪ ਧਾਰੀ ਰੱਖੀ ਹੈ।

ਮ੍ਰਿਤਕ ਕੁੜੀ ਦੀ ਪਛਾਣ ਅਕਵਿੰਦਰ ਕੌਰ ਵਜੋਂ ਹੋਈ ਹੈ। ਉਹ ਦੋ ਬੱਚਿਆਂ ਦੀ ਮਾਂ ਹੈ। ਦੱਸਿਆ ਜਾਂਦਾ ਹੈ ਕਿ ਉਸ ਦਾ ਸਿਮਰਨਜੀਤ ਨਾਲ ਪਿਛਲੇ ਇੱਕ ਸਾਲ ਤੋਂ ਝਗੜਾ ਚੱਲ ਰਿਹਾ ਸੀ। ਦੋਸ਼ੀ ਨੇ ਅਕਵਿੰਦਰ ਕੌਰ ਦੀ ਗਰਦਨ ’ਤੇ ਹਮਲਾ ਕਰ ਦਿੱਤਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ।

ਲੋਕਾਂ ਦਾ ਕਹਿਣਾ ਹੈ ਕਿ ਦੋਵੇਂ ਪਤੀ-ਪਤਨੀ ਹਨ, ਜਦਕਿ ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਜਾਣਕਾਰ ਸਨ। ਦੋਵਾਂ ਦਾ ਆਪਸ ਵਿਚ ਕੀ ਰਿਲੇਸ਼ਨ ਹੈ ਇਹ ਜਾਂਚ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ : MP Raja Warring ਨੇ ਸਦਨ ‘ਚ ਚੁੱਕਿਆ ਸ. ਭਗਤ ਸਿੰਘ ਦਾ ਮੁੱਦਾ, ਭਾਰਤ ਰਤਨ ਦੇਣ ਦੀ ਕੀਤੀ ਮੰਗ

ਥਾਣਾ ਦੁੱਗਰੀ ਦੇ ਸਬ-ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਦਾ ਨਾਂ ਸਿਮਰਜੀਤ ਸਿੰਘ ਹੈ। ਕਾਤਲ ਕੋਲੋਂ ਅਜੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਕਤਲ ਕਿਨ੍ਹਾਂ ਕਾਰਨਾਂ ਕਰਕੇ ਹੋਇਆ।

The post ਲੁਧਿਆਣਾ : ਸਪਾ ਸੈਂਟਰ ‘ਚ ਕੰਮ ਕਰਦੀ ਕੁੜੀ ਦਾ ਕਤਲ, ਮੁੰਡੇ ਨੇ ਝੜਪ ਪਿੱਛੋਂ ਉਤਾਰਿਆ ਮੌਤ ਦੇ ਘਾਟ appeared first on Daily Post Punjabi.



Previous Post Next Post

Contact Form