ਦਿੱਲੀ ‘ਚ ਪ੍ਰਦੂਸ਼ਣ ਖਿਲਾਫ ਜੰਗ ਜਿੱਤਣ ਲਈ ਰੇਖਾ ਸਰਕਾਰ ਕਲਾਊਡ ਸੀਡਿੰਗ ਰਾਹੀਂ ਨਕਲੀ ਬਾਰਿਸ਼ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਦੇਸ਼ ਦੀ ਰਾਜਧਾਨੀ ‘ਚ ਹਵਾ ਦੀ ਗੁਣਵੱਤਾ ਖਰਾਬ ਹੋਣ ਕਾਰਨ ਇਕ ਵਾਰ ਫਿਰ ਜੀ.ਆਰ.ਪੀ.-1 ਲਾਗੂ ਕੀਤਾ ਗਿਆ ਹੈ। ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਲਾਊਡ ਸੀਡਿੰਗ ਰਾਹੀਂ ਨਕਲੀ ਮੀਂਹ ਦੀ ਯੋਜਨਾ ‘ਤੇ ਕਿਹਾ ਕਿ ਪਹਿਲਾਂ ਅਸੀਂ ਇਸ ਦਾ ਟ੍ਰਾਇਲ ਕਰਾਂਗੇ, ਅਸੀਂ ਕਲਾਊਡ ਸੀਡਿੰਗ ਕਰਕੇ ਦਿੱਲੀ ਦੇ ਪ੍ਰਦੂਸ਼ਣ ਨੂੰ ਘੱਟ ਕਰਨਾ ਚਾਹੁੰਦੇ ਹਾਂ।
ਕਲਾਊਡ ਸੀਡਿੰਗ ਰਾਹੀਂ ਮੀਂਹ ਦੀ ਯੋਜਨਾ ‘ਤੇ ਮਨਜਿੰਦਰ ਸਿਰਸਾ ਨੇ ਕਿਹਾ ਕਿ ਦਿੱਲੀ ਪ੍ਰਦੂਸ਼ਣ ਨਾਲ ਜੂਝ ਰਹੀ ਹੈ। ਇਹ ਪ੍ਰਦੂਸ਼ਣ ਵਿਰੁੱਧ ਜੰਗ ਹੈ। ਦਿੱਲੀ ਸਰਕਾਰ ਪ੍ਰਧਾਨ ਮੰਤਰੀ ਮੋਦੀ ਦੇ ਵਿਜ਼ਨ ‘ਤੇ ਕੰਮ ਕਰ ਰਹੀ ਹੈ। ਅੱਜ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਕਲਾਉਡ ਸੀਡਿੰਗ ਰਾਹੀਂ ਦਿੱਲੀ ਵਿੱਚ ਬਾਰਿਸ਼ ਕਰਵਾਵਾਂਗੇ। ਅਸੀਂ ਇਸਨੂੰ ਇੱਕ ਵਾਰ ਅਜ਼ਮਾਉਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਕਲਾਉਡ ਸੀਡਿੰਗ ਰਾਹੀਂ ਦਿੱਲੀ ਵਿੱਚ ਬਰਸਾਤ ਯਕੀਨੀ ਬਣਾਈ ਜਾਵੇ ਅਤੇ ਇੱਥੇ ਪ੍ਰਦੂਸ਼ਣ ਘੱਟ ਕੀਤਾ ਜਾਵੇ।
ਸਿਰਸਾ ਨੇ ਅੱਗੇ ਕਿਹਾ ਕਿ ਸਾਨੂੰ ਇਹ ਐਕਸਪੈਰੀਮੈਂਟ ਉਦੋਂ ਨਹੀਂ ਕਰਨਾ ਚਾਹੀਦਾ ਜਦੋਂ ਪ੍ਰਦੂਸ਼ਣ ਬਹੁਤ ਜ਼ਿਆਦਾ ਵਧ ਜਾਵੇ, ਸਗੋਂ ਜਿਵੇਂ ਹੀ ਗ੍ਰੈਪ ਦੇ ਪੜਾਅ ਲੱਗਣੇ ਸ਼ੁਰੂ ਹੋਣ, ਉਸੇ ਵੇਲੇ ਵੱਧ ਤੋਂ ਵੱਧ ਕਲਾਊਡ ਸੀਡਿੰਗ ਕਰਵਾ ਕੇ ਪ੍ਰਦੂਸ਼ਣ ਨੂੰ ਘੱਟ ਕਰ ਸਕੀਏ।
ਇਹ ਵੀ ਪੜ੍ਹੋ : ਮੂਧੇ-ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ, ਚਾਂਦੀ ‘ਚ ਵੀ ਭਾਰੀ ਗਿਰਾਵਟ, ਜਾਣੋ ਕੀ ਹੋ ਗਏ Rate
ਉਨ੍ਹਾਂ ਅੱਗੇ ਕਿਹਾ ਕਿ ਟ੍ਰਾਇਲ ਦਿੱਲੀ ਵਿੱਚ ਇੱਕ ਛੋਟੇ ਖੇਤਰ ਵਿੱਚ ਕੀਤਾ ਜਾਵੇਗਾ। ਅਸੀਂ ਕਲਾਊਡ ਸੀਡਿੰਗ ਲਈ ਵਰਤੇ ਜਾਣ ਵਾਲੇ ਮੀਂਹ ਦੇ ਪਾਣੀ ਦੀ ਵੀ ਜਾਂਚ ਕਰਾਂਗੇ ਕਿ ਕਿਤੇ ਇਸ ਪਾਣੀ ਵਿੱਚ ਕੋਈ ਕੈਮੀਕਲ ਤਾਂ ਨਹੀਂ ਜੋ ਦਿੱਲੀ ਦੇ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਸਫਲ ਹੁੰਦੇ ਹਾਂ ਤਾਂ ਅਸੀਂ ਵੱਧ ਤੋਂ ਵੱਧ ਕਲਾਊਡ ਸੀਡਿੰਗ ਕਰ ਸਕਦੇ ਹਾਂ। ਅਸੀਂ ਦਿੱਲੀ ਨੂੰ ਪ੍ਰਦੂਸ਼ਣ ਦੇ ਸਭ ਤੋਂ ਮਾੜੇ ਦੌਰ ਵਿੱਚ ਜਾਣ ਤੋਂ ਬਚਾਉਣਾ ਹੈ।
ਵੀਡੀਓ ਲਈ ਕਲਿੱਕ ਕਰੋ -:

The post ਦਿੱਲੀ ‘ਚ ਪ੍ਰਦੂਸ਼ਣ ਨੂੰ ਹਰਾਉਣ ਲਈ ਹੋਵੇਗੀ ‘ਨਕਲੀ’ ਬਾਰਿਸ਼! ਜਾਣੋ ਕੀ ਹੈ ਰੇਖਾ ਸਰਕਾਰ ਦਾ ਪੂਰਾ ਪਲਾਨ appeared first on Daily Post Punjabi.
source https://dailypost.in/news/national/there-will-be-artificial/