ਕਿਸਮਤ ਨੂੰ ਬਦਲਣ ਵਿੱਚ ਦੇਰ ਨਹੀਂ ਲੱਗਦੀ; ਇਹ ਸੱਚ ਉਦੋਂ ਹੋਇਆ ਜਦੋਂ ਪਟਿਆਲਾ ਦੇ ਪਿੰਡ ਹਿਰਦਾਪੁਰ ਦੇ ਇੱਕ ਕਿਸਾਨ ਨੇ 1.5 ਕਰੋੜ ਰੁਪਏ ਦੀ ਲਾਟਰੀ ਜਿੱਤੀ। ਲਾਟਰੀ ਜਿੱਤਣ ਵਾਲਾ ਕਿਸਾਨ ਸੁਖਦੇਵ ਸਿੰਘ ਪਿਛਲੇ ਲੰਮੇ ਸਮੇਂ ਤੋਂ ਪਸ਼ੂ ਪਾਲਣ ਵਿਭਾਗ ਵਿਚ ਠੇਕੇ ‘ਤੇ ਕੰਮ ਕਰ ਰਿਹਾ ਹੈ ਤੇ ਉਸ ਦੀ ਦਿਹਾੜੀ ਕਰੀਬ 300 ਰੁਪਏ ਹੈ। ਉਸ ਨੇ ਸਿਰਫ 200 ਰੁਪਏ ਦੀ ਲਾਟਰੀ ਨਾਲ ਉਹ ਕਰੋੜਪਤੀ ਬਣ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇਤੂ ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ 3 ਬੇਟੀਆਂ ਦਾ ਪਿਤਾ ਹੈ ਅਤੇ ਉਹ ਪਿਛਲੇ 20 ਸਾਲਾਂ ਤੋਂ ਲਾਟਰੀ ਖਰੀਦ ਰਿਹਾ ਸੀ।
ਇਹ ਵੀ ਪੜ੍ਹੋ : MP ਅੰ/ਮ੍ਰਿਤ/ਪਾ.ਲ ਦੇ ਸਾਥੀ ਪੱਪਲਪ੍ਰੀਤ ਦੀ ਹੋਈ ਪੇਸ਼ੀ, ਅਦਾਲਤ ਨੇ ਮੁੜ ਭੇਜਿਆ ਰਿਮਾਂਡ ‘ਤੇ
ਸੁਖਦੇਵ ਸਿੰਘ ਨੇ ਕਿਹਾ ਕਿ ਉਸ ਨੇ ਅੱਜ ਤੱਕ ਕਦੇ ਲਾਟਰੀ ਨਹੀਂ ਜਿੱਤੀ। ਇਸ ਵਾਰ ਉਸ ਦੀ ਕਿਸਮਤ ਚਮਕੀ ਅਤੇ ਉਸ ਨੇ 1.5 ਕਰੋੜ ਰੁਪਏ ਦੀ ਲਾਟਰੀ ਜਿੱਤੀ। ਇਸ ਤੋਂ ਬਾਅਦ ਉਸ ਨੂੰ ਵਧਾਈ ਦੇਣ ਵਾਲਿਆਂ ਦੀ ਲੰਬੀ ਲਾਈਨ ਲੱਗ ਗਈ।
ਉਸ ਨੇ ਕਿਹਾ ਕਿ ਇਨਾਮੀ ਰਾਸ਼ੀ ਵਿੱਚੋਂ ਉਹ ਗੁਰਦੁਆਰਾ ਸਾਹਿਬ ਲਈ ਦਸਵੰਧ ਕੱਢਣਗੇ ਅਤੇ ਲੋੜਵੰਦਾਂ ਨੂੰ ਦਾਨ ਵੀ ਕਰਨਗੇ। ਕੋਈ ਕੰਮ ਵੀ ਕਰਨਗੇ। ਸਾਰੇ ਪਰਿਵਾਰ ਵਾਲੇ ਲਾਟਰੀ ਨਿਕਲਣ ‘ਤੇ ਬਹੁਤ ਖੁਸ਼ ਹਨ।
ਵੀਡੀਓ ਲਈ ਕਲਿੱਕ ਕਰੋ -:

The post ਕਿਸਾਨ ਦੀ ਚਮਕੀ ਕਿਸਮਤ, 200 ਰੁਪਏ ਦੀ ਲਾਟਰੀ ਪਾ ਕੇ ਰਾਤੋ-ਰਾਤ ਬਣਿਆ ਕਰੋੜਪਤੀ appeared first on Daily Post Punjabi.