ਸਮਰਾਲਾ ‘ਚ ਪਾਲਤੂ ਜਾਨਵਰ ਨੂੰ ਘੁਮਾਉਣ ਗਏ ਮਾਂ-ਪੁੱਤਰ ‘ਤੇ ਹਮਲਾ, ਦੋਵੇਂ ਗੰਭੀਰ ਜ਼ਖਮੀ

ਸਮਰਾਲਾ ਦੇ ਨੇੜਲੇ ਪਿੰਡ ਘਰਖਾਨਾ ਵਾਸੀ ਮਾਂ-ਪੁੱਤ ਬੀਤੀ ਸ਼ਾਮ ਲਗਭਗ 5 ਵਜੇ ਆਪਣੇ ਕੁੱਤੇ ਨੂੰ ਪਿੰਡ ਦੀ ਸੜਕ ‘ਤੇ ਘੁਮਾ ਰਹੇ ਹਨ। ਉਨ੍ਹਾਂ ‘ਤੇ ਪਿੰਡ ਦੇ ਹੀ ਇਕ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਨੌਜਵਾਨ ਨੇ ਮਹਿਲਾ ਗੁਰਪ੍ਰੀਤ ਕੌਰ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਵਾਰ ਕੀਤਾ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ ਜਦੋਂ ਪੁੱਤ ਨੇ ਆਪਣੀ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਦੋਵੇਂ ਹੱਥ ਜ਼ਖਮੀ ਹੋ ਗਏ। ਇਕ ਪਿੰਡ ਵਾਸੀ ਨੇ ਹਮਲਾਵਰ ਤੋਂ ਹਥਿਆਰ ਖੋਹ ਕੇ ਮਾਂ-ਪੁੱਤ ਦੀ ਜਾਨ ਬਚਾਈ। ਦੋਵਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਜ਼ਖਮੀ ਮਹਿਲਾ ਦੇ ਸਿਰ ‘ਤੇ 15 ਟਾਂਕੇ ਆਏ ਤੇ ਪੁੱਤ ਨੂੰ 4 ਟਾਂਕੇ ਲੱਗੇ।

ਇਹ ਵੀ ਪੜ੍ਹੋ : AIIMS ‘ਚ ਉਪ ਰਾਸ਼ਟਰਪਤੀ ਨੂੰ ਮਿਲਣ ਪਹੁੰਚੇ PM ਮੋਦੀ, ਕਿਹਾ-‘ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਰਦਾ ਹਾਂ ਕਾਮਨਾ’

ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਜ਼ਖਮੀ ਜਗਜੀਵਨ ਸਿੰਘ ਨੇ ਦੱਸਿਆ ਕਿ ਹਰ ਦਿਨ ਦੀ ਤਰ੍ਹਾਂ ਸ਼ਾਮ ਨੂੰ ਉਹ ਅਤੇ ਉਸ ਦੀ ਮਾਂ ਆਪਣੇ ਪਾਲਤੂ ਕੁੱਤੇ ਨੂੰ ਘੁਮਾਉਣ ਲਈ ਪਿੰਡ ਦੇ ਕੋਲ ਸੜਕ ‘ਤੇ ਜਾਂਦੇ ਹਨ। ਕਲ ਸ਼ਾਮ ਲਗਭਗ 5 ਵਜੇ ਉਹ ਕੁੱਤੇ ਨੂੰ ਘੁਮਾ ਰਹੇ ਸਨ ਕਿ ਉਨ੍ਹਾਂ ਦੇ ਪਿੰਡ ਦੇ ਹੀ ਇਕ ਨੌਜਵਾਨ ਗਗਨਦੀਪ ਸਿੰਘ ਨੇ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।

The post ਸਮਰਾਲਾ ‘ਚ ਪਾਲਤੂ ਜਾਨਵਰ ਨੂੰ ਘੁਮਾਉਣ ਗਏ ਮਾਂ-ਪੁੱਤਰ ‘ਤੇ ਹਮਲਾ, ਦੋਵੇਂ ਗੰਭੀਰ ਜ਼ਖਮੀ appeared first on Daily Post Punjabi.



Previous Post Next Post

Contact Form