ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਸਿਹਤ ਦੀ ਜਾਣਕਾਰੀ ਲੈਣ ਏਮਸ ਪਹੁੰਚੇ। ਧਨਖੜ ਨੂੰ ਅੱਜ ਸਵੇਰੇ ਬੇਚੈਨੀ ਤੇ ਛਾਤੀ ਵਿਚ ਦਰਦ ਦੀ ਸ਼ਿਕਾਇਤ ਦੇ ਬਾਅਦ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਪ੍ਰਧਾਨ ਮੰਤਰੀ ਨੇ ਉਪ ਰਾਸ਼ਟਰਪਤੀ ਦੇ ਜਲਦ ਸਿਹਤਮੰਦ ਹੋਣ ਦੀ ਵੀ ਕਾਮਨਾ ਕੀਤੀ।
ਪੀਐੱਮ ਮੋਦੀ ਨੇ ਲਿਖਿਆ-ਏਮਸ ਜਾ ਕੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਜੀ ਦੀ ਸਿਹਤ ਦਾ ਹਾਲ ਜਾਣਿਆ। ਮੈਂ ਉਨ੍ਹਾਂ ਦੀ ਚੰਗੀ ਸਿਹਤ ਤੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਵੀ ਧਨਖੜ ਦਾ ਹਾਲ-ਚਾਲ ਜਾਣਨ ਲਈ ਏਮਸ ਗਏ ਸਨ।
ਇਹ ਵੀ ਪੜ੍ਹੋ : 3 ਮਾਰਚ ਤੋਂ ਲਾਪਤਾ ਹੋਟਲ ਕਰਮਚਾਰੀ ਦੀ ਨਹਿਰ ‘ਚੋਂ ਮਿਲੀ ਦੇ.ਹ, 2 ਸਾਲ ਦੇ ਮਾਸੂਮ ਦਾ ਸੀ ਪਿਤਾ
ਰਿਪੋਰਟ ਮੁਤਾਬਕ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਕਾਰਡੀਓਲਾਜੀ ਵਿਭਾਗ ਦੇ ਮੁਖੀ ਡਾ. ਰਾਜੀਵ ਨਾਰੰਗ ਦੀ ਦੇਖ-ਰੇਖ ਵਿਚ ਸੀਸੀਯੂ ਵਿਚ ਭਰਤੀ ਕਰਾਇਆ ਗਿਆ। ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ।
ਵੀਡੀਓ ਲਈ ਕਲਿੱਕ ਕਰੋ -:

The post AIIMS ‘ਚ ਉਪ ਰਾਸ਼ਟਰਪਤੀ ਨੂੰ ਮਿਲਣ ਪਹੁੰਚੇ PM ਮੋਦੀ, ਕਿਹਾ-‘ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਰਦਾ ਹਾਂ ਕਾਮਨਾ’ appeared first on Daily Post Punjabi.
source https://dailypost.in/news/pm-modi-visits-vice-president/