ਪੰਚਕੂਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਪੰਚਕੂਲਾ ਦੇ ਮੋਰਨੀ ਵਿਚ ਫਾਈਟਰ ਜੈੱਟ ਕ੍ਰੈਸ਼ ਹੋ ਗਿਆ। ਕ੍ਰੈਸ਼ ਹੁੰਦੇ ਹੀ ਜੈੱਟ ਵਿਚ ਭਿਆਨਕ ਅੱਗ ਲੱਗ ਗਈ। ਲੋਕਾਂ ਨੂੰ ਭਾਜੜਾਂ ਪੈ ਗਈਆਂ। ਬਾਲਦਵਾਲਾ ਪਿੰਡ ਨੇੜੇ ਇਹ ਹਾਦਸਾ ਵਾਪਰਿਆ ਹੈ। ਪਾਇਲਟ ਨੂੰ ਪੈਰਾਸ਼ੂਟ ਰਾਹੀਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਦੱਸ ਦੇਈਏ ਕਿ ਫਾਈਟਰ ਜੈੱਟ ਪੂਰੀ ਤਰ੍ਹਾਂ ਤੋਂ ਸੜ ਗਿਆ ਹੈ ਤੇ ਉਸ ਦੇ ਟੁਕੜੇ ਆਲੇ-ਦੁਆਲੇ ਬਿਖਰੇ ਹੋਏ ਹਨ। ਸਥਾਨਕ ਲੋਕਾਂ ਨੂੰ ਜਿਵੇਂ ਹੀ ਫਾਈਟਰ ਜੈੱਟ ਦੇ ਡਿਗਣ ਦਾ ਪਤਾ ਲੱਗਾ ਤਾਂ ਉਹ ਮੌਕੇ ‘ਤੇ ਪਹੁੰਚੇ ਤੇ ਪਾਇਲਟ ਨੂੰ ਜੰਗਲਾਂ ਵਿਚ ਜਾ ਕੇ ਕੱਢਣ ਦੀ ਕੋਸ਼ਿਸ਼ ਵਿਚ ਲੱਗ ਗਏ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਭਾਰਤੀ ਹਵਾਈ ਫੌਜ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਇਹ ਵੀ ਪੜ੍ਹੋ : ਤੇਜ਼ ਰਫ/ਤਾਰ ਸਕਾਰਪੀਓ ਨੇ ਐਕਟਿਵਾ ਸਵਾਰ ਨੂੰ ਦ.ਰ.ੜਿਆ, 2 ਮਾਸੂਮਾਂ ਦੇ ਸਿਰ ਤੋਂ ਉਠਿਆ ਪਿਓ ਦਾ ਸਾਇਆ
ਦੱਸ ਦੇਈਏ ਕਿ ਹਾਦਸੇ ਦੀ ਵਜ੍ਹਾ ਨਾਲ ਇਲਾਕੇ ਵਿਚ ਡਰ ਦਾ ਮਾਹੌਲ ਹੈ। ਪੁਲਿਸ ਨੂੰ ਪੂਰੀ ਘਟਨਾ ਬਾਰੇ ਸੂਚਿਤ ਕੀਤਾ ਗਿਆ ਤੇ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

The post ਪੰਚਕੂਲਾ ਦੇ ਮੋਰਨੀ ‘ਚ ਕ੍ਰੈਸ਼ ਹੋਇਆ ਫਾਈਟਰ ਜੈੱਟ, ਪਾਇਲਟ ਨੇ ਇੰਝ ਬਚਾਈ ਜਾਨ appeared first on Daily Post Punjabi.
source https://dailypost.in/news/latest-news/fighter-jet-crashes-in-morni/