ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ ਹੋਣ ਜਾ ਰਹੀ ਹੈ। ਇਸ ਦੌਰਾਨ ਬਜਟ ਦੀਆਂ ਤਰੀਕਾਂ ਦਾ ਐਲਾਨ ਵੀ ਹੋ ਸਕਦਾ ਹੈ। ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੱਦੀ ਗਈ ਹੈ। ਮੀਟਿੰਗ ਵਿੱਚ ਸਰਕਾਰ ਲੋਕਾਂ ਲਈ ਕੁਝ ਹੋਰ ਸਹੂਲਤਾਂ ਦਾ ਐਲਾਨ ਕਰ ਸਕਦੀ ਹੈ।
ਇਹ ਵੀ ਪੜ੍ਹੋ : ਮੌੜ ਮੰਡੀ ਤੋਂ ਲਾਪਤਾ ਹੋਈ ਕੁੜੀ ਦੀ ਨਹਿਰ ‘ਚੋਂ ਮਿਲੀ ਮ੍ਰਿ/ਤ.ਕ ਦੇਹ, ਮਾਮਲੇ ‘ਚ SHO ਸਸਪੈਂਡ!
ਦੂਜੇ ਪਾਸੇ ਪਟਵਾਰੀਆਂ ਦਾ ਕੰਮ ਹੁਣ ਡੈਪੂਟੇਸ਼ਨ ‘ਤੇ ਉਨ੍ਹਾਂ ਦੇ ਸਾਹਮਣੇ ਕਾਡਰ ਦੇ ਦੂਜੇ ਮੁਲਾਜ਼ਮਾਂ ਤੋਂ ਕਰਵਾਉਣ ‘ਤੇ ਵੀ ਫੈਸਲਾ ਹੋ ਸਕਦਾ ਹੈ। ਇਸ ਲਈ ਕੈਬਨਿਟ ਵਿਚ ਨਿਯਮ ਤੱਕ ਬਣ ਸਕਦੇ ਹਨ। ਇਸ ਦੇ ਇਲਾਵਾ ਕੁਝ ਹੋਰ ਪ੍ਰਸਤਾਵਾਂ ‘ਤੇ ਇਸ ਦੌਰਾਨ ਮੋਹਰ ਲਗ ਸਕਦੀ ਹੈ। ਮੀਟਿੰਗ ਸਵੇਰੇ 11 ਵਜੇ CM ਮਾਨ ਦੀ ਰਿਹਾਇਸ਼ ‘ਤੇ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:

The post ਪੰਜਾਬ ਕੈਬਨਿਟ ਦੀ ਅਹਿਮ ਬੈਠਕ ਅੱਜ, ਬਜਟ ਸੈਸ਼ਨ ਦੀਆਂ ਤਾਰੀਕਾਂ ਦਾ ਵੀ ਹੋ ਸਕਦੈ ਐਲਾਨ appeared first on Daily Post Punjabi.