ਫਾਜ਼ਿਲਕਾ : 3 ਵਾਹਨਾਂ ਦੀ ਜ਼.ਬਰਦਸਤ ਟੱ/ਕਰ, ਪੁਲਿਸ ਮੁਲਾਜ਼ਮ ਦੀ ਮੌ/ਤ, ਜਵਾਕਾਂ ਸਣੇ ਗਰਭਵਤੀ ਔਰਤ ਜ਼ਖਮੀ

ਫਾਜ਼ਿਲਕਾ ਦੇ ਢਾਣੀ ਖਰਾਸਵਾਲੀ ਨੇੜੇ ਇੱਕ ਭਿਆਨਕ ਹਾਦਸਾ ਵਾਪਰ ਗਿਆ। ਇਥੇ ਤਿੰਨ ਵਾਹਨਾਂ ਦੀ ਜ਼ਬਰਦਸਤ ਟੱਕਰ ‘ਚ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ, ਇਸ ਦੇ ਨਾਲ ਹੀ ਤਿੰਨ ਸਕੂਲੀ ਵਿਦਿਆਰਥੀਆਂ ਸਣੇ 6 ਲੋਕ ਫੱਟੜ ਹੋ ਗਏ, ਜਿਨ੍ਹਾਂ ‘ਚੋਂ 2 ਬੱਚਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਹਾਦਸੇ ਵਿਚ ‘ਚ ਬਾਈਕ ਸਵਾਰ ਇਕ ਗਰਭਵਤੀ ਔਰਤ, ਉਸ ਦੀ ਬੱਚੀ ਅਤੇ ਪਿਤਾ ਵੀ ਜ਼ਖਮੀ ਹੋਏ ਹਨ।

ਜਾਣਕਾਰੀ ਮੁਤਾਬਕ ਸਕੂਲੀ ਵਿਦਿਆਰਥੀ ਸਮਰਬੀਰ ਸਿੰਘ, ਦਿਵਾਂਸ਼ੂ ਅਤੇ ਕੌਸ਼ਿਕ ਜੋ ਕਿ ਪਿੰਡ ਇਸਲਾਮਵਾਲਾ ਵੱਲ ਜਾ ਰਹੇ ਸਨ। ਬਾਈਕ ‘ਤੇ ਸਵਾਰ ਸੁਖਵਿੰਦਰ ਸਿੰਘ ਆਪਣੀ ਗਰਭਵਤੀ ਧੀ ਤੇ ਪੌਤੀ ਨੂੰ ਪਿੰਡ ਬੰਨਾਵਾਲਾ ਛੱਡਣ ਜਾ ਰਿਹਾ ਸੀ। ਦੂਜੇ ਪਾਸਿਓਂ ਕਾਰ ਵਿਚ ਸਵਾਰ ਪੁਲਿਸ ਮੁਲਾਜ਼ਮ ਕੇਵਲ ਕ੍ਰਿਸ਼ਣ ਆ ਰਿਹਾ ਸੀ। ਮਲੌਟ ਰੋਡ ‘ਤੇ ਢਾਣੀ ਖਰਾਸਵਾਲੀ ਦੇ ਨੇੜੇ ਓਵਰਟੇਕ ਕਰਦੇ ਹੋਏ ਤਿੰਨਾਂ ਵਾਹਨਾਂ ਦੀ ਟੱਕਰ ਹੋ ਗਈ।

ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਲੋਕਾਂ ਨੇ ਜ਼ਖਮੀਆਂ ਨੂੰ ਇਕ ਹੋਰ ਗੱਡੀ ਤੇ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ। ਹਾਦਸੇ ਵਿਚ ਸਾਰੇ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ।ਏ ਪੁਲਿਸ ਮੁਲਾਜ਼ਮ ਕੇਵਲ ਕ੍ਰਿਸ਼ਣ ਦੀ ਮੌਤ ਹੋ ਗਈ, ਜਦਕਿ ਤਿੰਨ ਸਕੂਲੀ ਵਿਦਿਆਰਥੀਆਂ ਵਿਚੋਂ ਦਿਵਾਂਸ਼ੀ ਤੇ ਸਮਰਬੀਰ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਜਿਸ ‘ਚ ਇਕ ਪੁਲਸ ਮੁਲਾਜ਼ਮ ਕੇਵਲ ਕ੍ਰਿਸ਼ਨ ਦੀ ਮੌਤ ਹੋ ਗਈ, ਜਿਨ੍ਹਾਂ ਨੂੰ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਰੈਫਰ ਕਰ ਦਿੱਤਾ। ਕੌਸ਼ਿਕ ਦਾ ਇਲਾਜ ਜਾਰੀ ਹੈ।

ਦੂਜੇ ਪਾਸੇ ਬਾਈਕ ਸਵਾਰ ਸੁਖਵਿੰਦਰ ਸਿੰਘ ਤੇ ਉਸ ਦੀ ਪੋਤੀ ਦੀ ਲੱਤ ਟੁੱਟ ਗਈ, ਜਦਕਿ ਉਸ ਦੀ ਗਰਭਵਤੀ ਧੀ ਵੀ ਜ਼ਖਮੀ ਹੋਈ ਹੈ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਖੁਸ਼ਖਬਰੀ, ਭਾਰਤੀ ਫੌਜ ‘ਚ ਨਿਕਲੀਆਂ ਭਰਤੀਆਂ, ਪੰਜਾਬ ਦੇ ਨੌਜਵਾਨ ਕਰ ਸਕਦੇ ਅਪਲਾਈ, ਪੜ੍ਹੋ ਪੂਰੀ Detail

ਡਾਕਟਰ ਅਰਪਿਤ ਗੁਪਤਾ ਨੇ ਦੱਸਿਆ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਗੰਭੀਰ ਹਾਲਤ ਵਿਚ ਆਏ ਮਰੀਜ਼ਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ। ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਮੌਕੇ ‘ਤੇ ਪਹੁੰਚੇ ਡੀ.ਐੱਸ.ਪੀ. ਤਰਸੇਮ ਮਸੀਹ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਏਗੀ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਗਲਤੀ ਕਿਸ ਦੀ ਹੈ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਮ੍ਰਿਤਕ ਪੁਲਸ ਮੁਲਾਜ਼ਮ ਉਨ੍ਹਾਂ ਦੇ ਨਾਲ ਸੀ, ਜਿਸ ਦੇ ਵੱਲੋਂ ਫਾਜ਼ਿਲਕਾ ਵਿਚ ਪੁਲਿਸ ਦੇ ਸਰਚ ਆਪ੍ਰੇਸ਼ਨ ਦੌਰਾਨ ਡਿਊਟੀ ਕੀਤੀ ਜਾ ਰਹੀ ਸੀ।

ਵੀਡੀਓ ਲਈ ਕਲਿੱਕ ਕਰੋ -:

 

 

The post ਫਾਜ਼ਿਲਕਾ : 3 ਵਾਹਨਾਂ ਦੀ ਜ਼.ਬਰਦਸਤ ਟੱ/ਕਰ, ਪੁਲਿਸ ਮੁਲਾਜ਼ਮ ਦੀ ਮੌ/ਤ, ਜਵਾਕਾਂ ਸਣੇ ਗਰਭਵਤੀ ਔਰਤ ਜ਼ਖਮੀ appeared first on Daily Post Punjabi.



Previous Post Next Post

Contact Form