ਬੁਢਲਾਡਾ ‘ਚ ਮਹਿਲਾ ਕਮਿਊਨਿਸਟ ਲੀਡਰ ਦਾ ਬੇਰਹਿਮੀ ਨਾਲ ਕਤਲ, 2 ਔਰਤਾਂ ਸਣੇ 5 ‘ਤੇ ਮਾਮਲਾ ਦਰਜ

ਬੁਢਲਾਡਾ ਵਿਖੇ ਬਹੁਤ ਹੀ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਮਹਿਲਾ ਕਮਿਊਨਿਸਟ ਲੀਡਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾ ਦੀ ਪਛਾਣ ਮਨਜੀਤ ਕੌਰ ਵਜੋਂ ਹੈ। ਮਨਜੀਤ ਕੌਰ ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਕੌਂਸਲ ਮੈਂਬਰ ਤੇ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਸੀ।

ਜਾਣਕਾਰੀ ਮੁਤਾਬਕ ਮਨਜੀਤ ਕੌਰ ਅੱਜ ਆਪਣੇ ਪਲਾਟ ‘ਚ ਕੰਮ ਕਰਵਾ ਰਹੀ ਸੀ ਤੇ ਇਸੇ ਦੌਰਾਨ ਗੁਆਂਢ ਵਿਚ ਰਹਿਣ ਵਾਲੇ ਕੁਝ ਲੋਕਾਂ ਨੇ ਉਸ ‘ਤੇ ਹਮਲਾ ਕਰ ਦਿੱਤਾ ਤੇ ਕੁੱਟ-ਕੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ। ਮਨਜੀਤ ਮਹਿਲਾਵਾਂ ਦੇ ਅਧਿਕਾਰਾਂ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਸੀ ਤੇ ਉਨ੍ਹਾਂ ਨੂੰ ਨਿਆਂ ਦਿਵਾਉਣ ਦਾ ਕੰਮ ਕਰਦੀ ਸੀ।

ਇਹ ਵੀ ਪੜ੍ਹੋ : ਮਹਿਲਾ ਦਿਵਸ ‘ਤੇ CM ਮਾਨ ਦਾ ਐਲਾਨ-ਫਾਇਰ ਵਿਭਾਗ ‘ਚ ਹੁਣ ਹੋਵੇਗੀ ਲੜਕੀਆਂ ਦੀ ਭਰਤੀ’

ਥਾਣਾ ਬੋਹਾ ਦੇ ਇੰਚਾਰਜ ਜਗਦੇਵ ਸਿੰਘ ਨੇ ਦੱਸਿਆ ਕਿ ਇਸ ਕਤਲਕਾਂਡ ਵਿਚ 2 ਮਹਿਲਾਵਾਂ ਸਣੇ 5 ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕਰ ਰਹੀ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

The post ਬੁਢਲਾਡਾ ‘ਚ ਮਹਿਲਾ ਕਮਿਊਨਿਸਟ ਲੀਡਰ ਦਾ ਬੇਰਹਿਮੀ ਨਾਲ ਕਤਲ, 2 ਔਰਤਾਂ ਸਣੇ 5 ‘ਤੇ ਮਾਮਲਾ ਦਰਜ appeared first on Daily Post Punjabi.



Previous Post Next Post

Contact Form