ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਮਾਂ ਤੇ ਧੀ ਦੋਵਾਂ ਦੀ ਦਰਦਨਾਕ ਹਾਦਸੇ ਵਿਚ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਤਰੁਣ ਕੁਮਾਰ ਆਪਣੀ ਪਤਨੀ ਤੇ ਡੇਢ ਸਾਲ ਦੀ ਬੱਚੀ ਨਾਲ ਐਕਟਿਵਾ ਉਤੇ ਸਵਾਰ ਹੋ ਕੇ ਸਹੁਰੇ ਘਰ ਤੋਂ ਸਰਹਿੰਦ ਤੋਂ ਵਾਪਸ ਖੰਨਾ ਨੂੰ ਜਾ ਰਿਹਾ ਸੀ ਤੇ ਰਸਤੇ ਵਿਚ ਜਿਵੇਂ ਹੀ ਮੰਡੀ ਗੋਬਿੰਦਗੜ੍ਹ ਦੇ ਚੌੜਾ ਬਾਜ਼ਾਰ ਤੋਂ ਸਰਵਿਸ ਰੋਡ ਉਤੇ ਪਹੁੰਚਿਆ ਤਾਂ ਟਰੱਕ ਦੀ ਚਪੇਟ ਵਿਚ ਆਉਣ ਨਾਲ ਉਸ ਦਾ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ।
ਹਾਦਸੇ ਵਿਚ ਸੁਖਵਿੰਦਰ ਕੌਰ ਤੇ ਆਲੀਆ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤਰੁਣ ਦੀਆਂ ਅੱਖਾਂ ਦੇ ਸਾਹਮਣੇ ਹੀ ਪਤਨੀ ਤੇ ਮਾਸੂਮ ਬੱਚੀ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਲੀਆ ਦਾ ਇਕ ਦਿਨ ਬਾਅਦ ਹੀ ਜਨਮਦਿਨ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਰੱਬ ਨੂੰ ਪਿਆਰੀ ਹੋ ਗਈ ਤੇ ਸਾਰਾ ਪਰਿਵਾਰ ਉਜੜ ਗਿਆ।
ਇਹ ਵੀ ਪੜ੍ਹੋ : ਐ.ਸਿ/ਡ ਅ/ਟੈ.ਕ ਪੀੜਤਾਂ ਨੂੰ ਮਿਲੇਗੀ 10,000 ਰੁ. ਪੈਨਸ਼ਨ, ਮਾਨ ਕੈਬਨਿਟ ਨੇ ਲਿਆ ਫੈਸਲਾ
ਇਸ ਦਰਦਨਾਕ ਹਾਦਸੇ ਨੇ ਇਕ ਪਰਿਵਾਰ ਦੀਆਂ ਖੁਸ਼ੀਆਂ ਨੂੰ ਗਮ ਵਿਚ ਬਦਲ ਦਿੱਤਾ ਹੈ। ਤਰੁਣ ਕੁਮਾਰ ਜੇਰੇ ਇਲਾਜ ਹੈ। ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਚੁੱਕੇ ਹਨ। ਮ੍ਰਿਤਕ ਦੇਹਾਂ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

The post ਟਰੱਕ ਦੀ ਚਪੇਟ ‘ਚ ਆਉਣ ਨਾਲ ਮਾਂ-ਧੀ ਦੇ ਮੁੱਕੇ ਸਾਹ, ਬਰਥਡੇ ਤੋਂ ਇਕ ਦਿਨ ਪਹਿਲਾਂ ਮਾਸੂਮ ਦੀ ਗਈ ਜਾਨ appeared first on Daily Post Punjabi.