ਖਾਣਾ ਖਾ ਕੇ ਘਰ ਪਰਤ ਰਹੇ ਪਰਿਵਾਰ ‘ਤੇ ਲੁ.ਟੇਰਿ.ਆਂ ਵੱਲੋਂ ਹ.ਮ.ਲਾ, ਗੰਭੀਰ ਜ਼ਖਮੀ ਹੋਈ ਮਹਿਲਾ ਦੇ ਮੁੱਕੇ ਸਾ/ਹ

ਲੁਧਿਆਣਾ ਦੇ ਡੇਹਲੋਂ ਰੋਡ ‘ਤੇ ਮੰਦਭਾਗੀ ਘਟਨਾ ਵਾਪਰੀ ਹੈ ਜਿਥੇ ਖਾਣਾ ਖਾ ਕੇ ਘਰ ਪਰਤ ਰਹੇ ਪਰਿਵਾਰ ‘ਤੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ ਤੇ ਹਮਲੇ ਵਿਚ ਜ਼ਖਮੀ ਹੋਏ ਮਹਿਲਾ ਦੀ ਜਾਨ ਚਲੀ ਗਈ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਡਿਨਰ ਕਰਕੇ ਘਰ ਵਾਪਸ ਪਰਤ ਰਹੇ ਸਨ ਕਿ ਰਸਤੇ ਵਿਚ 5-6 ਬਦਮਾਸ਼ਾਂ ਨੇ ਉਨ੍ਹਾਂ ਦੀ ਕਾਰ ਘੇਰ ਕੇ ਮਹਿਲਾ ਤੇ ਉਸ ਦੇ ਪਤੀ ਨੂੰ ਕਾਰ ਤੋਂ ਬਾਹਰ ਕੱਢਿਆ। ਬਦਮਾਸ਼ਾਂ ਨੇ ਵਿਅਕਤੀ ਦੀ ਕਾਫੀ ਮਾਰਕੁਟਾਈ ਕੀਤੀ।

ਮਹਿਲਾ ਜਦੋਂ ਪਤੀ ਨੂੰ ਬਚਾਉਣ ਗਈ ਤਾਂ ਹਮਲਾਵਰਾਂ ਨੇ ਉਸ ਨੂੰ ਵੀ ਕੁੱਟਿਆ। ਵਿਅਕਤੀ ਨੂੰ ਬੇਹੋਸ਼ ਕਰਕੇ ਹਮਲਾਵਰਾਂ ਨੇ ਉਸ ਦੀ ਪਤਨੀ ਦੇ ਗਹਿਣੇ ਤੇ ਨਕਦੀ ਲੁੱਟ ਲਈ। ਮਹਿਲਾ ਨੇ ਜਦੋਂ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਲੁਟੇਰੇ ਮੌਕੇ ਤੋਂ ਇਕ ਕਾਰ, ਗਹਿਣੇ, ਨਕਦੀ ਤੇ ਮੋਬਾਈਲ ਫੋਨ ਲੈ ਕੇ ਭੱਜ ਗਏ।

ਇਹ ਵੀ ਪੜ੍ਹੋ : SGPC ਆਗੂ ਗੁਰਚਰਨ ਗਰੇਵਾਲ ਨੇ ਡਿਪੋਰਟ ਹੋ ਕੇ ਆਏ ਸਿੱਖ ਨੌਜਵਾਨਾਂ ਦੇ ਸਿਰ ‘ਤੇ ਦਸਤਾਰਾਂ ਨਾ ਹੋਣ ‘ਤੇ ਚੁੱਕੇ ਸਵਾਲ

ਲਗਭਗ 1 ਘੰਟੇ ਤੱਕ ਖੂਨ ਨਾਲ ਲੱਥਪੱਥ ਮਹਿਲਾ ਤੜਫਦੀ ਰਹੀ ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਘਟਨਾ ਵਾਲੀ ਥਾਂ ਤੋਂ ਲਗਭਗ 300 ਮੀਟਰ ਦੀ ਦੂਰੀ ‘ਤੇ ਇਕ ਢਾਬੇ ਵਾਲੇ ਨੇ ਮਹਿਲਾ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਪੁਲਿਸ ਨੂੰ ਸੂਚਿਤ ਕੀਤਾ ਤੇ ਡੇਢ ਘੰਟੇ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਲਿਪਸੀ ਵਜੋਂ ਹੋਈ ਹੈ ਤੇ ਉਹ ਦੋ ਬੱਚਿਆਂ ਦੀ ਮਾਂ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦ ਹੀ ਬਦਮਾਸ਼ਾਂ ਨੂੰ ਫੜ ਲਿਆ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

The post ਖਾਣਾ ਖਾ ਕੇ ਘਰ ਪਰਤ ਰਹੇ ਪਰਿਵਾਰ ‘ਤੇ ਲੁ.ਟੇਰਿ.ਆਂ ਵੱਲੋਂ ਹ.ਮ.ਲਾ, ਗੰਭੀਰ ਜ਼ਖਮੀ ਹੋਈ ਮਹਿਲਾ ਦੇ ਮੁੱਕੇ ਸਾ/ਹ appeared first on Daily Post Punjabi.



Previous Post Next Post

Contact Form