ਮਾਨਸਾ ‘ਚ ਹੀ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਵਿਚ ਪਿਓ-ਪੁੱਤ ਦੇ ਸਾਹ ਮੁੱਕ ਗਏ ਹਨ। ਤੇਜ਼ ਰਫਤਾਰ ਬੱਸ ਨੇ ਪਿੱਛਿਓਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਬਾਈਕ ਸਵਾਰ ਪਿਓ-ਪੁੱਤ ਦੀ ਜਾਨਚਲੀ ਗਈ।
ਜਾਣਕਾਰੀ ਮੁਤਾਬਕ ਬੱਸ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਤੇ ਪਿੱਛੇ ਤੋਂ ਆ ਰਹੀ ਬਾਈਕ ਬੱਸ ਦੇ ਹੇਠਾਂ ਜਾ ਵੜੀ ਜਿਸ ਨਾਲ ਦੋਵਾਂ ਦੀ ਮੌਤ ਹੋ ਗਈ ਤੇ 2 ਦੀ ਹਾਲਤ ਗੰਭੀਰ ਹੈ। ਹਾਦਸਾ ਬਠਿੰਡਾ-ਮਾਨਸਾ ਸਟੇਟ ਹਾਈਵੇ ‘ਤੇ ਭੈਣੀ ਬਾਘਾ ਪਿੰਡ ਕੋਲ ਵਾਪਰਿਆ।
ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਘ ਤੇ ਉਨ੍ਹਾਂ ਦੇ ਪੁੱਤਰ ਏਕਮ ਵਜੋਂ ਹੋਈ ਹੈ। ਸੰਦੀਪ ਦੀ ਪਤਨੀ ਨਿਰਮਲ ਕੌਰ ਤੇ ਧੀ ਸੁਖਮਨ ਕੌਰ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਪਹਿਲਾਂ ਮਾਨਸਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਬਠਿੰਡਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਹੋਏ 2 ਚਚੇਰੇ ਭਰਾ ਚੜ੍ਹੇ ਪੁਲਿਸ ਅੜਿੱਕੇ, ਕਤਲ ਮਾਮਲੇ ‘ਚ ਪਟਿਆਲਾ ਪੁਲਿਸ ਨੇ ਕੀਤਾ ਕਾਬੂ
ਮ੍ਰਿਤਕ ਸੰਦੀਪ ਸਿੰਘ ਆਪਣੇ ਪਰਿਵਾਰ ਨਾਲ ਵਿਆਹ ਸਮਾਰੋਹ ਵਿਚ ਜਾ ਰਿਹਾ ਸੀ। ਉਹ ਪਰਿਵਾਰ ਵਿਚ ਇਕੋ-ਇਕ ਕਮਾਉਣ ਵਾਲਾ ਸੀ। ਹਾਦਸੇ ਨਾਲ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ। ਪਿੰਡ ਵਾਸੀਆਂ ਨੇ ਬੱਸ ਡਰਾਈਵਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਨਾਲ ਹੀ ਪਰਿਵਾਰ ਲਈ ਮੁਆਵਜ਼ੇ ਦੀ ਵੀ ਮੰਗ ਕੀਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:

The post ਤੇਜ਼ ਰਫ਼ਤਾਰ ਦਾ ਕਹਿਰ, ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਬਾਈਕ ਸਵਾਰ ਪਿਓ-ਪੁੱਤ ਦੀ ਗਈ ਜਾਨ appeared first on Daily Post Punjabi.