ਅਮਰੀਕਾ ਦੇ ਬਾਅਦ ਕੈਨੇਡਾ ਨੇ ਪੰਜਾਬੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਹੁਣ ਕੈਨੇਡਾ ਵਿਚ ਪੜ੍ਹਨ ਤੇ ਕੰਮ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਮੁਸ਼ਕਲਾਂ ਵੱਧ ਗਈਆਂ ਹਨ। ਦਰਅਸਲ ਕੈਨੇਡਾ ਨੇ ਆਪਣੇ ਇਮੀਗ੍ਰੇਸ਼ਨ ਨਿਯਮ ਨੂੰ ਪਹਿਲਾਂ ਤੋਂ ਵੀ ਕਿਤੇ ਜ਼ਿਆਦਾ ਸਖਤ ਬਣਾ ਦਿੱਤਾ ਹੈ।
ਨਵੇਂ ਲਾਗੂ ਨਿਯਮਾਂ ਤਹਿਤ ਬਾਰਡਰ ਤੇ ਇਮੀਗ੍ਰੇਸ਼ਨ ਅਧਿਕਾਰੀ ਹੁਣ ਸਟੱਡੀ ਅਤੇ ਵਰਕ ਪਰਮਿਟ ਵਰਗੇ ਅਸਥਾਈ ਨਿਵਾਸ ਵੀਜ਼ੇ ਨੂੰ ਸਿੱਧੇ ਰੱਦ ਕਰ ਸਕਣਗੇ। ਜਾਣਕਾਰੀ ਮੁਤਾਬਕ ਨਿਯਮਾਂ ਵਿਚ ਇਹ ਬਦਲਾਅ ਇਮੀਗ੍ਰੇਸ਼ਨ (ਰਫਿਊਜੀ) ਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਵੱਲੋਂ ਲਾਗੂ ਕੀਤੇ ਗਏ ਹਏ ਹਨ।
ਇਹ ਵੀ ਪੜ੍ਹੋ : ਅੰ.ਮ੍ਰਿ/ਤ.ਪਾਲ ਸਿੰਘ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਅਗਲੀ ਤਰੀਕ ‘ਤੇ ਹੋਵੇਗੀ ਸੁਣਵਾਈ
ਨਵੇਂ ਨਿਯਮਾਂ ਤਹਿਤ ਅਧਿਕਾਰੀ ਇਲੈਕਟ੍ਰਾਨਿਕ ਟ੍ਰੈਵਲ ਅਥਾਰਾਈਜੇਸ਼ਨ(ਈਟੀਏ) ਤੇ ਸਥਾਈ ਨਿਵਾਸ ਵੀਜ਼ਾ (ਟੀਆਰਵੀ) ਨੂੰ ਰੱਦ ਕਰ ਸਕਦੇ ਹਨ। ਹਾਲਾਂਕਿ ਅਜਿਹਾ ਉਦੋਂ ਹੋ ਸਕਦਾ ਹੈ ਜਦੋਂ ਕੋਈ ਵਿਅਕਤੀ ਅਯੋਗ ਹੋਵੇ ਜਾਂ ਗਲਤ ਜਾਣਕਾਰੀ ਦੇਵੇ ਜਾਂ ਉਸ ਦਾ ਕੋਈ ਅਪਰਾਧਿਕ ਰਿਕਾਰਡ ਹੋਵੇ। ਹੁਣ ਕੁਝ ਹਾਲਾਤਾਂ ਵਿਚ ਅਧਿਐਨ ਤੇ ਕੰਮ ਪਰਮਿਟ ਵੀ ਰੱਦ ਕੀਤੇ ਜਾ ਸਕਣਗੇ। ਜੇਕਰ ਪਰਮਿਟ ਧਾਰਕ ਕੈਨੇਡਾ ਦਾ ਸਥਾਈ ਨਿਵਾਸੀ ਬਣ ਜਾਂਦਾ ਹੈ, ਉਸ ਦੀ ਮੌਤ ਹੋ ਜਾਂਦੀ ਹੈ ਜਾਂ ਉਸ ਦੇ ਦਸਤਾਵੇਜ਼ਾਂ ਵਿਚ ਕੋਈ ਪ੍ਰਸ਼ਾਸਨਿਕ ਗਲਤੀ ਪਾਈ ਜਾਂਦੀ ਹੈ ਤਾਂ ਪਰਮਿਟ ਰੱਦ ਕੀਤਾ ਜਾ ਸਕਦਾ ਹੈ। ਦਰਅਸਲ, ਕੈਨੇਡਾ ਸਰਕਾਰ ਨੇ ਇਨ੍ਹਾਂ ਨਿਯਮਾਂ ਵਿਚ ਬਦਲਾਅ ਕੀਤੇ ਹਨ ਤਾਂ ਜੋ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਭਰੋਸੇਯੋਗਤਾ ਬਿਹਤਰ ਬਣੀ ਰਹੇ।
ਵੀਡੀਓ ਲਈ ਕਲਿੱਕ ਕਰੋ -:

The post ਅਮਰੀਕਾ ਮਗਰੋਂ ਕੈਨੇਡਾ ਦਾ ਪੰਜਾਬੀਆਂ ਨੂੰ ਵੱਡਾ ਝਟਕਾ! ਇਮੀਗ੍ਰੇਸ਼ਨ ਨਿਯਮਾਂ ‘ਚ ਕੀਤਾ ਬਦਲਾਅ appeared first on Daily Post Punjabi.
source https://dailypost.in/news/canada-big-blow-to-punjabis/