ਸ਼ਿਕੰਜੇ ‘ਚ ਦਿੱਲੀ ਦੀ ਲੇਡੀ ਡੌਨ, ਪੁਲਿਸ ਨੇ ਜ਼ੋਇਆ ਖਾਨ ਨੂੰ 270 ਗ੍ਰਾਮ ਹੈਰੋਇ/ਨ ਸਣੇ ਕੀਤਾ ਗ੍ਰਿਫ਼ਤਾਰ

ਦਿੱਲੀ ਦੇ ਮਸ਼ਹੂਰ ਬਦਮਾਸ਼ ਹਾਸ਼ਿਮ ਬਾਬਾ ਦੀ ਤੀਜੀ ਪਤਨੀ ਜ਼ੋਇਆ ਖਾਨ ਆਖਿਰਕਾਰ ਪੁਲਿਸ ਦੇ ਸ਼ਿਕੰਜੇ ਵਿਚ ਆ ਗਈ। ਦਿੱਲੀ ਪੁਲਿਸ ਨੇ ਉਸ ਨੂੰ 270 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕਰ ਲਿਆ ਹੈ। ਸਪੈਸ਼ਲ ਸੈੱਲ ਦੀ ਟੀਮ ਨੇ ਉਸ ਨੂੰ ਇਕ ਕਰੋੜ ਦੀ ਹੈਰੋਇਨ ਦੇ ਨਾਲ ਕਾਬੂ ਕੀਤਾ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 1 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ

ਜਾਣਕਾਰੀ ਮੁਤਾਬਕ ਜ਼ੋਇਆ ਖਾਨ ਪਾਰਟੀਆਂ ਤੇ ਮਹਿੰਗੇ ਕੱਪੜਿਆਂ ਦੀ ਸ਼ੌਕੀਨ ਹੈ। ਹਾਸ਼ਿਮ ਬਾਬਾ ਦਿੱਲੀ ਦਾ ਇਕ ਮਸ਼ਹੂਰ ਬਦਮਾਸ਼ ਹੈ, ਜਿਸ ‘ਤੇ ਕਤਲ, ਲੁੱਟਮਾਰ, ਜਬਰਨ ਵਸੂਲੀ ਤੇ ਆਰਮਸ ਐਕਟ ਦੇ ਦਰਜਨਾਂ ਮਾਮਲੇ ਦਰਜ ਹਨ।

ਹੁਣ ਪਹਿਲੀ ਵਾਰ ਤਿਹਾੜ ਜੇਲ੍ਹ ਵਿਚ ਬੰਦ ਦਿੱਲੀ ਦੇ ਮਸ਼ਹੂਰ ਬਦਮਾਸ਼ ਹਾਸ਼ਿਮ ਬਾਬਾ ਦੀ ਪਤਨੀ ਬੇਗਮ ਸਪੈਸ਼ਲ ਸੈੱਲ ਦੇ ਹੱਥ ਚੜ੍ਹ ਗਈ ਹੈ। ਲੇਡੀ ਡੌਨ ਕਾਫੀ ਸਾਲਾਂ ਤੋਂ ਗੈਂਗ ਸੰਭਾਲ ਰਹੀ ਸੀ ਪਰ ਉਹ ਕੋਈ ਸਬੂਤ ਨਹੀਂ ਛੱਡਦੀ ਸੀ। ਪੁਲਿਸ ਹਰ ਵਾਰ ਜੋਇਆ ਪਿੱਛੇ ਤੇ ਜੋਇਆ ਪੁਲਿਸ ਤੋਂ ਚਾਰ ਕਦਮ ਅੱਗੇ ਰਹਿੰਦੀ ਸੀ। ਜੋਇਆ ਹੀ ਜੇਲ੍ਹ ਵਿਚ ਹਾਸ਼ਿਮ ਬਾਬਾ ਨਾਲ ਲਗਾਤਾਰ ਮੁਲਾਕਾਤ ਕਰਨ ਜਾਂਦੀ ਸੀ। ਹਾਸ਼ਿਮ ਬਾਬਾ ਇਸ਼ਾਰਿਆਂ-ਇਸ਼ਾਰਿਆਂ ਵਿਚ ਜੋਇਆ ਨੂੰ ਕਾਫੀ ਟ੍ਰੇਨਿੰਗ ਦੇ ਰਿਹਾ ਸੀ। ਜੋਇਆ ਆਪਣੇ ਪਤੀ ਹਾਸ਼ਿਮ ਬਾਬਾ ਦੇ ਜੇਲ੍ਹ ਦੇ ਬਾਹਰ ਮੌਜੂਦ ਮਦਦਗਾਰਾਂ ਤੇ ਫਰਾਰ ਬਦਮਾਸ਼ਾਂ ਨਾਲ ਲਗਾਤਾਰ ਸੰਪਰਕ ਵਿਚ ਵੀ ਸੀ।

ਇਹ ਵੀ ਪੜ੍ਹੋ : ਕੈਨੇਡਾ ਤੋਂ 4 ਕੁਇੰਟਲ ਸੋਨੇ ਦੀ ਚੋਰੀ! ED ਨੇ ਪੰਜਾਬ ‘ਚ ਮਾਸਟਰਮਾਈਂਡ ਘਰ ਮਾਰੀ ਰੇਡ

ਸਪੈਸ਼ਲ ਸੈੱਲ ਨੂੰ ਖਬਰ ਮਿਲੀ ਸੀ ਕਿ ਹਾਸ਼ਿਮ ਬਾਬਾ ਦੀ ਪਤਨੀ ਆਪਣੀ ਕਾਰ ਵਿਚ ਡਰੱਗਸ ਦੀ ਸਪਲਾਈ ਕਰਨ ਜਾ ਰਹੀ ਹੈ ਜਿਸ ਦੇ ਬਾਅਦ ਸਪੈਸ਼ਲ ਸੈੱਲ ਨੇ ਟ੍ਰੈਪ ਲਗਾਇਆ ਤੇ ਮੌਕੇ ਤੋਂ ਉਸ ਨੂੰ ਡਰੱਗਸ ਨਾਲ ਗ੍ਰਿਫਤਾਰ ਕਰ ਲਿਆ।

The post ਸ਼ਿਕੰਜੇ ‘ਚ ਦਿੱਲੀ ਦੀ ਲੇਡੀ ਡੌਨ, ਪੁਲਿਸ ਨੇ ਜ਼ੋਇਆ ਖਾਨ ਨੂੰ 270 ਗ੍ਰਾਮ ਹੈਰੋਇ/ਨ ਸਣੇ ਕੀਤਾ ਗ੍ਰਿਫ਼ਤਾਰ appeared first on Daily Post Punjabi.



source https://dailypost.in/news/latest-news/police-arrested-zoya-khan/
Previous Post Next Post

Contact Form