ਬਿਜਲੀ ਵਿਭਾਗ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਬਿਜਲੀ ਵਿਭਾਗ ਦੇ ਅਧਿਕਾਰੀ ਐਕਸ਼ਨ ਮੋਡ ਵਿਚ ਹਨ। ਇਕ ਤੋਂ ਬਾਅਦ ਇਕ ਕਾਰਵਾਈ ਕਰ ਰਿਹਾ ਹੈ। 10 ਦਿਨਾਂ 50.42 ਕਰੋੜ ਦੀ ਭਾਰੀ ਰਿਕਵਰੀ ਕੀਤੀ ਗਈ ਹੈ। 13000 ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਗਏ ਹਨ।
ਪਾਵਰ ਕਾਰਪੋਰੇਸ਼ਨ ਦੇ ਅਧਇਕਾਰੀਆਂ ਨੂੰ ਡਿਫਾਲਟਰ ਖਪਤਕਾਰਾਂ ਖਿਲਾਫ ਐਕਸ਼ਨ ਲਿਆ ਜਾ ਰਿਹਾ ਹੈ। ਬਕਾਏ ਬਿੱਲਾਂ ਦੀ ਰਿਕਵਰੀ ਕਰਨ ਲਈ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀਆਂ ਟੀਮਾਂ ਨੇ 10 ਦਿਨਾਂ ਨੇ ਲੁਧਿਆਣਾ ਨਾਲ ਸਬੰਧਤ 9 ਵੱਖ-ਵੱਖ ਡਵੀਜ਼ਨਾਂ ਦੇ 13000 ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟਦੇ ਹੋਏ 50.42 ਕਰੋੜ ਰੁਪਏ ਦੀ ਭਾਰੀ ਰਿਕਵਰੀ ਕਰਨ ਦਾ ਰਿਕਾਰਡ ਬਣਾਇਆ ਹੈ।
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਪੀਐੱਸਪੀਸੀਐੱਲ ਦੇ ਸੀ. ਐੱਮ. ਡੀ. ਅਤੇ ਡਾਇਰੈਕਟਰ ਡੀ. ਪੀ. ਐੱਸ. ਗਰੇਵਾਲ ਦੇ ਨਿਰਦੇਸ਼ਾਂ ’ਤੇ ਬਿਜਲੀ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਖ਼ਿਲਾਫ ਸ਼ਿਕੰਜਾ ਕੱਸਣ ਲਈ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਦੀ ਟੀਮਾਂ ਵੱਲੋਂ ਡਿਫਾਲਟਰ ਖਪਤਕਾਰਾਂ ਦੀ ਲਿਸਟ ਤਿਆਰ ਕਰਕੇ ਖਪਤਕਾਰਾਂ ਨੂੰ ਬਕਾਏ ਬਿੱਲ ਦੇਣ ਸਬੰਧੀ ਜਾਗਰੂਕ ਕਰਕੇ ਕਰੋੜਾਂ ਰੁਪਏ ਦੀ ਰਕਮ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਕਰਵਾਈ ਗਈ ਹੈ।
ਇਹ ਵੀ ਪੜ੍ਹੋ : ਪੁਲਿਸ ਮੁਲਾਜ਼ਮਾਂ ਲਈ ਸਖ਼ਤ ਫ਼ਰਮਾਨ ਜਾਰੀ, ਪੁਲਿਸ ਹੈੱਡਕੁਆਰਟਰ ਅੰਦਰ ਜਾਣ ਲਈ ਲੈਣੀ ਹੋਵੇਗੀ ਵਿਜ਼ਟਰ ਸਲਿੱਪ
ਬਿੱਲ ਅਦਾ ਨਾ ਕਰਨ ਵਾਲੇ ਡਿਫਾਲਟਰ ਖਪਤਕਾਰਾਂ ਨੂੰ ਸਬਕ ਸਿਖਾਉਣ ਲਈ ਉਨ੍ਹਾਂ ਖਿਲਾਫ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਬਾਕੀ ਰਹਿੰਦੇ ਡਿਫਾਲਟਰ ਖਪਤਕਾਰਾਂ ਨੂੰ ਨਸੀਹਤ ਦਿੱਤੀ ਜਾ ਰਹੀ ਹੈ ਕਿ ਉਹ ਬਕਾਏ ਬਿੱਲ ਜਮ੍ਹਾ ਕਰਵਾ ਦੇਣ ਨਹੀਂ ਤਾਂ ਕਾਰਵਾਈ ਲਈ ਤਿਆਰ ਰਹਿਣ।
ਵੀਡੀਓ ਲਈ ਕਲਿੱਕ ਕਰੋ -:

The post ਡਿਫਾਲਟਰ ਖਪਤਕਾਰਾਂ ਖਿਲਾਫ ਬਿਜਲੀ ਵਿਭਾਗ ਦਾ ਵੱਡਾ ਐਕਸ਼ਨ, 50.42 ਕਰੋੜ ਰੁ. ਦੀ ਕੀਤੀ ਰਿਕਵਰੀ appeared first on Daily Post Punjabi.