3 ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਖ਼ਤਮ ਕੀਤੀ ਜੀਵਨ ਲੀਲਾ, ਪੁਲਿਸ ਨੇ ਪਤੀ ਤੇ ਸੱਸ ਨੂੰ ਲਿਆ ਹਿਰਾਸਤ ‘ਚ

ਜਲੰਧਰ ‘ਚ ਲਾਂਬੜਾ ਥਾਣਾ ਅਧੀਨ ਪੈਂਦੇ ਪਿੰਡ ਮਲਕ ‘ਚ ਨਵੀਂ ਵਿਆਹੀ ਕੁੜੀ ਨੇ ਸਹੁਰਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਲਾਸ਼ ਬੰਦ ਕਮਰੇ ‘ਚ ਲਟਕਦੀ ਮਿਲੀ। ਮ੍ਰਿਤਕਾ ਦੀ ਪਛਾਣ 24 ਸਾਲਾ ਲਲਿਤਾ ਪਤਨੀ ਗੌਰਵ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਦਿੱਤੇ ਬਿਆਨ ‘ਚ ਮ੍ਰਿਤਕਾ ਲਲਿਤਾ ਦੇ ਪਿਤਾ ਰਾਮੇਸ਼ਵਰ ਨੇ ਦੱਸਿਆ ਕਿ ਉਸ ਨੂੰ ਕੁੜੀ ਦੇ ਸਹੁਰਿਆਂ ਦਾ ਫੋਨ ਆਇਆ ਸੀ ਕਿ ਕਿ ਉਸ ਦੀ ਕੁੜੀ ਨੇ ਕਮਰੇ ਨੂੰ ਅੰਦਰੋਂ ਬੰਦ ਕਰ ਲਿਆ ਹੈ ਤੇ ਹੁਣ ਨਹੀਂ ਖੋਲ੍ਹ ਰਹੀ। ਜਦੋਂ ਉਹ ਲਲਿਤਾ ਦੇ ਸਹੁਰੇ ਘਰ ਪਹੁੰਚਿਆ ਤਾਂ ਉਸ ਦੀ ਧੀ ਲਟਕ ਰਹੀ ਸੀ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਰਾਮੇਸ਼ਵਰ ਨੇ ਦੋਸ਼ ਲਾਇਆ ਹੈ ਕਿ ਉਸ ਦਾ ਪਤੀ ਅਤੇ ਹੋਰ ਸਹੁਰੇ ਪੈਸਿਆਂ ਨੂੰ ਲੈ ਕੇ ਲਲਿਤਾ ਨੂੰ ਬਹੁਤ ਤੰਗ ਕਰਦੇ ਸਨ। ਲਲਿਤਾ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਨਵੰਬਰ 2024 ‘ਚ ਹੋਇਆ ਸੀ। ਵਿਆਹ ਤੋਂ ਪਹਿਲਾਂ ਲੜਕੇ ਦੀ ਅਜਿਹੀ ਕੋਈ ਮੰਗ ਨਹੀਂ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਪੁੱਤ ਨੇ ਰਚਿਆ ਇਤਿਹਾਸ, ਸ਼ੁਭਮਨ ਗਿੱਲ ਬਣਿਆ ਦੁਨੀਆ ਦਾ ਨੰਬਰ 1 ODI ਬੱਲੇਬਾਜ਼

ਪਿਤਾ ਰਾਮੇਸ਼ਵਰ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਲਲਿਤਾ ਦੇ ਜੇਠ ਅਨਿਲ ਦਾ ਫੋਨ ਆਇਆ ਸੀ। ਪਿਤਾ ਨੇ ਦੱਸਿਆ ਕਿ ਲਲਿਤਾ ਦੇ ਵਿਆਹ ‘ਤੇ ਪਰਿਵਾਰ ਨੇ ਕਰੀਬ 15 ਤੋਂ 17 ਲੱਖ ਰੁਪਏ ਖਰਚ ਕੀਤੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਲਾਂਬੜਾ ਦੀ ਪੁਲਸ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ। ਪੁਲਿਸ ਨੇ ਮੌਕੇ ਕੁੜੀ ਦੇ ਪਤੀ ਤੇ ਸੱਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਲਲਿਤਾ ਉਨ੍ਹਾਂ ਨੂੰ ਫੋਨ ਕਰਦੀ ਸੀ ਅਤੇ ਕਹਿੰਦੀ ਸੀ ਕਿ ਗੌਰਵ ਉਸ ਨੂੰ ਮਾਰ ਦੇਵੇਗਾ। ਪਰਿਵਾਰ ਦਾ ਦੋਸ਼ ਹੈ ਕਿ ਧੀ ਦੇ ਸਰੀਰ ‘ਤੇ ਝਰੀਟਾਂ ਦੇ ਨਿਸ਼ਾਨ ਸਨ।

ਵੀਡੀਓ ਲਈ ਕਲਿੱਕ ਕਰੋ -:

The post 3 ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਖ਼ਤਮ ਕੀਤੀ ਜੀਵਨ ਲੀਲਾ, ਪੁਲਿਸ ਨੇ ਪਤੀ ਤੇ ਸੱਸ ਨੂੰ ਲਿਆ ਹਿਰਾਸਤ ‘ਚ appeared first on Daily Post Punjabi.



Previous Post Next Post

Contact Form