ਮੋਗਾ ਵਿਚ ਇੱਕ ਬੰਦੇ ਦੇ ਸੁਪਨੇ ਉਸ ਦੀਆਂ ਅੱਖਾਂ ਦੇ ਸਾਹਮਣੇ ਚੂਰ-ਚੂਰ ਹੋ ਗਏ, ਜਿਸ ਨੇ 10 ਦਿਨ ਪਹਿਲਾਂ ਹੀ ਫਾਸਟ ਫੂਡ ਦਾ ਕੈਫੇ ਸ਼ੁਰੂ ਕੀਤਾ ਸੀ ਕਿ ਇਸ ਤੋਂ ਉਹ ਆਪਣਾ ਚੰਗਾ ਭਵਿੱਖ ਬਣਾਏਗਾ। ਦਰਅਸਲ ਇਥੇ ਨੇਚਰ ਪਾਰਕ ਨੇੜੇ ਸਥਿਤ ਫਾਸਟ ਫੂਡ ਕੈਫੇ ਵਿੱਚ ਅੱਗ ਲੱਗ ਗਈ। ਕੈਫੇ ਵਿੱਚ ਰੱਖਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ, ਜਿਸ ਨਾਲ ਲਗਭਗ 8-10 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਹਾਲਾਂਕਿ ਖੁਸ਼ਕਿਸਮਤੀ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਅੱਗ ‘ਤੇ ਕਾਬੂ ਪਾਇਆ।
ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ। ਜਦੋਂ ਆ ਕੇ ਵੇਖਿਆ ਤਾਂ ਅੱਗ ਬਹੁਤ ਜ਼ਿਆਦਾ ਸੀ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਬੁਲਾਈਆਂ ਗਈਆਂ। ਟੀਮ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।
ਇਹ ਵੀ ਪੜ੍ਹੋ : 3 ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਖ਼/ਤਮ ਕੀਤੀ ਜੀ.ਵ/ਨ ਲੀ.ਲਾ, ਪੁਲਿਸ ਨੇ ਪਤੀ ਤੇ ਸੱਸ ਨੂੰ ਲਿਆ ਹਿਰਾਸਤ ‘ਚ
ਕੈਫੇ ਮਾਲਕ ਨੇ ਦੱਸਿਆ ਕਿ ਉਸ ਨੇ ਇਹ ਫਾਸਟ ਫੂਡ ਕੈਫੇ 10 ਦਿਨ ਪਹਿਲਾਂ ਹੀ ਖੋਲ੍ਹਿਆ ਸੀ, ਉਸ ਨੂੰ ਕੁੜੀ ਦਾ ਫੋਨ ਆਇਆ ਕਿ ਦੁਕਾਨ ਵਿਚ ਸ਼ਾਰਟ ਸਰਕਟ ਨਾਲ ਅਚਾਨਕ ਅੱਗ ਲੱਗ ਗਈ। ਉਸ ਨੇ ਦੱਸਿਆ ਕਿ ਉਸ ਦਾ ਲਗਭਗ 8-10 ਲੱਖ ਇਸ ਕੈਫੇ ‘ਤੇ ਲੱਗ ਗਿਆ ਸੀ। ਹਾਲਾਂਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਅੱਗ ਵਿਚ ਪਰਿਵਾਰ ਦੇ ਸੁਪਨੇ ਸੜ ਕੇ ਸਆਹ ਹੋ ਗਏ। ਇਸ ਮੌਕੇ ਰੈਸਟੋਰੈਂਟ ਦੇ ਮਾਲਕ ਦਾ ਪਰਿਵਾਰ ਵੀ ਪਹੁੰਚਿਆ ਜੋਕਿ ਕਾਫੀ ਭਾਵੁਕ ਨਜ਼ਰ ਆਇਆ।
ਵੀਡੀਓ ਲਈ ਕਲਿੱਕ ਕਰੋ -:

The post 10 ਦਿਨ ਪਹਿਲਾਂ ਖੋਲ੍ਹੇ ਫਾਸਟ ਫੂਡ ਕੈਫੇ ਨੂੰ ਲੱਗੀ ਅੱ/ਗ, ਅੱਖਾਂ ਸਾਹਮਣੇ ਪਰਿਵਾਰ ਦੇ ਸੁਪਨੇ ਸੜ ਕੇ ਹੋਏ ਸੁਆਹ appeared first on Daily Post Punjabi.