ਰੂਸੀ ਫੌਜ ‘ਚੋਂ ਲਾਪਤਾ ਹੋਇਆ ਪੰਜਾਬੀ ਨੌਜਵਾਨ, ਪਰਿਵਾਰ ਨੇ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ

ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਕਲਿਆਣ ਦੇ ਗਰੀਬ ਪਰਿਵਾਰ ਦਾ ਰਹਿਣ ਵਾਲਾ ਨੌਜਵਾਨ ਜੋ ਆਪਣੇ ਪਰਿਵਾਰ ਦੇ ਚੰਗੇ ਭਵਿਖ ਲ਼ਈ ਵਿਦੇਸ਼ ਗਿਆ ਸੀ। ਜਿਸ ਨੂੰ ਏਜੰਟਾਂ ਵਲੋਂ ਸਾਲ ਪਹਿਲਾਂ ਰੂਸ ਫੌਜ ਵਿੱਚ ਭਰਤੀ ਕੀਤਾ ਗਿਆ ਸੀ, ਲਾਪਤਾ ਹੋ ਗਿਆ ਹੈ ਤੇ ਪਰਿਵਾਰ ਵੱਲੋਂ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ।

ਨੌਜਵਾਨ ਬੁੱਧ ਰਾਮ ਨੇ ਰੂਸ ਫੌਜ ਵਿੱਚ ਭਰਤੀ ਤੋ ਬਾਅਦ ਇਕ ਤਨਖਾਹ ਪਰਿਵਾਰ ਨੂੰ ਭੇਜੀ ਸੀ। ਜਿਸ ਤੋਂ ਬਾਅਦ ਬੁੱਧ ਰਾਮ ਦਾ ਕੋਈ ਪਤਾ ਨਹੀ ਲਗਿਆ। ਨੌਜਵਾਨ ਦੇ ਬਜ਼ੁਰਗ ਪਿਤਾ ਗੁਰਮੇਲ ਸਿੰਘ ਨੇ ਦਸਿਆ ਕਿ ਉਹਨਾ ਦੇ ਲੜਕੇ ਨਾਲ ਜੋ ਪੰਜਾਬ ਦੇ ਹੋਰ ਲੜਕੇ ਸਨ, ਉਨ੍ਹਾਂ ਦੇ ਪਰਿਵਾਰਾਂ ਨਾਲ ਇਕ ਵ੍ਹਟਸਐਪ ਗਰੁੱਪ ਹੈ, ਜਿਸ ਵਿੱਚ ਉਹਨਾ ਨੂੰ 25000 ਹਜ਼ਾਰ ਰੁਪਏ ਖਰਚ ਕਰਕੇ ਡੀ ਐਨ ਏ ਕਰਵਾਉਣ ਲ਼ਈ ਕਿਹਾ ਗਿਆ ਜਦੋ ਕਿ ਪਰਿਵਾਰ ਦਾ ਕਹਿਣਾ ਹੈ ਕਿ ਉਹਨਾ ਦਾ ਇਕੋ ਪੁੱਤਰ ਹੀ ਕਮਾਉਣ ਵਾਲਾ ਸੀ। ਉਹਨਾ ਨੂੰ ਤਾਂ ਦੋ ਵਕਤ ਦੀ ਰੋਟੀ ਖਾਣੀ ਮੁਸਕਲ ਹੈ। ਉਹ 25 ਹਜਾਰ ਕਿਥੋਂ ਲਗਾਉਣਗੇ।

ਇਹ ਵੀ ਪੜ੍ਹੋ : ਬੈਰੀਕੇਡਿੰਗ ਤੋੜ ਭੱਜੀ ਭੀੜ, ਮਚੀ ਭਗਦੜ, ਕਮਿਸ਼ਨਰ ਨੇ ਪਹਿਲਾਂ ਹੀ ਦੇ ਦਿੱਤੀ ਸੀ ਹਾਦਸੇ ਦੀ ਚੇਤਾਵਨੀ

ਅੱਜ ਵੀ ਪਰਿਵਾਰ ਆਪਣੇ ਪੁੱਤਰ ਦੀ ਉਡੀਕ ਕਰ ਰਿਹਾ ਹੈ ਅਤੇ ਪਰਿਵਾਰ ਸਰਕਾਰਾਂ ਤੋ ਮੰਗ ਕਰ ਰਿਹਾ ਹੈ ਕਿ ਉਨ੍ਹਾਂ ਦੇ ਪੁਤਰ ਦਾ ਕੋਈ ਪਤਾ ਦਿਤਾ ਜਾਵੇ ਕਿ ਉਹ ਜਿੰਦਾ ਹੈ ਜਾਂ ਨਹੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ 9 ਮਹੀਨਿਆਂ ਤੋਂ ਉਨ੍ਹਾਂ ਦੀ ਪੁੱਤ ਨਾਲ ਗੱਲਬਾਤ ਨਹੀਂ ਹੋਈ ਹੈ।

The post ਰੂਸੀ ਫੌਜ ‘ਚੋਂ ਲਾਪਤਾ ਹੋਇਆ ਪੰਜਾਬੀ ਨੌਜਵਾਨ, ਪਰਿਵਾਰ ਨੇ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ appeared first on Daily Post Punjabi.


Previous Post Next Post

Contact Form