ਹੁਸ਼ਿਆਰਪੁਰ ਦੇ ਇਕ ਪ੍ਰਾਈਵੇਟ ਸਕੂਲ ਵਿਚ ਸਿੱਖ ਵਿਦਿਆਰਥੀ ਇਕ ਮਹਿਲਾ ਟੀਚਰ ਵੱਲੋਂ ਮਾਰਕੁਟਾਈ ਦਾ ਵੀਡੀਓ ਵਾਇਰਲ ਹੋਇਆ ਸੀ। ਮਾਮਲੇ ਵਿਚ ਉਕਤ ਮਹਿਲਾ ਟੀਚਰ ਨੇ ਪਰਿਵਾਰ ਵਾਲਿਆਂ ਤੋਂ ਲਿਖਤ ਵਿਚ ਮਾਫੀ ਮੰਗੀ ਹੈ। ਹੁਸ਼ਿਆਰਪੁਰ ਦੇ ਪਿੰਡ ਬੱਦੋ ਵਿਚ ਇਕ ਛੋਟੇ ਬੱਚੇ ਨੂੰ ਮਹਿਲਾ ਟੀਚਰ ਨੇ ਬੇਰਹਿਮੀ ਨਾਲ ਕੁੱਟ ਦਿੱਤਾ ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਸੀ।
ਮਾਮਲਾ ਜਦੋਂ ਪੰਜਾਬ ਦੇ ਸਿੱਖਿਆ ਵਿਭਾਗ ਤੱਕ ਪਹੁੰਚਿਆ ਤਾਂ ਤੁਰੰਤ ਮਾਮਲੇ ਵਿਚ ਕਾਰਵਾਈ ਕਰਨ ਨੂੰ ਕਿਹਾ ਗਿਆ ਜਿਸ ਦੇ ਬਾਅਦ ਅੱਜ ਬੱਚੇ ਦੇ ਮਾਤਾ-ਪਿਤਾ ਤੋਂ ਪੰਚਾਇਤ ਵਿਚ ਟੀਚਰ ਨੇ ਮਾਫੀ ਮੰਗੀ।
ਇਹ ਵੀ ਪੜ੍ਹੋ : SC ਦੀ ਹਾਈ ਪਾਵਰ ਕਮੇਟੀ ਨੇ ਡੱਲੇਵਾਲ ਨਾਲ ਕੀਤੀ ਮੁਲਾਕਾਤ, ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕੀਤੀ ਅਰਦਾਸ
ਮਾਫੀਨਾਮੇ ਵਿਚ ਮਹਿਲਾ ਟੀਚਰ ਨੇ ਲਿਖਿਆ ਕਿ ਮੈਂ ਅਮਨਦੀਪ ਸਿੰਘ ਨਾਂ ਦੇ ਵਿਦਿਆਰਥੀ ਨੂੰ ਪੜ੍ਹਾਉਂਦੇ ਸਮੇਂ ਗਲਤ ਤਰੀਕੇ ਨਾਲ ਕੁੱਟਿਆ ਸੀ। ਇਸ ਲਈ ਮੈਂ ਮਾਫੀ ਮੰਗਦੀ ਹਾਂ ਤੇ ਭਵਿੱਖ ਵਿਚ ਅਜਿਹੀ ਗਲਤੀ ਨਹੀਂ ਕਰਾਂਗੀ। ਇਹ ਸਮਝੌਤਾ ਵਿਦਿਆਰਥੀ, ਉਸ ਦੇ ਦਾਦਾ ਸੰਤੋਖ ਸਿੰਘ ਤੇ ਬੱਦੋ ਪਿੰਡ ਦੀ ਪੰਚਾਇਤ ਦੀ ਮੌਜੂਦਗੀ ਵਿਚ ਹੋਇਆ।
ਵੀਡੀਓ ਲਈ ਕਲਿੱਕ ਕਰੋ -:

The post ਬੱਚੇ ਦੀ ਕੁਟਾਈ ਕਰਨ ਦੇ ਮਾਮਲੇ ‘ਤੇ ਟੀਚਰ ਨੇ ਮੰਗੀ ਮੁਆਫੀ, ਕਿਹਾ-‘ਅਜਿਹਾ ਦੁਬਾਰਾ ਨਹੀਂ ਹੋਵੇਗਾ’ appeared first on Daily Post Punjabi.