ਮੁਕਤਸਰ ਜ਼ਿਲ੍ਹੇ ਦੇ ਮਲੋਟ ‘ਚ ਇਕ ਧਾਰਮਿਕ ਸਥਾਨ ‘ਤੇ ਸਥਿਤ ਝੂਲੇ ‘ਚ ਵਾਪਰੇ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਇੱਕ 18 ਸਾਲਾ ਕੁੜੀ ਗੰਭੀਰ ਜ਼ਖਮੀ ਹੋ ਗਈ। ਕੁੜੀ ਚੰਡੋਲ ‘ਤੇ ਝੂਟੇ ਵਿਚ ਬੈਠੀ ਸੀ ਕਿ ਉਸ ਦਾ ਦੁਪੱਟਾ ਤੇ ਵਾਲ ਝੂਲੇ ਵਿਚ ਫਸ ਗਏ, ਜਿਸ ਮਗਰੋਂ ਬੁਰਾ ਹਾਲ ਹੋ ਗਿਆ। ਕੁੜੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕੁੜੀ ਦੀ ਪਛਾਣ ਮਹਿੰਦੀ ਕੌਰ ਪੁੱਤਰੀ ਧਰਮਿੰਦਰ ਵਜੋਂ ਹੋਈ ਹੈ।
ਕੁੜੀ ਨਾਲ ਵਾਪਰਿਆ ਹਾਦਸਾ ਇੰਨਾ ਭਿਆਨਕ ਸੀ ਕਿ ਵੇਖਣ ਵਾਲੇ ਦੇ ਰੌਂਗਟੇ ਖੜ੍ਹੇ ਹੋ ਗਏ। ਕੁੜੀ ਦੇ ਵਾਲ ਤੇ ਚਮੜੀ ਵੱਖ-ਵੱਖ ਹੋ ਗਏ ਤੇ ਉਸ ਨੂੰ ਹੁਣ ਪਲਾਸਟਿਕ ਸਰਜਰੀ ਲਈ ਰੈਫਰ ਕੀਤਾ ਗਿਆ ਹੈ।
ਹਾਦਸੇ ‘ਚ ਕੁੜੀ ਦਾ ਚਿਹਰਾ ਝੂਟੇ ਦੇ ਅੰਦਰ ਚਲਾ ਗਿਆ, ਜਿਸ ਨਾਲ ਬਲੇਡ ਕਾਰਨ ਉਸ ਦੇ ਚਿਹਰੇ ਅਤੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ। ਸਿਵਲ ਹਸਪਤਾਲ ਮਲੋਟ ਦੇ ਡਾਕਟਰਾਂ ਮੁਤਾਬਕ ਮਹਿੰਦੀ ਦੇ ਚਿਹਰੇ ਦੀ ਚਮੜੀ ਦਾ 50 ਫੀਸਦੀ ਹਿੱਸਾ ਉਤਰ ਗਿਆ ਹੈ ਅਤੇ ਉਸ ਦੇ ਸਿਰ ਦੀ ਚਮੜੀ ਵੀ ਵੱਖ ਹੋ ਚੁੱਕੀ ਹੈ।
ਮੁੱਢਲੀ ਸਹਾਇਤਾ ਤੋਂ ਬਾਅਦ ਮਹਿੰਦੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਪਲਾਸਟਿਕ ਸਰਜਰੀ ਲਈ ਬਠਿੰਡਾ ਰੈਫਰ ਕਰ ਦਿੱਤਾ ਹੈ। ਇਹ ਘਟਨਾ ਸਥਾਨਕ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ ਅਤੇ ਝੂਟਿਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਮਹਾਕੁੰਭ ‘ਚ ਮਹਾਮੰਡਲੇਸ਼ਵਰ ਬਣੀ ਮਮਤਾ ਕੁਲਕਰਣੀ, ਮੋਹ-ਮਾਇਆ ਛੱਡ ਅਦਾਕਾਰਾ ਨੇ ਲਿਆ ਸੰਨਿਆਸ
ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਕੁੜੀ ਝੂਟੇ ਵਿਚ ਵਾਰ-ਵਾਰ ਖੜ੍ਹੀ ਹੋ ਰਹੀ ਸੀ ਤੇ ਉਸ ਨੂੰ ਵਾਰ-ਵਾਰ ਬੈਠਣ ਲਈ ਕਹਿ ਰਹੇ ਸਨ ਪਰ ਕੁੜੀ ਨਹੀਂ ਮੰਨੀ। ਉਸ ਦੇ ਵਾਲ ਖੁੱਲ੍ਹੇ ਸਨ ਜੋਕਿ ਝੂਟੇ ਵਿਚ ਆ ਗਏ। ਇਸ ਤੋਂ ਬਾਅਦ ਉਥੇ ਰੌਲਾ ਪੈ ਗਿਆ।
ਵੀਡੀਓ ਲਈ ਕਲਿੱਕ ਕਰੋ -:

The post ਚੰਡੋਲ ‘ਤੇ ਝੂਟਾ ਲੈ ਰਹੀ ਕੁੜੀ ਦੇ ਝੂਲੇ ‘ਚ ਫਸੇ ਵਾਲ, ਵਾਪਰ ਗਿਆ ਵੱਡਾ ਹਾਦਸਾ appeared first on Daily Post Punjabi.