ਛੱਤੀਸਗੜ੍ਹ : ਬੀਜਾਪੁਰ ਵਿਚ ਵੱਡਾ ਨਕਸਲੀ ਹਮਲਾ, 8 ਜਵਾਨ ਸ਼ਹੀਦ, ਡਰਾਈਵਰ ਦੀ ਮੌਤ

ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਨਕਸਲੀਆਂ ਨੇ ਜਵਾਨਾਂ ਨੂੰ ਲੈ ਕੇ ਜਾ ਰਹੇ ਵਾਹਨ ‘ਤੇ ਹਮਲਾ ਕਰ ਦਿੱਤਾ ਹੈ। ਹਮਲੇ ਵਿਚ ਦੰਤੇਵਾੜਾ ਡੀਆਰਜੀ ਦੇ 8 ਜਵਾਨ ਸ਼ਹੀਦ ਹੋ ਗਏ। ਇਕ ਡਰਾਈਵਰ ਦੀ ਵੀ ਮੌਤ ਹੋ ਗਈ। ਬਸਤਰ ਰੇਂਜ ਆਈਜੀ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਆਈਜੀ ਬਸਤਰ ਰੇਂਜ ਸੁੰਦਰਰਾਜ ਪੀ ਨੇ ਦੱਸਿਆ ਕਿ ਬੀਜਾਪੁਰ ਤੋਂ ਸੰਯੁਕਤ ਆਪਰੇਸ਼ਨ ਪਾਰਟੀ ਕਰ ਵਾਪਸ ਪਰਤ ਰਹੀ ਸੀ। ਅੱਜ ਲਗਭਗ ਸਵਾ 2 ਵਜੇ ਪਿੰਡ ਅੰਬੇਲੀ ਦੇ ਕੋਲ ਨਕਸਲੀਆਂ ਨੇ IED ਨਾਲ ਧਮਾਕਾ ਕੀਤਾ।बीजापुर में बड़ा नक्सली हमला, सुरक्षाबलों की वैन को उड़ाया, IED ब्लास्ट में 9 जवान शहीद - Bijapur Naxalite attack 9 soldiers martyred IED blast in Pickup Van

ਇਹ ਵੀ ਪੜ੍ਹੋ : ਕਿਸਾਨ ਆਗੂ ਜਗਜੀਤ ਡੱਲੇਵਾਲ ਦੇ ਮ.ਰ/ਨ ਵਰਤ ਨੂੰ ਲੈ ਕੇ ਸੁਪਰੀਮ ਕੋਰਟ ‘ਚ ਸੁਣਵਾਈ ਟਲੀ

ਆਈਜੀ ਬਸਤਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛੱਤੀਸਗੜ੍ਹ ਦੇ ਬੀਜਾਪੁਰ ਵਿਚ ਨਕਸਲੀਆਂ ਵੱਲੋਂ IED ਧਮਾਕੇ ਜ਼ਰੀਏ ਵਾਹਨ ਉਡਾਏ ਜਾਣ ਨਾਲ ਦੰਤੇਵਾੜਾ ਦੇ 8 ਡੀਆਰਜੀ ਜਵਾਨ ਤੇ ਇਕ ਡਰਾਈਵਰ ਸਣੇ 9 ਲੋਕਾਂ ਦੀ ਮੌਤ ਹੋ ਗਈ। ਉਹ ਦੰਤੇਵਾੜਾ, ਨਾਰਾਇਣਪੁਰ ਤੇ ਬੀਜਾਪੁਰ ਦੀ ਸੰਯੁਕਤ ਮੁਹਿੰਮ ਤੋਂ ਵਾਪਸ ਪਰਤ ਰਹੇ ਸਨ।

The post ਛੱਤੀਸਗੜ੍ਹ : ਬੀਜਾਪੁਰ ਵਿਚ ਵੱਡਾ ਨਕਸਲੀ ਹਮਲਾ, 8 ਜਵਾਨ ਸ਼ਹੀਦ, ਡਰਾਈਵਰ ਦੀ ਮੌਤ appeared first on Daily Post Punjabi.



source https://dailypost.in/news/latest-news/major-naxalite-attack-in/
Previous Post Next Post

Contact Form