ਨਾਭਾ : ਲੋਹੜੀ ਮੌਕੇ ਨੌਜਵਾਨ ਦਾ ਕਤਲ ਕਰਨ ਵਾਲੇ 5 ਮੁੰਡੇ ਚੜ੍ਹੇ ਪੁਲਿਸ ਦੇ ਅੜਿੱਕੇ, ਦੋਸ਼ੀਆਂ ‘ਚੋਂ 4 ਨਾਬਾਲਗ

ਪੰਜਾਬ ਦੀ ਨੌਜਵਾਨ ਪੀੜੀ ਜਿਨ੍ਹਾਂ ਦੀ 17, 18 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੇ ਹੱਥਾਂ ਦੇ ਵਿੱਚ ਕਲਮ ਅਤੇ ਕਿਤਾਬਾਂ ਹੋਣੀਆਂ ਚਾਹੀਦੀਆਂ ਸੀ ਤਾਂ ਜੋ ਇਹ ਪੜ੍ਹ-ਲਿਖ ਕੇ ਆਪਣਾ ਚੰਗਾ ਭਵਿੱਖ ਬਣਾ ਸਕਣ, ਪਰ ਇਹਨਾਂ ਨਾਬਾਲਗ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਤੇਜ਼ਧਾਰ ਹਥਿਆਰ ਹਨ। ਮਾਮਲਾ ਨਾਭਾ ਦੇ ਰਹਿਣ ਵਾਲੇ 28 ਸਾਲਾ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੇ ਕਤਲ ਦਾ ਹੈ। ਬੀਤੀ ਲੋਹੜੀ ਵਾਲੀ ਰਾਤ ਨੂੰ ਪੰਜ ਨੌਜਵਾਨਾਂ ਨੇ ਗੁਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਤੇ ਨਾਭਾ ਦੇ ਬੌੜਾ ਗੇਟ ਚੌਂਕ ਵਿਖੇ ਤੇਜ਼ਧਾਰ ਹਥਿਆਰਾਂ ਕਿਰਚਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਮਾਰ ਮੁਕਾਇਆ ਸੀ।

ਗੁਰਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਨਾਭਾ ਪੁਲਿਸ ਨੇ ਹੁਣ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਕੁੱਲ 5 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨਾਂ ਦੇ ਵਿੱਚੋਂ 4 ਨੌਜਵਾਨ ਨਾਬਾਲਗ ਹਨ, ਜਿਨਾਂ ਦੀ ਉਮਰ ਲਗਭਗ 17 ਸਾਲਾਂ ਦੇ ਕਰੀਬ ਹੈ, ਅਤੇ 1 ਨੌਜਵਾਨ ਬਾਲਗ ਹੈ, ਜਿਸ ਦੀ ਉਮਰ 30 ਸਾਲ ਹੈ। ਇਹਨਾਂ ਨੌਜਵਾਨਾਂ ਤੋਂ ਕਤਲ ਸਮੇਂ ਤੇਜ਼ਧਾਰ ਹਥਿਆਰ ਕਿਰਚ ਵੀ ਬਰਾਮਦ ਕੀਤੀ। ਗੁਰਪ੍ਰੀਤ ਸਿੰਘ ਦੇ ਕਤਲ ਦਾ ਮੁੱਖ ਕਾਰਨ ਬਹਿਸਬਾਜ਼ੀ ਸੀ।

Arrest and Detention for Execution of a Decree under CPC - iPleaders

ਦੱਸ ਦੇਈਏ ਕਿ ਨਾਭਾ ਦੇ ਬੋੜਾ ਗੇਟ ਚੌਂਕ ਵਿਖੇ ਮਾਮੂਲੀ ਜਿਹੀ ਬਹਿਸਬਾਜੀ ਨੇ ਖੂਨੀ ਰੂਪ ਧਾਰ ਲਿਆ, 5 ਨੌਜਵਾਨਾਂ ਨੇ ਗੁਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਦਾ ਲੋਹੜੀ ਵਾਲੀ ਰਾਤ ਨੂੰ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਸੀ। ਮ੍ਰਿਤਕ ਨੂੰ ਜ਼ਖਮੀ ਹਾਲਤ ਵਿੱਚ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਅਤੇ ਉਸ ਦੀ ਹਾਲਤ ਗੰਭੀਰ ਵੇਖਦਿਆ ਉਸ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਗੁਰਪ੍ਰੀਤ ਸਿੰਘ ਦੇ ਕਤਲ ਮਾਮਲੇ ਨੂੰ ਸੁਲਝਾਉਂਦਿਆਂ ਨਾਭਾ ਪੁਲਿਸ ਨੇ 5 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨਾਂ ਦੇ ਵਿੱਚੋਂ 4 ਨੌਜਵਾਨ ਨਾਬਾਲਗ ਹਨ, ਜਿਨਾਂ ਦੀ ਉਮਰ ਸਿਰਫ 17 ਸਾਲਾਂ ਦੇ ਕਰੀਬ ਹੈ ਅਤੇ 1 ਨੌਜਵਾਨ ਬਾਲਗ ਹੈ, ਜਿਸ ਦੀ ਉਮਰ 30 ਸਾਲ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦਾ ਵੱਡਾ ਐਲਾਨ, 21 ਜਨਵਰੀ ਨੂੰ 101 ਕਿਸਾਨ ਦਿੱਲੀ ਵੱਲ ਨੂੰ ਪੈਦਲ ਕਰਨਗੇ ਕੂਚ

ਇਸ ਮੌਕੇ ‘ਤੇ ਨਾਭਾ ਕੋਤਵਾਲੀ ਦੇ ਐਸਐਚਉ ਜਸਵਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਲੋਹੜੀ ਵਾਲੀ ਰਾਤ ਨੂੰ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਦਾ 5 ਨੌਜਵਾਨਾਂ ਨੇ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਕਤਲ ਦਾ ਮੁੱਖ ਕਾਰਨ ਬਹਿਸਬਾਜੀ ਹੋਈ ਸੀ। ਅਸੀਂ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ, ਜਿਸ ਵਿੱਚ 1 ਨੌਜਵਾਨ ਮੋਹਿਤ ਗਿੱਲ ਉਰਫ ਕਾਕਾ ਰਾਮ ਬਾਲਗ ਹੈ, ਜਿਸ ਦੀ ਉਮਰ 30 ਸਾਲ ਹੈ। ਇਸ ਦਾ ਅਸੀਂ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ। ਬਾਕੀ 4 ਨਾਬਾਲਗ ਨੌਜਵਾਨਾਂ ਹਨ। ਇਸ ਕਤਲ ਦੇ ਵਿੱਚ ਮੇਨ ਰੋਲ ਨਾਬਾਲਗ ਨੌਜਵਾਨਾਂ ਦਾ ਹੈ ਇਹਨਾਂ ਤੋਂ ਕਿਰਚ ਵੀ ਬਰਾਮਦ ਕੀਤੀ ਗਈ ਹੈ। ਨਾਬਾਲਗ ਨੌਜਵਾਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਲਈ ਲੈ ਗਏ ਹਨ। ਇਹਨਾਂ ‘ਤੇ ਧਾਰਾ 302 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ।

ਐਸਐਚਉ ਜਸਵਿੰਦਰ ਸਿੰਘ ਖੋਖਰ ਨੇ ਕਿਹਾ ਕਿ ਬੱਚਿਆਂ ਦਾ ਅੱਜ-ਕੱਲ ਅਗਰੈਸਿਵ ਵਿਵਹਾਰ ਹੋ ਗਿਆ ਹੈ। ਇਹਨਾਂ ਦੇ ਮਾਪਿਆਂ ਨੂੰ ਉਹ ਅਪੀਲ ਕਰਦਾ ਹਾਂ ਕਿ ਇਹਨਾਂ ਨੌਜਵਾਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਕਿੱਥੇ ਹੋ। ਤੁਸੀਂ ਘਰ ਕਦੋਂ ਆਓਗੇ ਅਤੇ ਇਨ੍ਹਾਂ ਨੂੰ ਦੇਰ ਰਾਤ ਬਾਹਰ ਨਾ ਆਉਣ ਦਿੱਤਾ ਜਾਵੇ।

ਵੀਡੀਓ ਲਈ ਕਲਿੱਕ ਕਰੋ -:

 

The post ਨਾਭਾ : ਲੋਹੜੀ ਮੌਕੇ ਨੌਜਵਾਨ ਦਾ ਕਤਲ ਕਰਨ ਵਾਲੇ 5 ਮੁੰਡੇ ਚੜ੍ਹੇ ਪੁਲਿਸ ਦੇ ਅੜਿੱਕੇ, ਦੋਸ਼ੀਆਂ ‘ਚੋਂ 4 ਨਾਬਾਲਗ appeared first on Daily Post Punjabi.



Previous Post Next Post

Contact Form