ਫਾਜ਼ਿਲਕਾ : ਅਸਥੀਆਂ ਲੈ ਕੇ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਮਹਿਲਾ ਸਣੇ 2 ਦੇ ਮੁੱਕੇ ਸਾਹ

ਫਾਜ਼ਿਲਕਾ ਵਿਚ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਜਿਸ ਵਿਚ ਮਹਿਲਾ ਸਣੇ 2 ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਪਿੰਡ ਲੱਖੇ ਕੜਾਈਆਂ ਕੋਲ ਓਵਰਟੇਕ ਕਰਦੇ ਸਮੇਂ ਟਰੱਕ ਤੇ ਪਿਕਅਪ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਜਿਸ ਵਿਚ ਦੋ ਵਿਅਕਤੀ ਰੱਬ ਨੂੰ ਪਿਆਰੇ ਹੋ ਗਏ ਜਦੋਂ ਕਿ 7 ਜ਼ਖਮੀ ਹੋ ਗਏ। ਸਾਰੇ ਲੋਕ ਬਿਆਸ ਨਦੀ ਵਿਚ ਅਸਥੀਆਂ ਵਹਾਉਣ ਲਈ ਜਾ ਰਹੇ ਸੀ।

ਘਟਨਾ ਉਸ ਸਮੇਂ ਵਾਪਰੀ ਜਦੋਂ ਪਰਿਵਾਰ ਆਪਣੀ ਮ੍ਰਿਤਕ ਤਾਈ ਵਿਦਿਆ ਬਾਈ ਦੀਆਂ ਅਸਥੀਆਂ ਲੈ ਕੇ ਬਿਆਸ ਨਦੀ ਵੱਲ ਜਾ ਰਹੇ ਸਨ। ਮ੍ਰਿਤਕ ਦਲਬੀਰ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਲਗਭਗ 10 ਦਿਨ ਪਹਿਲਾਂ ਉਨ੍ਹਾਂ ਦੀ ਤਾਈ ਦਾ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ ਸੀ। ਪਰਿਵਾਰ ਦੇ ਰਿਸ਼ਤੇਦਾਰਾਂ ਦੇ ਲਗਭਗ 20 ਲੋਕ ਪਿਕਅੱਪ ਵਿਚ ਸਵਾਰ ਹੋ ਕੇ ਪਿੰਡ ਮੁਹਾਰ ਸੋਨਾ ਤੋਂ ਅਸਥੀਆਂ ਵਹਾਉਣ ਲਈ ਬਿਆਸ ਜਾ ਰਹੇ ਸਨ ਕਿ ਪਿੰਡ ਲੱਖੇ ਕੜਾਈਆਂ ਕੋਲ ਓਵਰਟੇਕ ਕਰਦੇ ਸਮੇਂ ਸਾਹਮਣਿਓਂ ਆ ਰਹੇ ਟਰੱਕ ਨੇ ਪਿਕਅੱਪ ਨੂੰ ਟੱਕਰ ਮਾਰ ਦਿੱਤੀ।अस्पताल में विलाप करते परिजन

ਇਹ ਵੀ ਪੜ੍ਹੋ : ਜਲੰਧਰ ‘ਚ ਪੁਲਿਸ ਤੇ ਬਦ/ਮਾਸ਼ ਵਿਚਾਲੇ ਹੋਇਆ ਮੁ.ਕਾਬ.ਲਾ, ਪੁਲਿਸ ਨੇ ਹਥਿ/ਆਰ ਸਣੇ ਇੱਕ ਨੂੰ ਕੀਤਾ ਕਾਬੂ

ਹਾਦਸੇ ਦੇ ਬਾਅਦ ਆਸ-ਪਾਸ ਦੇ ਲੋਕ ਉਥੇ ਇਕੱਠੇ ਹੋ ਗਏ। ਹਾਦਸੇ ਵਿਚ ਦੁਰਘਟਨਾ ਵਿਚ 50 ਸਾਲਾ ਦਲਬੀਰ ਸਿੰਘ ਤੇ 60 ਸਾਲਾ ਰੁਕਾ ਬਾਈ ਦੀ ਮੌਕੇ ‘ਤੇ ਮੌਤ ਹੋ ਗਈ। ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਭਰਤੀ ਕਰਾਇਆ ਗਿਆ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ ਤੇ ਮ੍ਰਿਤਕਾਂ ਦੇਹਾਂ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

 

 

The post ਫਾਜ਼ਿਲਕਾ : ਅਸਥੀਆਂ ਲੈ ਕੇ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਮਹਿਲਾ ਸਣੇ 2 ਦੇ ਮੁੱਕੇ ਸਾਹ appeared first on Daily Post Punjabi.



Previous Post Next Post

Contact Form