ਚੰਦਨ ਗੁਪਤਾ ਕਤਲਕਾਂਡ: 28 ਮੁਲਜ਼ਮਾਂ ਨੂੰ ਉਮਰਕੈਦ ਦੀ ਸਜ਼ਾ, 50 ਹਜ਼ਾਰ ਦਾ ਲੱਗਾ ਜੁਰਮਾਨਾ

ਯੂਪੀ ਦੇ ਕਾਸਗੰਜ ਵਿਚ ਚੰਦਨ ਗੁਪਤਾ ਹੱਤਿਆਕਾਂਡ ਵਿਚ ਦੋਸ਼ੀ ਠਹਿਰਾਏ ਗਏ 28 ਮੁਲਜ਼ਮਾਂ ਨੂੰ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ 50 ਹਜ਼ਾਰ ਰੁਪਏ ਜੁਰਮਾਨਾ ਗਾਇਆ ਹੈ। ਦੱਸ ਦੇਈਏ ਕਿ ਇਕ ਦਿਨ ਪਹਿਲਾਂ ਵੀਰਵਾਰ ਨੂੰ ਹੀ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ 28 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਜਦੋਂ ਕਿ 2 ਨੂੰ ਬਰੀ ਕਰ ਦਿ4ਤਾ ਗਿਆ ਸੀ। ਕਾਸਗੰਜ ਵਿਚ 26 ਜਨਵਰੀ 2018 ਨੂੰ ਤਿਰੰਗਾ ਯਾਤਰਾ ਦੌਰਾਨ ਭੜਗੇ ਦੰਗੇ ਵਿਚ ਚੰਦਨ ਗੁਪਤਾ ਦੀ ਹੱਤਿਆ ਕਰ ਦਿੱਤੀ ਗਈ ਸੀ।

NIA ਕੋਰਟ ਦੇ ਵਿਸ਼ੇਸ਼ ਜੱਜ ਜਸਟਿਸ ਵਿਵੇਕਾਨੰਦ ਸ਼ਰਨ ਤ੍ਰਿਪਾਠੀ ਨੇ ਵੀਰਵਾਰ ਨੂੰ ਸਰਕਾਰ ਬਨਾਮ ਸਲੀਮ ਅਤੇ ਹੋਰਾਂ ਦੇ ਮਾਮਲੇ ‘ਚ ਇਹ ਫੈਸਲਾ ਸੁਣਾਇਆ। ਅਦਾਲਤ ਨੇ ਦੋਸ਼ੀ ਠਹਿਰਾਏ ਗਏ ਦੋਸ਼ੀ ਬਰਕਤੁੱਲਾ ਖਿਲਾਫ ਗੈਰ-ਜ਼ਮਾਨਤੀ ਵਾਰੰਟ (NBW) ਜਾਰੀ ਕਰਨ ਦਾ ਵੀ ਹੁਕਮ ਦਿੱਤਾ ਹੈ।

ਸਾਰੇ ਦੋਸ਼ੀਆਂ ਨੂੰ ਆਈਪੀਸੀ ਦੀ ਧਾਰਾ 147, 148, 149, 341, 336, 307, 504, 506 ਤੇ ਵਸੀਮ, ਨਸੀਮ, ਮੋਹਸਿਨ, ਰਾਹਤ, ਬਬਲੂ ਤੇ ਸਲਮਾਨ ਨੂੰ ਰਾਸ਼ਟਰੀ ਝੰਡਾ ਅਪਮਾਨ ਨਿਵਾਰਣ ਅਧਿਨਿਯਮ ਦੀ ਧਾਰਾ-2 ਤੇ ਆਯੁਧ ਅਧਿਨਿਯਮ ਦੀ ਧਾਰਾ 2/25 ਜਦੋਂ ਕਿ ਮੁਲਜ਼ਮ ਸਲੀਮ ਨੂੰ ਆਯੁਧ ਅਧਿਨਿਯਮ ਦੀ ਧਾਰਾ 25/27 ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦੋਸ਼ੀ ਪਾਏ ਗਏ ਮੁਲਜ਼ਮ ਸਲੀਮ ਦੇ ਅਦਾਲਤ ਵਿਚ ਪੇਸ਼ ਨਾ ਹੋਣ ‘ਤੇ ਉਸ ਖਿਲਾਫ NBW ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸਾਬਕਾ PM ਡਾ. ਮਨਮੋਹਨ ਸਿੰਘ ਦੀ ਅੰਤਿਮ ਅਰਦਾਸ ‘ਚ ਪਹੁੰਚੇ CM ਮਾਨ, ਕਹੀ ਇਹ ਗੱਲ

ਕਾਸਗੰਜ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ, ਏਬੀਵੀਪੀ ਤੇ ਹਿੰਦੂ ਵਾਹਿਨੀ ਦੇ ਵਰਕਰਾਂ ਨੇ 26 ਜਨਵਰੀ 2018 ਨੂੰ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਸੀ ਜਿਸ ਵਿਚ ਮੋਟਰਸਾਈਕਲਾਂ ‘ਤੇ ਸਵਾਰ 100 ਤੋਂ ਵੱਧ ਲੋਕਾਂ ਨੇ ਤਿਰੰਗਾ ਲੈ ਕੇ ਯਾਤਰਾ ਕੱਢੀ ਸੀ। ਯਾਤਰਾ ਕੋਤਵਾਲੀ ਇਲਾਕੇ ਦੇ ਬਡੂਨਗਰ ਪਹੁੰਚੀ ਜਿਥੇ ਪ੍ਰੋਗਰਾਮ ਚੱਲ ਰਿਹਾ ਸੀ। ਤਿਰੰਗਾ ਯਾਤਰਾ ਨੂੰ ਅੱਗੇ ਨਾ ਵਧਣ ਦੇਣ ਨੂੰ ਲੈ ਕੇ ਦੋ ਧਿਰਾਂ ਵਿਚ ਬਹਿਸ ਛਿੜ ਗਈ, ਜਿਸ ਦੇ ਬਾਅਦ ਪਥਰਾਅ ਹੋਣ ਲੱਗਾ। ਕੁਝ ਹੀ ਮਿੰਟਾਂ ਵਿਚ ਦੰਗਾ ਭੜਕ ਗਿਆ ਜਿਸ ਵਿਚ ਚੱਲੀ ਇਕ ਗੋਲੀ ਚੰਦਨ ਗੁਪਤਾ ਨੂੰ ਲੱਗਣ ਨਾਲ ਉਸ ਦੀ ਮੌਤ ਹੋ ਗਈ। ਇਸ ਦੇ ਬਾਅਦ ਪੂਰਾ ਸ਼ਹਿਰ ਦੰਗੇ ਦੀ ਚਪੇਟ ਵਿਚ ਆ ਗਿਆ। ਹਾਲਾਤ ਕਾਬੂ ਨਾ ਹੋਣ ‘ਤੇ ਪ੍ਰਸ਼ਾਸਨ ਨੂੰ ਇੰਟਰਨੈਟ ਸੇਵਾਵਾਂ ਬੰਦ ਕਰਨੀ ਪਈ।

The post ਚੰਦਨ ਗੁਪਤਾ ਕਤਲਕਾਂਡ: 28 ਮੁਲਜ਼ਮਾਂ ਨੂੰ ਉਮਰਕੈਦ ਦੀ ਸਜ਼ਾ, 50 ਹਜ਼ਾਰ ਦਾ ਲੱਗਾ ਜੁਰਮਾਨਾ appeared first on Daily Post Punjabi.



source https://dailypost.in/news/latest-news/28-accused-sentenced-to/
Previous Post Next Post

Contact Form