ਦਿੱਲੀ ਚੋਣਾਂ : ਸੁਪਰੀਮ ਕੋਰਟ ਨੇ ਤਾਹਿਰ ਹੁਸੈਨ ਨੂੰ ਦਿੱਤੀ ਕਸਟਡੀ ਪੈਰੋਲ, ਰੋਜ਼ 12 ਘੰਟੇ ਕਰ ਸਕੇਗਾ ਚੋਣ ਪ੍ਰਚਾਰ

ਦਿੱਲੀ ਵਿਧਾਨ ਸਭਾ ਚੋਣਾਂ ਵਿਚ AIMIM ਉਮੀਦਵਾਰ ਤਾਹਿਰ ਹੁਸੈਨ ਵੱਲੋਂ ਦਾਇਰ ਅੰਤਰਿਮ ਜ਼ਮਾਨਤ ਪਟੀਸ਼ਨ ‘ਤੇ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਜਸਟਿਸ ਦੀਪਾਂਕਰ ਦੱਤਾ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਸੁਣਵਾਈ ਕੀਤੀ। ਕੋਰਟ ਨੇ ਦਿੱਲੀ ਦੰਗਿਆਂ ਤੇ ਦੋਸ਼ੀ ਤਾਹਿਰ ਹੁਸੈਨ ਨੂੰ ਰਾਹਤ ਦਿੰਦੇ ਹੋਏ ਕਸਟੱਡੀ ਪੈਰੋਲ ਦਿੱਤੀ ਹੈ। ਉਹ ਚੋਣਾਂ ਵਿਚ ਪ੍ਰਚਾਰ ਕਰ ਸਕਣਗੇ ਉਨ੍ਹਾਂ ਨੂੰ 29 ਜਨਵਰੀ ਤੋਂ 3 ਫਰਵਰੀ ਤੱਕ ਕਸਟੱਡੀ ਪੈਰੋਲ ਮਿਲੀ ਹੈ।

ਦਿੱਲੀ ਵਿਚ ਵਿਧਾਨ ਸਭਾ ਚੋਣਾਂ ਲਈ 5 ਫਰਵਰੀ ਨੂੰ ਵੋਟਾਂ ਪਾਈਆਂ ਜਾਣਗੀਆਂ। 3 ਫਰਵਰੀ ਨੂੰ ਪ੍ਰਚਾਰ ‘ਤੇ ਰੋਕ ਲਗ ਜਾਵੇਗੀ। ਚੋਣਾਂ ਦੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਤਾਹਿਰ ਹੁਸੈਨ ਮੁਸਤਫਾਬਾਦ ਤੋਂ AIMIM ਦੇ ਉਮੀਦਵਾਰ ਹਨ। ਉਹ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿਚ ਸਨ, ਤਾਹਿਰ ਕੌਂਸਲਰ ਰਹਿ ਚੁੱਕੇ ਹਨ।

ਤਾਹਿਰ ਹੁਸੈਨ ਸਾਰਿਆਂ ਨਿਯਮਾਂ ਦਾ ਪਾਲਣ ਕਰਨਗੇ। ਉਨ੍ਹਾਂ ਨੇ 29.1.2025 ਤੋਂ 3.2.2025 ਤੱਕ ਜੇਲ ਮੈਨੂਅਲ ਸਮੇਂ ਮੁਤਾਬਕ ਚਾਰਟ ਵਿਚ ਦੱਸੇ ਗਏ ਖਰਚ ਦਾ ਅੱਧਾ ਜਮ੍ਹਾ ਕਰਨ ‘ਤੇ ਰਿਹਾਅ ਕੀਤਾ ਜਾਵੇਗਾ ਜੋ 2 ਦਿਨਾਂ ਲਈ 2,07,429 ਰੁਪਏ ਹੈ। ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਜੇਲ੍ਹ ਨਿਯਮਾਂ ਮੁਤਾਬਕ ਰਿਹਾਈ 12 ਘੰਟੇ ਲਈ ਹੋਵੇਗੀ। ਰੋਜ਼ਾਨਾ ਜੇਲ੍ਹ ਤੋਂ ਚੋਣ ਪ੍ਰਚਾਰ ਲਈ ਤਾਹਿਰ ਸਵੇਰੇ 6 ਵਜੇ ਨਿਕਲਣਗੇ ਤੇ ਸ਼ਾਮ 6 ਵਜੇ ਵਾਪਸ ਜੇਲ੍ਹ ਜਾਣਗੇ। ਸਰਵਜਨਕ ਬਿਆਨ ਵਿਚ ਉਹ ਆਪਣੇ ਕੇਸ ਨਾਲ ਸਬੰਧਤ ਕੋਈ ਗੱਲ ਨਹੀਂ ਕਰਨਗੇ।

ਇਹ ਵੀ ਪੜ੍ਹੋ : ਡਾ. ਅੰਬੇਡਕਰ ਦੇ ਬੁੱਤ ਨਾਲ ਹੋਈ ਛੇੜਛਾੜ ਦੇ ਵਿਰੋਧ ‘ਚ ਜਲੰਧਰ ‘ਚ ਰੋਸ ਪ੍ਰਦਰਸ਼ਨ, CP ਸਵਪਨ ਸ਼ਰਮਾ ਨੇ ਸਥਿਤੀ ਦਾ ਲਿਆ ਜਾਇਜ਼ਾ

ਦਿੱਲੀ ਪੁਲਿਸ ਵੱਲੋਂ ਪੇਸ਼ ਹੋਏ ਐੱਸਵੀ ਰਾਜੂ ਨੇ ਅਰਜ਼ੀ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਚੋਣ ਪ੍ਰਚਾਰ ਲਈ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਇਹ ਮਿਸਾਲ ਬਣ ਜਾਵੇਗੀ ਤੇ ਕੈਦੀਆਂ ਨੂੰ ਪ੍ਰਚਾਰ ਲਈਜ਼ਮਾਨਤ ਦੇਣ ਦੀ ਮੰਗ ਦੀ ਕਤਾਰ ਅਦਾਲਤਾਂ ਵਿਚ ਲੱਗ ਜਾਵੇਗੀ। ਕਸਟਡੀ ਪੈਰੋਲ ਦਾ ਵਿਰੋਧ ਕਰਦੇ ਹੋਏ ਦਿੱਲੀ ਪੁਲਿਸ ਨੇ ਕਿਹਾ ਕਿ ਬਾਕੀ ਮੁਲਜ਼ਮ ਵਿਚ ਕਸਟੱਡੀ ਪੈਰੋਲ ਦੀ ਮੰਗ ਕਰਨ ਲੱਗਣਗੇ।

The post ਦਿੱਲੀ ਚੋਣਾਂ : ਸੁਪਰੀਮ ਕੋਰਟ ਨੇ ਤਾਹਿਰ ਹੁਸੈਨ ਨੂੰ ਦਿੱਤੀ ਕਸਟਡੀ ਪੈਰੋਲ, ਰੋਜ਼ 12 ਘੰਟੇ ਕਰ ਸਕੇਗਾ ਚੋਣ ਪ੍ਰਚਾਰ appeared first on Daily Post Punjabi.



source https://dailypost.in/news/latest-news/supreme-court-granted-custody/
Previous Post Next Post

Contact Form